ਨਥਾਣਾ (ਸੁਰਜੀਤ) : ਤਿੰਨ ਨਵੇਂ ਖੇਤੀ ਕਾਨੂੰਨ ਬਣਾਉਣ ਤੋਂ ਜਿੱਥੇ ਕਿਸਾਨਾਂ ਨੇ ਮੋਰਚੇ ਨੇ ਕੇਂਦਰ ਸਰਕਾਰ ਦੀ ਨੀਂਦ ਉਡਾਈ ਹੋਈ, ਉਥੇ ਹੀ ਪੰਜਾਬ ਵਿਚ ਭਾਜਪਾ ਨੂੰ ਲਗਾਤਾਰ ਝਟਕੇ ਮਿਲ ਰਹੇ ਹਨ। ਇਥੇ ਭਾਜਪਾ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਪਾਰਟੀ ਦੇ ਮੰਡਲ ਪ੍ਰਧਾਨ ਹਰਿੰਦਰਜੀਤ ਸਿੰਘ ਨਾਮੀ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਵਿਨੋਦ ਕੁਮਾਰ ਬਿੰਟਾ ਨੂੰ ਭੇਜੇ ਲਿਖਤੀ ਅਸਤੀਫ਼ੇ ਦੀ ਕਾਪੀ ਜਾਰੀ ਕਰਦਿਆਂ ਨਾਮੀ ਨੇ ਕਿਹਾ ਕਿ ਉਹ ਖੇਤੀ ਬਿੱਲਾਂ ਦੇ ਵਿਰੋਧ ਵਿਚ ਦਿੱਲੀ ਵਿਖੇ ਕਿਸਾਨਾਂ ਵੱਲੋਂ ਚਲਾਏ ਜਾ ਰਹੇ ਸੰਘਰਸ਼ ਦੀ ਹਮਾਇਤ ਕਰਦਿਆਂ ਇਹ ਅਸਤੀਫ਼ਾ ਦੇ ਰਹੇ ਹਨ।
ਇਹ ਵੀ ਪੜ੍ਹੋ : ਕਿਸਾਨ ਜਥੇਬੰਦੀਆਂ ਨੇ ਲਗਾਈ ਤਾਕਤ, 8 ਦਸੰਬਰ ਨੂੰ ਨਹੀਂ ਹਿੱਲੇਗਾ ਪੱਤਾ, ਪੰਧੇਰ ਦਾ ਵੱਡਾ ਬਿਆਨ
ਉਨ੍ਹਾਂ ਇਸ ਸੰਘਰਸ਼ ਦੀ ਸਫ਼ਲਤਾ ਲਈ ਡਟਵਾਂ ਸਹਿਯੋਗ ਦੇਣ ਦਾ ਵੀ ਭਰੋਸਾ ਦਿੱਤਾ ਹੈ। ਇਥੇ ਇਹ ਖਾਸ ਤੌਰ 'ਤੇ ਦੱਸਣਯੋਗ ਹੈ ਕਿ ਹਰਿੰਦਰਜੀਤ ਸਿੰਘ ਨਾਮੀ ਨੇ ਛੇ ਸਾਲ ਪਹਿਲਾਂ ਭਾਜਪਾ ਦੀ ਟਿਕਟ 'ਤੇ ਨਥਾਣਾ ਨਗਰ ਪੰਚਾਇਤ ਦੀ ਚੋਣ ਲੜੀ ਸੀ ਅਤੇ ਉਹ ਐੱਮ. ਸੀ. ਵੀ ਰਹੇ ਹਨ। ਖੇਤੀ ਕਾਨੂੰਨ ਬਣਾਉਣ ਤੋਂ ਬਾਅਦ ਭਾਜਪਾ ਨੂੰ ਪੰਜਾਬ ਵਿਚ ਇਹ ਕੋਈ ਪਹਿਲਾਂ ਝਟਕਾ ਨਹੀਂ ਹੈ, ਇਸ ਤੋਂ ਪਹਿਲਾਂ ਵੀ ਕਈ ਉੱਘੇ ਆਗੂ ਪਾਰਟੀ ਛੱਡਣ ਦਾ ਐਲਾਨ ਕਰ ਚੁੱਕੇ ਹਨ। ਜਦਕਿ ਇਨ੍ਹਾਂ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਜਿੱਥੇ ਹਰਸਿਮਰਤ ਕੌਰ ਬਾਦਲ ਕੇਂਦਰ ਦੀ ਵਜ਼ੀਰੀ 'ਚੋਂ ਅਸਤੀਫ਼ਾ ਦੇ ਚੁੱਕੇ ਹਨ, ਉਥੇ ਹੀ ਅਕਾਲੀ ਦਲ ਭਾਜਪਾ ਨਾਲ ਗਠਜੋੜ ਤੋੜ ਕੇ ਲਾਂਭੇ ਵੀ ਹੋ ਚੁੱਕਾ ਹੈ।
