ਬਮਿਆਲ/ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ) : ਸਰਹੱਦੀ ਖੇਤਰ ਬਮਿਆਲ ਸੈਕਟਰ ਦੇ ਅਧੀਨ ਆਉਂਦੇ ਪਿੰਡ ਮਾਖਨਪੁਰ ਵਿਖੇ ਇਕ ਕਿਸਾਨ ਦੇ ਖੇਤ 'ਚ ਹੈਰੋਇਨ ਦੇ ਪੈਕੇਟ ਸਮੇਤ ਇਕ ਡਰੋਨ ਮਿਲਨ ਦਾ ਸਮਾਚਾਰ ਸਾਹਮਣੇ ਆਇਆ ਹੈ। ਇਸ ਦੀ ਜਾਂਚ ਲਈ ਬੀ. ਐੱਸ. ਐੱਫ. ਅਤੇ ਪੰਜਾਬ ਪੁਲਸ ਦੇ ਅਫਸਰ ਮੌਕੇ 'ਤੇ ਪਹੁੰਚੇ। ਦਰਅਸਲ ਬੀਤੀ ਰਾਤ 8 ਬਜੇ ਕਰੀਬ ਸਰਹੱਦੀ ਖੇਤਰ ਤਾਸ਼ ਅਤੇ ਮਾਖਨਪੁਰ ਦੇ ਨਜ਼ਦੀਕ ਸਰਹੱਦ ਤੋਂ ਕੁਝ ਹੀ ਦੂਰੀ 'ਤੇ ਹੀ ਇਕ ਡਰੋਨ ਗਤੀਵਿਧੀ ਹੋਣ ਦ ਸਮਾਚਾਰ ਸਾਹਮਣੇ ਆਇਆ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਤਾਸ਼ ਪੱਤਣ ਅਤੇ ਮਾਖ਼ਨਪੁਰ ਦੇ ਵਿਚਕਾਰ ਦੀ ਦੱਸੀ ਜਾ ਰਹੀ ਹੈ। ਜਿੱਥੇ ਕਿ ਬੀ. ਐੱਸ. ਐੱਫ. ਦੀ ਬਟਾਲੀਅਨ 121 ਦੇ ਨੌਜਵਾਨ ਤਾਇਨਤ ਸਨ।
ਜਾਣਕਾਰੀ ਮੁਤਾਬਕ ਸਵੇਰੇ ਪਿੰਡ ਮਾਖਨਪੁਰ ਨਿਵਾਸੀ ਬਲਜੀਤ ਸਿੰਘ ਉਰਫ ਸੰਨੀ ਆਪਣੇ ਕਰੈਸ਼ਰ 'ਤੇ ਕੰਮਕਾਜ ਲਈ ਜਾ ਰਿਹਾ ਸੀ ਕਿ ਅਚਾਨਕ ਉਸਦੀ ਨਜ਼ਰ ਇਕ ਡਰੋਨ 'ਤੇ ਪਈ ਜੋ ਕਿ ਇਕ ਖੇਤ 'ਚ ਡਿੱਗਿਆ ਹੋਇਆ ਸੀ ਅਤੇ ਡਰੋਨ ਨਾਲ ਕਰੀਬ 500 ਗ੍ਰਾਮ ਦੇ ਵਜ਼ਨ ਦਾ ਇਕ ਪੀਲੇ ਰੰਗ ਦਾ ਪੈਕੇਟ ਵੀ ਬੰਨ੍ਹਿਆ ਹੋਇਆ ਸੀ। ਜਿਸਦੇ ਚੱਲਦੇ ਬਲਜੀਤ ਸਿੰਘ ਵਲੋਂ ਆਪਣੇ ਪਿੰਡ ਦੇ ਸਰਪੰਚ ਮੰਗਾ ਰਾਮ ਨੂੰ ਸੂਚਿਤ ਕੀਤਾ ਜਿਸ ਤੋਂ ਬਾਅਦ ਸਰਪੰਚ ਵਲੋਂ ਤੁਰੰਤ ਬੀ. ਐੱਸ. ਐੱਫ. ਨੂੰ ਸੂਚਿਤ ਕੀਤਾ ਗਿਆ ਜਿਸਦੇ ਚੱਲਦੇ ਬੀ. ਐੱਸ. ਐੱਫ ਅਤੇ ਪੰਜਾਬ ਪੁਲਸ ਮੌਕੇ 'ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ। ਹੁਣ ਤਕ ਵੱਖ-ਵੱਖ ਏਜੰਸੀਆਂ ਵਲੋ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਪੂਰੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਇਹ ਬਮਿਆਲ ਸੈਕਟਰ 'ਚ ਡਰੋਨ ਦੀ ਦੂਸਰੀ ਰਿਕਵਰੀ ਹੈ ਅਤੇ ਹੈਰੋਇਨ ਦੀ ਪਹਿਲੀ ਰਿਕਵਰੀ ਦੱਸੀ ਜਾ ਰਹੀ ਹੈ।
ਜਲੰਧਰ ਪੁਲਸ ਵੱਲੋਂ ਹਾਈ ਪ੍ਰੋਫਾਈਲ ਕਤਲ ਦਾ ਮੁੱਖ ਸ਼ੂਟਰ ਗ੍ਰਿਫ਼ਤਾਰ, ਭੱਜਣ ਦੀ ਫਿਰਾਕ 'ਚ ਸੀ ਲੋੜੀਂਦਾ
NEXT STORY