ਗੁਰਦਾਸਪੁਰ (ਹਰਮਨ)-ਜ਼ਿਲ੍ਹਾ ਗੁਰਦਾਸਪੁਰ ਅੰਦਰ ਰਾਵੀ ਅਤੇ ਬਿਆਸ ਦਰਿਆ ਵੱਲੋਂ ਕਿਸਾਨਾਂ ਦੇ ਕੀਤੇ ਜਾ ਰਹੇ ਨੁਕਸਾਨ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਇਸ ਤਹਿਤ ਜਿੱਥੇ ਪਹਿਲਾਂ ਹੀ ਕਿਸਾਨਾਂ ਦੀ ਝੋਨੇ ਅਤੇ ਗੰਨੇ ਦੀ ਫਸਲ ਦੀ ਭਾਰੀ ਤਬਾਹੀ ਹੋਈ ਹੈ ਉਸ ਦੇ ਨਾਲ ਹੀ ਅਜੇ ਵੀ ਕਿਸਾਨਾਂ ਦੀਆਂ ਵਾਹੀਯੋਗ ਜ਼ਮੀਨਾਂ ਦੇ ਦਰਿਆ ਬੁਰਦ ਹੋਣ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ।
ਇਹ ਵੀ ਪੜ੍ਹੋ-ਅੰਮ੍ਰਿਤਸਰ 'ਚ ਵੱਡੀ ਵਾਰਦਾਤ, ਭਗਵਾਨ ਵਾਲਮੀਕਿ ਸੇਵਾ ਸੋਸਾਇਟੀ ਦੇ ਮੁਖੀ 'ਤੇ ਚੱਲੀਆਂ ਗੋਲੀਆਂ
ਜ਼ਿਲ੍ਹਾ ਗੁਰਦਾਸਪੁਰ ਦੇ ਪੁਰਾਣਾ ਸ਼ਾਲਾ ਨੇੜਲੇ ਇਲਾਕੇ ’ਚ ਬਿਆਸ ਦਰਿਆ ਨੇ ਨਵਾਂ ਰੁੱਖ ਅਪਣਾ ਲਿਆ ਹੈ, ਜੋ ਆਪਣੇ ਪੁਰਾਣੇ ਰਸਤੇ ਵਹਿਣ ਦੀ ਬਜਾਏ ਹੁਣ ਨਿਰੰਤਰ ਕਿਸਾਨਾਂ ਦੀ ਮਾਲਕੀ ਵਾਲੀ ਜ਼ਮੀਨ ਨੂੰ ਖੋਰਾ ਲਗਾ ਰਿਹਾ ਹੈ ਅਤੇ ਕਿਸਾਨਾਂ ਵੱਲੋਂ ਬੀਜੀ ਗਈ ਗੰਨੇ ਦੀ ਫਸਲ ਇਸ ਪਾਣੀ ਦੀ ਲਪੇਟ ’ਚ ਆਉਣ ਕਾਰਨ ਤਬਾਹ ਹੋ ਰਹੀ ਹੈ। ਇੱਥੇ ਹੀ ਬੱਸ ਨਹੀਂ ਕਿਸਾਨਾਂ ਦੇ ਖੇਤ ਵੀ ਦਰਿਆ ’ਚ ਮਿਲਦੇ ਜਾ ਰਹੇ ਹਨ, ਜਿਸ ਦੇ ਚਲਦਿਆਂ ਕਿਸਾਨ ਬੁਰੀ ਤਰ੍ਹਾਂ ਮਾਯੂਸ ਦਿਖਾਈ ਦੇ ਰਹੇ ਹਨ।
ਇਹ ਵੀ ਪੜ੍ਹੋ-ਪੰਜਾਬ ਸਰਕਾਰ ਦਾ ਵੱਡਾ ਫੈਸਲਾ, ਇਨ੍ਹਾਂ ਪਿੰਡਾਂ ਲਈ ਜਾਰੀ ਕਰ'ਤੇ ਫੰਡ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਗੁਰਪ੍ਰਤਾਪ ਸਿੰਘ ਨੇ ਦੱਸਿਆ ਕਿ ਬਿਆਸ ਦਰਿਆ ਇਸ ਸੀਜ਼ਨ ’ਚ ਨਿਰੰਤਰ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਲਪੇਟ ਵਿਚ ਲੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸਬੰਧਤ ਵਿਭਾਗ ਵੱਲੋਂ ਲਗਾਈਆਂ ਰੋਕਾਂ ਵੀ ਦਰਿਆ ਦੇ ਸਾਹਮਣੇ ਬੇਵੱਸ ਨਜ਼ਰ ਆ ਰਹੀਆਂ ਹਨ ਅਤੇ ਰੋਜ਼ਾਨਾਂ ਹੀ ਦਰਿਆ ਕਿਸਾਨਾਂ ਦੀ ਜ਼ਮੀਨ ਨੂੰ ਆਪਣੇ ’ਚ ਮਿਲਾ ਕੇ ਧੁੱਸੀ ਵੱਲ ਨੂੰ ਵੱਧ ਰਿਹਾ ਹੈ। ਉਨ੍ਹਾਂ ਕਿਹਾ ਕਿ ਦਲੇਲਪੁਰ ਖੇੜਾ ਅਤੇ ਜਗਤਪੁਰ ਸਮੇਤ ਹੋਰ ਆਸ-ਪਾਸ ਦੇ ਇਲਾਕੇ ’ਚ ਦਰਿਆ ਦਾ ਤੇਜ਼ ਵਹਾਅ ਨਿਰੰਤਰ ਜ਼ਮੀਨਾਂ ਨੂੰ ਖੋਰਾ ਲਗਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਇਸ ਇਲਾਕੇ ’ਚ ਬਣਾਏ ਗਏ ਕਮਰੇ ਅਤੇ ਟਿਊਬਵੈੱਲ ਆਦਿ ਦਾ ਭਾਰੀ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿੱਥੇ ਕਿਸਾਨਾਂ ਦੀਆਂ ਫਸਲਾਂ ਤਬਾਹ ਹੋ ਗਈਆਂ ਹਨ, ਉਸ ਦੇ ਨਾਲ ਹੀ ਹੋਰ ਕੀਮਤੀ ਸਾਮਾਨ ਵੀ ਦਰਿਆ ਦੀ ਲਪੇਟ ’ਚ ਆ ਚੁੱਕਾ ਹੈ।
ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਅਪਡੇਟ, ਪੜ੍ਹੋ ਵਿਭਾਗ ਦੀ ਨਵੀਂ ਭਵਿੱਖਬਾਣੀ
ਉਨ੍ਹਾਂ ਕਿਹਾ ਕਿ ਕਿਸਾਨ ਇਸ ਮੌਕੇ ਦੋਹਰੀ ਮਾਰ ਨਾਲ ਜੂਝ ਰਹੇ ਹਨ ਇਕ ਪਾਸੇ ਜਿੱਥੇ ਉਨ੍ਹਾਂ ਦੀਆਂ ਕੀਮਤੀ ਫਸਲਾਂ ਅਤੇ ਹੋਰ ਸਾਜੋ ਸਾਮਾਨ ਦਰਿਆ ’ਚ ਡੁੱਬ ਗਿਆ ਹੈ, ਉਸ ਦੇ ਨਾਲ ਹੀ ਉਨ੍ਹਾਂ ਦੀਆਂ ਜ਼ਮੀਨਾਂ ਵੀ ਦਰਿਆ ਵਿਚ ਮਿਲ ਕੇ ਅਲੋਪ ਹੋ ਗਈਆਂ ਹਨ, ਜਿਨ੍ਹਾਂ ਦੀ ਵਾਪਸੀ ਆਉਣ ਵਾਲੇ ਸਮੇਂ ’ਚ ਸੰਭਵ ਨਹੀਂ ਜਾਪਦੀ। ਉਨ੍ਹਾਂ ਕਿਹਾ ਕਿ ਜੇਕਰ ਦਰਿਆ ਇਸੇ ਤਰ੍ਹਾਂ ਤੇਜ਼ੀ ਨਾਲ ਆਪਣਾ ਰੁੱਖ ਬਦਲਦਾ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਦਰਿਆ ਦਾ ਇਹ ਪਾਣੀ ਧੁੱਸੀ ਬੰਨ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਵੇਗਾ ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਦੇ ਏਜੰਟਾਂ ਦੀ ਗੰਦੀ ਖੇਡ ਆਈ ਸਾਹਮਣੇ! ਨੌਜਵਾਨਾਂ ’ਤੇ ਵੀ ਮੰਡਰਾ ਰਿਹੈ ਵੱਡਾ ਖ਼ਤਰਾ, ਹੈਰਾਨ ਕਰੇਗਾ ਪੂਰਾ ਮਾਮਲਾ
NEXT STORY