ਇਹ ਵੀ ਪੜ੍ਹੋ : ਮੋਗਾ ਪਹੁੰਚੇ ਹੰਸ ਰਾਜ ਹੰਸ ਨੇ ਕਿਸਾਨਾਂ ਨੇ ਪਾਇਆ ਘੇਰਾ, ਦੇਖ ਪੁਲਸ ਨੂੰ ਪਈਆਂ ਭਾਜੜਾਂ
ਕਿਸਾਨਾਂ ਦਾ ਪ੍ਰਦਰਸ਼ਨ 12ਵੇਂ ਦਿਨ ਵੀ ਜਾਰੀ
ਕਿਸਾਨਾਂ ਦਾ ਖੇਤੀ ਕਾਨੂੰਨਾਂ ਖ਼ਿਲਾਫ਼ ਪ੍ਰਦਰਸ਼ਨ ਜਾਰੀ ਹੈ। ਦਿੱਲੀ ਦੀਆਂ ਸਰਹੱਦਾਂ 'ਤੇ ਡਟੇ ਕਿਸਾਨਾਂ ਦੇ ਪ੍ਰਦਰਸ਼ਨ ਦਾ ਅੱਜ 12ਵਾਂ ਦਿਨ ਹੈ। ਕਿਸਾਨ ਤਿੰਨੇ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ 'ਤੇ ਅੜੇ ਹੋਏ ਹਨ। ਜਿਸ ਲਈ 8 ਦਸੰਬਰ ਨੂੰ ਭਾਰਤ ਬੰਦ ਦੀ ਕਾਲ ਦਿੱਤੀ ਗਈ ਹੈ। ਭਾਰਤ ਬੰਦ ਤੋਂ ਪਹਿਲਾਂ ਕਿਸਾਨਾਂ ਦਾ ਲਗਾਤਾਰ ਪ੍ਰਦਰਸ਼ਨ ਜਾਰੀ ਹੈ। ਉੱਥੇ ਹੀ ਸਰਕਾਰ ਲਗਾਤਾਰ ਮੰਥਨ 'ਚ ਲੱਗੀ ਹੈ ਕਿ ਕਿਸਾਨ ਨੂੰ ਕਿਵੇਂ ਮਨਾਇਆ ਜਾਵੇ। ਕਿਸਾਨਾਂ ਨੂੰ ਹੁਣ ਸਿਆਸੀ ਦਲਾਂ, ਫ਼ਿਲਮੀ ਹਸਤੀਆਂ, ਕਲਾਕਾਰਾਂ ਸਮੇਤ ਸਮਾਜ ਦੇ ਵੱਖ-ਵੱਖ ਤਬਕਿਆਂ ਦਾ ਵੀ ਸਾਥ ਮਿਲ ਰਿਹਾ ਹੈ।
ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਦੌਰਾਨ ਹਰਿਆਣਾ ਪੁਲਸ ਨੂੰ ਵਖ਼ਤ ਪਾਉਣ ਵਾਲੇ ਨੌਜਵਾਨ ਦਾ ਵੱਡਾ ਐਲਾਨ
ਨੋਟ : ਕੀ ਕੇਂਦਰ ਸਰਕਾਰ ਨੂੰ ਤੁਰੰਤ ਪ੍ਰਭਾਵ ਨਾਲ ਤਿੰਨੇ ਖੇਤੀ ਕਾਨੂੰਨ ਵਾਪਸ ਲੈ ਲੈਣੇ ਚਾਹੀਦੇ ਹਨ?
‘ਕੀਰਤਨ’ ਤੋਂ ‘ਕਿਸਾਨੀ ਸੰਘਰਸ਼’ ਤਕ ਜਾਣੋ ਦਿਲਜੀਤ ਦੋਸਾਂਝ ਦਾ ਸਫ਼ਰ, ਅਣਥੱਕ ਮਿਹਨਤ ਨੇ ਪਹੁੰਚਾਇਆ ਬੁਲੰਦੀਆਂ ’ਤੇ
NEXT STORY