ਜਲੰਧਰ (ਵਰੁਣ)–ਕਾਫ਼ੀ ਲੰਮੇ ਸਮੇਂ ਤੋਂ ਬਾਅਦ ਹੁਣ ਜਦੋਂ ਆਸਟ੍ਰੇਲੀਆ ਨੇ ਸਟੱਡੀ ਵੀਜ਼ਾ ਖੋਲ੍ਹਿਆ ਤਾਂ ਖਞਸ ਕਰ ਕੇ ਪੰਜਾਬ ਦੇ ਜ਼ਿਆਦਾਤਰ ਏਜੰਟਾਂ ਨੇ ਵੀ ਠੱਗੀ ਦੀਆਂ ਦੁਕਾਨਾਂ ਖੋਲ੍ਹ ਲਈਆਂ। ਰਾਤੋ-ਰਾਤ ਕਰੋੜਪਤੀ ਬਣਨ ਦੇ ਚੱਕਰ ਵਿਚ ਕਈ ਏਜੰਟਾਂ ਨੇ ਨਿੱਜੀ ਅਤੇ ਸਰਕਾਰੀ ਬੈਂਕਾਂ ਦੇ ਮੈਨੇਜਰਾਂ ਨਾਲ ਸੈਟਿੰਗ ਕਰਕੇ ਫਰਜ਼ੀ ਫੰਡ ਵਿਖਾਉਣੇ ਸ਼ੁਰੂ ਕਰ ਦਿੱਤੇ। ਫੰਡ ਸ਼ੋਅ ਕਰਵਾਉਣ ਲਈ ਏਜੰਟ ਬੱਚਿਆਂ ਤੋਂ ਤਾਂ 3 ਤੋਂ 4 ਲੱਖ ਰੁਪਏ ਲੈ ਰਹੇ ਹਨ ਪਰ ਪ੍ਰਤੀ ਫੰਡ ਦੀ ਇਨਕੁਆਰੀ ਪਾਸ ਕਰਨ ਲਈ ਬੈਂਕ ਮੈਨੇਜਰਾਂ ਨੂੰ 15 ਹਜ਼ਾਰ ਰੁਪਏ ਦਿੱਤੇ ਜਾਂਦੇ ਹਨ। ਹੈਰਾਨੀ ਦੀ ਗੱਲ ਹੈ ਕਿ ਇਸ ਗੋਰਖਧੰਦੇ ਵਿਚ ਜ਼ਿਆਦਾਤਰ ਸਰਕਾਰੀ ਬੈਂਕਾਂ ਦੇ ਮੈਨੇਜਰ ਸ਼ਾਮਲ ਹੋ ਚੁੱਕੇ ਹਨ।
ਇਹ ਵੀ ਪੜ੍ਹੋ: ਦੀਵਾਲੀ ਤੋਂ ਪਹਿਲਾਂ ਪੰਜਾਬ 'ਚ ਵੱਡੀ ਅੱਤਵਾਦੀ ਸਾਜਿਸ਼ ਨਾਕਾਮ! ਜਲੰਧਰ 'ਚੋਂ ਫੜਿਆ ਗਿਆ 2.5 ਕਿਲੋਗ੍ਰਾਮ IED ਤੇ RDX
ਆਸਟ੍ਰੇਲੀਆ ਨੇ ਕਾਫ਼ੀ ਸਮੇਂ ਬਾਅਦ ਬਾਹਰੀ ਦੇਸ਼ਾਂ ਦੇ ਬੱਚਿਆਂ ਦੇ ਭਵਿੱਖ ਨੂੰ ਦੇਖਦਿਆਂ ਉਨ੍ਹਾਂ ਲਈ ਸਾਫਟ ਕਾਰਨਰ ਦਿਖਾ ਕੇ ਵੀਜ਼ਾ ਤਾਂ ਖੋਲ੍ਹ ਦਿੱਤੇ ਪਰ ਪੰਜਾਬ ਦੇ ਜ਼ਿਆਦਾਤਰ ਏਜੰਟਾਂ ਦੀਆਂ ਹਰਕਤਾਂ ਕਾਰਨ ਇਹ ਜ਼ਿਆਦਾ ਸਮੇਂ ਤਕ ਨਹੀਂ ਚੱਲਣ ਵਾਲਾ। ਦਰਅਸਲ ਆਸਟ੍ਰੇਲੀਆ ਜਾਣ ਵਾਲੇ ਬੱਚਿਆਂ ਨੂੰ ਏਜੰਟ 8 ਤੋਂ 10 ਲੱਖ ਰੁਪਏ ਦਾ ਪੈਕੇਜ ਦੇ ਰਹੇ ਹਨ, ਜਿਸ ਵਿਚ ਬੈਂਕਾਂ ਵਿਚ ਫੰਡ ਸ਼ੋਅ ਕਰਨ ਦੀ ਫ਼ੀਸ ਦੇ ਬਦਲੇ ਉਨ੍ਹਾਂ ਤੋਂ 3 ਤੋਂ 4 ਲੱਖ ਰੁਪਏ ਲਏ ਜਾ ਰਹੇ ਹਨ, ਹਾਲਾਂਕਿ ਏਜੰਟ ਲਾਲਚ ਦਿੰਦੇ ਹਨ ਕਿ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਲਏ ਜਾਣਗੇ ਪਰ ਫਿਰ ਵੀ ਉਨ੍ਹਾਂ ਤੋਂ ਕੁਝ ਪੈਸੇ ਲੈ ਲਏ ਜਾਂਦੇ ਹਨ। ਬਾਅਦ ਵਿਚ ਬੱਚਿਆਂ ਦੇ ਫੰਡ ਸ਼ੋਅ ਕਰਵਾਉਣ ਲਈ ਏਜੰਟ ਵੱਖ-ਵੱਖ ਬੈਂਕਾਂ ਦੇ ਮੈਨੇਜਰਾਂ ਨਾਲ ਸੰਪਰਕ ਕਰਦੇ ਹਨ। ਬੱਚਿਆਂ ਦੇ ਨਾਂ ਅਤੇ ਕਾਸਟ ਦਾ ਬੈਂਕ ਵਿਚ ਕੋਈ ਖਾਤਾਧਾਰਕ ਹੈ, ਜਿਸ ਦਾ ਫੰਡ ਜਾਂ ਐੱਫ਼. ਡੀ. ਹੋਵੇ, ਉਸੇ ਨੂੰ ਅਟੈਚ ਕਰਕੇ ਬੈਂਕ ਮੈਨੇਜਰ ਆਪਣੇ ਬੈਂਕ ਦੀਆਂ ਮੋਹਰਾਂ ਲਗਾ ਕੇ ਪ੍ਰਿੰਟ ਏਜੰਟਾਂ ਨੂੰ ਦੇ ਰਹੇ ਹਨ। ਇਸ ਤੋਂ ਇਲਾਵਾ ਇਨਕੁਆਰੀ ਲਈ ਬੈਂਕ ਦੇ ਲੈਟਰਪੈਡ ’ਤੇ ਜੋ ਈਮੇਲ ਹੁੰਦੀ ਹੈ, ਉਸ ’ਤੇ ਅੰਬੈਸੀ ਫੰਡ ਚੈੱਕ ਕਰਨ ਲਈ ਈਮੇਲ ਕਰਦੀ ਹੈ ਤਾਂ ਮੈਨੇਜਰ ਉਸ ਨੂੰ ਅਪਰੂਵ ਕਰ ਦਿੰਦਾ ਹੈ, ਜਿਸ ਤੋਂ ਬਾਅਦ ਉਸ ਦਾ ਹਿੱਸਾ ਪਹੁੰਚ ਜਾਂਦਾ ਹੈ।
ਇਹ ਵੀ ਪੜ੍ਹੋ: ਪੰਜਾਬ ਦੇ ਮੌਸਮ ਸਬੰਧੀ ਪੜ੍ਹੋ ਵੱਡੀ ਅਪਡੇਟ! ਹੁਣ ਠੰਡ ਵਿਖਾਏਗੀ ਆਪਣਾ ਜ਼ੋਰ, ਜਾਣੋ ਅਗਲੇ ਦਿਨਾਂ ਦਾ ਹਾਲ
