ਜਲੰਧਰ (ਬਿਊਰੋ) — ਕਿਸਾਨਾਂ ਵੱਲੋਂ ਖ਼ੇਤੀ ਬਿੱਲਾਂ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਜਾਰੀ ਕਿਸਾਨਾਂ ਦੇ ਧਰਨਿਆਂ ਨੂੰ ਅੱਜ ਕਾਫ਼ੀ ਦਿਨ ਬੀਤ ਚੁੱਕੇ ਹਨ। ਪੰਜਾਬ ਦੇ ਹਰ ਕਲਾਕਾਰ ਵਲੋਂ ਇਸ ਧਰਨੇ ਨੂੰ ਸਮਰਥਨ ਦਿੱਤਾ ਜਾ ਰਿਹਾ ਹੈ। ਗਾਇਕ ਰੇਸ਼ਮ ਸਿੰਘ ਅਨਮੋਲ ਵੀ ਧਰਨੇ 'ਚ ਪਹੁੰਚੇ ਹੋਏ ਹਨ ਅਤੇ ਲੰਗਰ ਅਤੇ ਭਾਂਡਿਆਂ ਦੀ ਸੇਵਾ ਦੇ ਨਾਲ-ਨਾਲ ਕਈ ਹੋਰ ਸੇਵਾਵਾਂ ਕਿਸਾਨਾਂ ਨੂੰ ਦਿੰਦੇ ਹੋਏ ਨਜ਼ਰ ਆ ਰਹੇ ਹਨ। ਹਾਲ ਹੀ 'ਚ ਰੇਸ਼ਮ ਸਿੰਘ ਅਨਮੋਲ ਦੀਆਂ ਕੁਝ ਵੀਡੀਓਜ਼ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ 'ਚ ਉਹ ਕਿਸਾਨਾਂ ਲਈ ਲੰਗਰ, ਭਾਂਡਿਆਂ ਦੀ ਸੇਵਾ ਤੇ ਝਾੜੂ ਲਾਉਂਦੇ ਹੋਏ ਨਜ਼ਰ ਆ ਰਹੇ ਹਨ। ਕੁਝ ਵੀਡੀਓਜ਼ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਵੀਡੀਓਜ਼ 'ਚ ਤੁਸੀਂ ਵੇਖ ਸਕਦੇ ਹੋ ਕਿ ਰੇਸ਼ਮ ਸਿੰਘ ਅਨਮੋਲ ਬੜੀ ਹੀ ਤਨਦੇਹੀ ਨਾਲ ਭਾਂਡੇ ਮਾਂਜਣ, ਝਾੜੂ ਅਤੇ ਲੰਗਰ ਬਣਾਉਣ ਦੀ ਸੇਵਾ ਨਿਭਾ ਰਹੇ ਹਨ। ਉਨ੍ਹਾਂ ਦੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ : ਹੋਟਲ ਦੇ ਕਮਰੇ 'ਚੋਂ ਮਿਲੀ 28 ਸਾਲਾ ਅਦਾਕਾਰਾ ਦੀ ਲਾਸ਼, ਖ਼ੁਦਕੁਸ਼ੀ ਦਾ ਖ਼ਦਸ਼ਾ
