ਧਰਮਕੋਟ (ਸਤੀਸ਼) - ਕੇਂਦਰ ਦੀ ਮੋਦੀ ਸਰਕਾਰ ਦੇ ਖ਼ਿਲਾਫ਼ ਚੱਲ ਰਿਹਾ ਕਿਸਾਨੀ ਸੰਘਰਸ਼ ਦਿਨ-ਬ-ਦਿਨ ਤੇਜ਼ ਹੁੰਦਾ ਜਾ ਰਿਹਾ ਹੈ। ਇਸ ਸੰਘਰਸ਼ ਵਿਚ ਦੇਸ਼ ਦਾ ਹਰ ਵਰਗ ਆਪਣਾ ਬਣਦਾ ਯੋਗਦਾਨ ਪਾ ਰਿਹਾ ਹੈ। ਸਮੁੱਚੇ ਦੇਸ਼ ਦੇ ਕਿਸਾਨ ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਸੰਘਰਸ਼ ਕਰ ਰਹੇ ਹਨ। ਉਸੇ ਤਰ੍ਹਾਂ ਭਾਈ ਘਨੱਈਆ ਨਰਸਿੰਗ ਕਾਲਜ ਧਰਮਕੋਟ ਦੇ ਪ੍ਰਿੰਸੀਪਲ ਮੈਡਮ ਦਲਜੀਤ ਕੌਰ ਤੂਰ ਦੀ ਕੁੜੀ ਦਾਇਆ ਆਪਣੇ ਦਾਦਾ ਜਗਪਾਲ ਸਿੰਘ ਨਿਵਾਸੀ ਖੋਸਾ ਰਣਧੀਰ ਦੇ ਨਾਲ ਮੋਗਾ ਵਿਖੇ ਬੱਸ ਅੱਡੇ ਉੱਪਰ ਕਿਸਾਨੀ ਸੰਘਰਸ਼ ਦੇ ਹੱਕ ਵਿਚ ਚਲ ਰਹੇ ਰੋਸ ਧਰਨੇ ਵਿਚ ਹਿੱਸਾ ਲੈ ਰਹੀ ਹੈ।
ਪੜ੍ਹੋ ਇਹ ਵੀ ਖਬਰ - ਪੱਟੀ ਦੇ ਕਾਂਗਰਸੀ ਵਿਧਾਇਕ ‘ਹਰਮਿੰਦਰ ਸਿੰਘ ਗਿੱਲ’ ਕੋਰੋਨਾ ਪਾਜ਼ੇਟਿਵ, ਫੇਸਬੁੱਕ 'ਤੇ ਪੋਸਟ ਪਾ ਦਿੱਤੀ ਜਾਣਕਾਰੀ
ਛੋਟੀ ਬੱਚੀ ਦਾਇਆ ਕਿਸਾਨੀ ਦੇ ਹੱਕ ਵਿਚ ਅਤੇ ਕੇਂਦਰ ਸਰਕਾਰ ਦੇ ਖ਼ਿਲਾਫ਼ ਹੱਥ ਵਿਚ ਮਾਟੋ ਫੜੀ ਕਿਸਾਨੀ ਸੰਘਰਸ਼ ਵਿਚ ਆਪਣਾ ਯੋਗਦਾਨ ਪਾ ਰਹੀ ਹੈ। ਇਸ ਨਿੱਕੀ ਜਿਹੀ ਬੱਚੀ ਵਲੋਂ ਇਸ ਕਿਸਾਨੀ ਸੰਘਰਸ਼ ਵਿਚ ਆਪਣੇ ਤੌਰ ’ਤੇ ਦਿੱਤੇ ਜਾ ਰਹੇ ਸਹਿਯੋਗ ਲਈ ਜਿਥੇ ਵੱਖ-ਵੱਖ ਕਿਸਾਨ ਆਗੂਆਂ ਵਲੋਂ ਬੱਚੀ ਦੀ ਸ਼ਲਾਘਾ ਕੀਤੀ ਜਾ ਰਹੀ ਹੈ, ਉਥੇ ਹੀ ਉਨ੍ਹਾਂ ਵਲੋਂ ਬਚੀ ਦੇ ਦਾਦਾ ਜਗਪਾਲ ਸਿੰਘ ਵਲੋਂ ਕਿਸਾਨੀ ਸੰਘਰਸ਼ ’ਚ ਸ਼ਾਮਲ ਹੋ ਕੇ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਕੀਤੀ ਜਾ ਰਹੀ ਹੈ।
ਪੜ੍ਹੋ ਇਹ ਵੀ ਖਬਰ - ਹੋਟਲ ’ਚ ਪ੍ਰੇਮੀ ਨਾਲ ਰੰਗਰਲੀਆਂ ਮਨਾ ਰਹੀ ਸੀ ਪਤਨੀ, ਅਚਾਨਕ ਪੁੱਜੇ ਪਤੀ ਨੇ ਚਾੜ੍ਹਿਆ ਕੁਟਾਪਾ, ਵੇਖੋ ਵੀਡੀਓ
ਜਗਪਾਲ ਸਿੰਘ ਖੋਸਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਨ੍ਹਾਂ ਦੀ ਪੋਤੀ ਵਲੋਂ ਰੋਜ਼ਾਨਾ ਇਸ ਸੰਘਰਸ਼ ਵਿਚ ਉਨ੍ਹਾਂ ਨਾਲ ਸ਼ਾਮਲ ਹੋ ਕੇ ਹਾਜ਼ਰੀ ਲਗਾਈ ਜਾਂਦੀ ਹੈ।
ਪੜ੍ਹੋ ਇਹ ਵੀ ਖਬਰ - ਵੱਡੀ ਖ਼ਬਰ : ਟਿਕਰੀ ਬਾਰਡਰ ‘ਤੇ ਪਿੰਡ ਢਿੱਲਵਾਂ ਦੇ ਕਿਸਾਨ ਦਾ ਦੋਸਤ ਵਲੋਂ ਕਤਲ
10 ਕਰੋੜ ਦੀ ਲਾਗਤ ਨਾਲ ਮਾਹਿਰਾਂ ਦੀ ਨਿਗਰਾਨੀ ’ਚ ਕਰਵਾਇਆ ਜਾਵੇਗਾ ਬੂੰਗੇ ਦਾ ਨਵੀਨੀਕਰਨ : ਬੀਬੀ ਜਗੀਰ ਕੌਰ
NEXT STORY