ਆਸਟ੍ਰੇਲੀਆ ਦੇ ਫਰਜ਼ੀ ਫੰਡ ਇਸ ਤਰ੍ਹਾਂ ਵਧ ਚੁੱਕੇ ਹਨ। ਜੇਕਰ ਇਕ ਵੀ ਫਰਜ਼ੀ ਫੰਡ ਦਾ ਕੇਸ ਅੰਬੈਸੀ ਨੇ ਫੜ ਲਿਆ ਤਾਂ ਏਜੰਟ ਤੋਂ ਲੈ ਕੇ ਬੈਂਕ ਮੈਨੇਜਰ ਅਤੇ ਬੱਚੇ ’ਤੇ ਵੀ ਕ੍ਰਿਮੀਨਲ ਕੇਸ ਹੋ ਸਕਦਾ ਹੈ। ਇਸ ਦਾ ਅਸਰ ਉਨ੍ਹਾਂ ਬੱਚਿਆਂ ’ਤੇ ਵੀ ਪਵੇਗਾ, ਜੋ ਆਸਟ੍ਰੇਲੀਆ ਪਹੁੰਚ ਚੁੱਕੇ ਹਨ ਕਿਉਂਕਿ ਕੇਸ ਸਾਹਮਣੇ ਆਉਣ ਤੋਂ ਬਾਅਦ ਸਾਰੇ ਬੱਚਿਆਂ ਦੀਆਂ ਫਾਈਲਾਂ ਖੁੱਲ੍ਹ ਸਕਦੀਆਂ ਹਨ। ਇਹ ਵੀ ਸੱਚ ਹੈ ਕਿ ਜੇਕਰ ਅੰਬੈਸੀ ਉਹੀ ਫੰਡ ਕਿਸੇ ਹੋਰ ਬ੍ਰਾਂਚ ਜਾਂ ਹੈੱਡ ਆਫਿਸ ਤੋਂ ਚੈੱਕ ਕਰਵਾਵੇ ਤਾਂ ਸਾਰਾ ਫਰਜ਼ੀਵਾੜਾ ਸਾਹਮਣੇ ਆ ਸਕਦਾ ਹੈ। ਆਉਣ ਵਾਲੇ ਿਦਨਾਂ ਵਿਚ ਦਸਤਾਵੇਜ਼ਾਂ ਸਮੇਤ ਏਜੰਟਾਂ ਅਤੇ ਵੱਖ-ਵੱਖ ਬੈਂਕਾਂ ਦੇ ਮੈਨੇਜਰਾਂ ਦੇ ਚਿਹਰੇ ਸਾਹਮਣੇ ਲਿਆਂਦੇ ਜਾਣਗੇ ਤਾਂ ਜੋ ਬੱਚਿਆਂ ਦਾ ਭਵਿੱਖ ਖਰਾਬ ਹੋਣ ਤੋਂ ਬਚ ਸਕੇ।
ਇਹ ਵੀ ਪੜ੍ਹੋ:ਜਲੰਧਰ-ਅੰਮ੍ਰਿਤਸਰ ਹਾਈਵੇਅ 'ਤੇ ਦੋਸਤਾਂ ਨਾਲ ਵੱਡਾ ਹਾਦਸਾ, 2 ਦੀ ਦਰਦਨਾਕ ਮੌਤ, ਕਾਰ ਦੇ ਉੱਡੇ ਪਰਖੱਚੇ
ਅਜਿਹੇ ਕਾਰਨਾਮਿਆਂ ਨਾਲ ਈਮਾਨਦਾਰੀ ਨਾਲ ਕੰਮ ਕਰ ਰਹੇ ਏਜੰਟਾਂ ’ਤੇ ਵੀ ਪਵੇਗਾ ਅਸਰ
ਜਲੰਧਰ ਦੇ ਓਮ ਵੀਜ਼ਾ ਦੇ ਮਾਲਕ ਸਾਹਿਲ ਭਾਟੀਆ ਨੇ ਇਸ ’ਤੇ ਡੂੰਘੀ ਚਿੰਤਾ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਕਾਫੀ ਏਜੰਟ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕਰ ਰਹੇ ਹਨ। ਏਜੰਟ ਅਜਿਹੇ ਕੰਮ ਕਰਕੇ ਖੁਦ ਦਾ ਨੁਕਸਾਨ ਤਾਂ ਕਰਵਾਉਣਗੇ ਹੀ ਹਨ, ਇਸ ਦੇ ਨਾਲ-ਨਾਲ ਬੱਚੇ ਵੀ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਜਦੋਂ ਤੋਂ ਆਸਟ੍ਰੇਲੀਆ ਦੇ ਵੀਜ਼ਾ ਖੁੱਲ੍ਹੇ ਹਨ, ਉਦੋਂ ਤੋਂ ਜਲੰਧਰ ਹੀ ਨਹੀਂ, ਸਗੋਂ ਪਟਿਆਲਾ, ਅੰਮ੍ਰਿਤਸਰ, ਚੰਡੀਗੜ੍ਹ, ਮੋਹਾਲੀ, ਪਠਾਨਕੋਟ ਦੇ ਕਈ ਏਜੰਟ ਐਕਟਿਵ ਹੋ ਚੁੱਕੇ ਹਨ, ਜੋ ਰਾਤੋ-ਰਾਤ ਪੈਸਾ ਕਮਾਉਣ ਦੇ ਚੱਕਰ ਵਿਚ ਫਰਾਡ ਕਰਨ ’ਤੇ ਉਤਰ ਆਏ ਹਨ। ਉਨ੍ਹਾਂ ਕਿਹਾ ਕਿ ਬੱਚੇ ਵੀ ਪੈਕੇਜ ਦੇ ਲਾਲਚ ਵਿਚ ਫਸ ਕੇ ਆਪਣਾ ਭਵਿੱਖ ਦਾਅ ’ਤੇ ਲਗਾ ਰਹੇ ਹਨ। ਉਨ੍ਹਾਂ ਕਿਹਾ ਕਿ ਬੱਚੇ ’ਤੇ ਵੀ ਅੰਬੈਸੀ ਫਰਜ਼ੀ ਦਸਤਾਵੇਜ਼ ਲਗਾਉਣ ’ਤੇ ਐਕਸ਼ਨ ਲਵੇਗੀ। ਉਨ੍ਹਾਂ ਨੇ ਬੱਚਿਆਂ ਨੂੰ ਅਪੀਲ ਕੀਤੀ ਕਿ ਉਹ ਸਹੀ ਏਜੰਟ ਕੋਲ ਜਾ ਕੇ ਹੀ ਕੰਮ ਕਰਵਾਉਣ ਅਤੇ ਕੋਈ ਵੀ ਫਰਜ਼ੀ ਦਸਤਾਵੇਜ਼ ਨਾ ਵਰਤਣ। ਸਾਹਿਲ ਭਾਟੀਆ ਨੇ ਕਿਹਾ ਕਿ ਕੁਝ ਏਜੰਟਾਂ ਦੇ ਅਜਿਹੇ ਕਾਰਨਾਮਿਆਂ ਨਾਲ ਈਮਾਨਦਾਰੀ ਨਾਲ ਕੰਮ ਕਰਨ ਵਾਲੇ ਏਜੰਟਾਂ ’ਤੇ ਵੀ ਅਸਰ ਪੈ ਰਿਹਾ ਹੈ।
ਇਹ ਵੀ ਪੜ੍ਹੋ: ਜਲੰਧਰ 'ਚ ਹੁਣ ਇਸ ਥਾਂ 'ਤੇ ਲੱਗੇਗੀ ਪਟਾਕਾ ਮਾਰਕਿਟ, ਨਿਗਮ ਵੱਲੋਂ NOC ਜਾਰੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੈਟਰੋਲ ਛਿੜਕ ਕੇ ਕੱਪੜੇ ਦੀ ਦੁਕਾਨ ਨੂੰ ਲਾਈ ਅੱਗ, ਸਭ ਕੁੱਝ ਸੜ ਕੇ ਹੋਇਆ ਸੁਆਹ
NEXT STORY