ਇਕ ਵੀਡੀਓ 'ਚ ਰੇਸ਼ਮ ਸਿੰਘ ਅਨਮੋਲ ਗਰੀਬ ਬੱਚਿਆਂ ਨਾਲ ਪੰਗਤ 'ਚ ਬੈਠ ਕੇ ਲੰਗਰ ਛੱਕਦੇ ਨਜ਼ਰ ਆ ਰਹੇ ਹਨ। ਇਸੇ ਦੌਰਾਨ ਉਹ ਨਾਲ ਬੈਠੇ ਇਕ ਬੱਚੇ ਦੀ ਪਲੇਟ 'ਚੋਂ ਉਸ ਦਾ ਝੂਠਾ ਖਾਣਾ ਵੀ ਖਾ ਰਹੇ ਹਨ ਤੇ ਬੱਚੇ ਨੂੰ ਖਵਾਉਣ ਦੀ ਵੀ ਕੋਸ਼ਿਸ਼ ਕਰ ਰਹੇ ਹਨ। ਇਸ ਤੋਂ ਸਾਫ਼ ਹੁੰਦਾ ਹੈ ਕਿ ਕਿਸਾਨੀ ਅੰਦੋਲਨ 'ਚ ਕੋਈ ਭੇਦਭਾਵ ਨਹੀਂ ਹੈ, ਇਹ ਏਕਤਾ ਨਾਲ ਖ਼ੇਤੀ ਬਿੱਲਾਂ ਵਿਰੋਧ ਕੀਤਾ ਜਾ ਰਿਹਾ ਸੰਘਰਸ਼ ਹੈ, ਜਿਸ 'ਚ ਸਾਨੂੰ ਬਹੁਤ ਕੁਝ ਵੇਖਣ ਅਤੇ ਸਿੱਖਣ ਨੂੰ ਮਿਲ ਰਿਹਾ ਹੈ।
ਦੱਸ ਦਈਏ ਕਿ ਕਲਾਕਾਰ ਕਿਸਾਨੀ ਅੰਦੋਲਨ 'ਚ ਕੰਮ ਕਰ ਰਹੇ ਹਨ ਤੇ ਨਾਲ ਹੀ ਸੋਸ਼ਲ ਮੀਡੀਆ 'ਤੇ ਵੀ ਉਹ ਕਿਸਾਨਾਂ ਦੇ ਹੱਕਾਂ ਲਈ ਬੋਲਦੇ ਹੋਏ ਨਜ਼ਰ ਆ ਰਹੇ ਹਨ। ਰੇਸ਼ਮ ਸਿੰਘ ਅਨਮੋਲ ਵੀ ਕਿਸਾਨ ਅੰਦੋਲਨ ਪੂਰੇ ਜਜ਼ਬੇ ਨਾਲ ਜੁੜੇ ਹੋਏ ਹਨ। ਉਹ ਰੋਟੀ ਬਨਾਉਣ, ਸਬਜ਼ੀ ਕੱਟਣ ਤੋਂ ਲੈ ਕੇ ਭਾਂਡੇ ਮਾਂਜਦੇ ਹੋਏ ਨਜ਼ਰ ਆਏ। ਉਹ ਪਹਿਲੇ ਦਿਨ ਤੋਂ ਹੀ ਕਿਸਾਨਾਂ ਦੇ ਹੱਕਾਂ ਦੀ ਗੱਲ ਕਰਦੇ ਹੋਏ ਨਜ਼ਰ ਆਏ ਕਿਉਂਕਿ ਉਹ ਖ਼ੁਦ ਵੀ ਇਕ ਕਿਸਾਨ ਹੈ। ਰੇਸ਼ਮ ਸਿੰਘ ਅਨਮੋਲ ਦੇ ਗੀਤਾਂ 'ਚ ਵੀ ਕਿਸਾਨੀ ਝਲਕਦੀ ਹੈ।
ਇਹ ਖ਼ਬਰ ਵੀ ਪੜ੍ਹੋ : ਮੌਤ ਤੋਂ ਕੁਝ ਘੰਟੇ ਪਹਿਲਾਂ ਚਿਤਰਾ ਵਲੋਂ ਸਾਂਝੀ ਕੀਤੀ ਇਹ ਆਖ਼ਰੀ ਪੋਸਟ ਹੋ ਰਹੀ ਹੈ ਵਾਇਰਲ
ਦੱਸ ਦਈਏ ਕਿ ਪੰਜਾਬੀ ਗਾਇਕਾ ਰੁਪਿੰਦਰ ਹਾਂਡਾ ਲਗਾਤਾਰ ਕਿਸਾਨਾਂ ਦਾ ਸਮਰਥਨ ਕਰ ਰਹੀ ਹੈ। ਹਾਲ ਹੀ 'ਚ ਗਾਇਕਾ ਬਾਰਡਰ 'ਤੇ ਬੈਠੇ ਕਿਸਾਨਾਂ ਲਈ ਲੰਗਰ ਤੇ ਪਕੌੜੇ ਬਣਾਉਂਦੀ ਨਜ਼ਰ ਆਈ ਸੀ। ਇਸ ਦੀਆਂ ਕੁਝ ਵੀਡੀਓਜ਼ ਰੁਪਿੰਦਰ ਹਾਂਡਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਵੀ ਸਾਂਝੀਆਂ ਕੀਤੀਆਂ ਸਨ। ਰੁਪਿੰਦਰ ਹਾਂਡਾ ਟਿਕਰੀ ਬਾਰਡਰ 'ਤੇ ਕਿਸਾਨਾਂ ਨਾਲ ਅੰਦੋਲਨ 'ਚ ਹਿੱਸਾ ਲੈ ਰਹੀ ਹੈ। ਰੁਪਿੰਦਰ ਹਾਂਡਾ ਵਲੋਂ ਸਾਂਝੀਆਂ ਕੀਤੀਆਂ ਵੀਡੀਓਜ਼ 'ਚ ਵੇਖਿਆ ਜਾ ਸਕਦਾ ਹੈ ਕਿ ਉਹ ਕਿਵੇਂ ਦੂਜੇ ਲੋਕਾਂ ਨਾਲ ਮਿਲ ਕੇ ਲੰਗਰ ਬਣਾਉਣ 'ਚ ਹੱਥ ਵਟਾ ਰਹੀ ਹੈ। ਕਦੇ ਪਕੌੜੇ ਬਣਾ ਰਹੀ ਹੈ ਤੇ ਨਾਲ ਫੁਲਕੇ ਤਿਆਰ ਕਰ ਰਹੀ ਹੈ। ਰੁਪਿੰਦਰ ਹਾਂਡਾ ਦੇ ਇਸ ਜ਼ਜਬੇ ਨੂੰ ਵੇਖ ਕੇ ਹਰ ਕੋਈ ਉਨ੍ਹਾਂ ਦੀ ਤਾਰੀਫ਼ ਕਰ ਰਿਹਾ ਹੈ। ਰੁਪਿੰਦਰ ਹਾਂਡਾ ਨੇ ਇਨ੍ਹਾਂ ਸਾਰੀਆਂ ਵੀਡੀਓਜ਼ ਨੂੰ ਸਾਂਝੀਆਂ ਕਰਦਿਆਂ ਕੈਪਸ਼ਨ 'ਚ ਲਿਖਿਆ 'ਟਿਕਰੀ ਬਾਰਡਰ 'ਤੇ ਅੱਜ ਵੀ ਲੰਗਰ ਸੇਵਾ ਲਾ ਰਹੇ ਨੇ। ਵਾਹਿਗੁਰੂ ਭਲਾ ਕਰੇ।'
ਦੱਸਣਯੋਗ ਹੈ ਕਿ ਹਰਿਆਣਾ ਦੇ ਕਿਸਾਨਾਂ ਦੇ ਇਕ ਵਰਗ ਨੇ ਪੰਜਾਬ ਦੇ ਕਿਸਾਨਾਂ ਤੋਂ ਖ਼ੁਦ ਨੂੰ ਵੱਖ ਕਰ ਲਿਆ ਹੈ। ਉਹ ਖ਼ੇਤੀ ਕਾਨੂੰਨੀ ਬਿੱਲਾਂ ਨੂੰ ਸੋਧ ਨਾਲ ਸਵੀਕਾਰ ਕਰਨ ਲਈ ਤਿਆਰ ਹੋ ਗਏ ਹਨ।
ਇਹ ਖ਼ਬਰ ਵੀ ਪੜ੍ਹੋ : ਕਿਸਾਨਾਂ ਦਾ ਸਮਰਥਨ ਕਰ ਬੁਰੀ ਫਸੀ ਪ੍ਰਿਯੰਕਾ, ਲੋਕਾਂ ਨੇ ਕਿਹਾ 'ਗਾਂਜੇ ਦੀ ਖੇਤੀ ਕਰਨ ਵਾਲੇ ਵੀ ਹੁਣ ਕਰ ਰਹੇ ਨੇ ਸਮਰਥਨ'
ਨੋਟ - ਪੂਰੇ ਜਜ਼ਬੇ ਨਾਲ ਕਿਸਾਨ ਅੰਦੋਲਨ 'ਚ ਸੇਵਾ ਨਿਭਾ ਰਹੇ ਨੇ ਰੇਸ਼ਮ ਸਿੰਘ ਅਨਮੋਲ ਨੂੰ ਤੁਸੀਂ ਕਿਸ ਨਜ਼ਰੀਏ ਨਾਲ ਵੇਖਦੇ ਹੋ, ਕੁਮੈਂਟ ਕਰਕੇ ਜ਼ਰੂਰ ਦਿਓ ਆਪਣੀ ਰਾਏ।
ਪ੍ਰੇਮ ਸਬੰਧਾਂ ਦਾ ਖ਼ੌਫ਼ਨਾਕ ਅੰਤ, ਪ੍ਰੇਮੀ ਨੇ ਪਹਿਲਾਂ ਸਿਰ 'ਚ ਮਾਰੀਆਂ ਇੱਟਾਂ ਫ਼ਿਰ ਗਲਾ ਦਬਾਅ ਕੇ ਮਾਰ ਸੁੱਟਿਆ
NEXT STORY