ਝਬਾਲ/ ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ) - ਆਏ ਦਿਨ ਕਿਸਾਨ ਕਰਜ਼ੇ ਦੇ ਬੋਝ ਹੇਠ ਨਪੇੜਿਆ ਜਾ ਰਿਹਾ ਹੈ ਤੇ ਮੌਤ ਨੂੰ ਗਲੇ ਲਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਰਿਹਾ ਹੈ, ਜਦ ਕਿ ਸਰਕਾਰ ਆਪਣੇ ਕੀਤੇ ਵਾਦਿਆਂ ਤੋਂ ਭੱਜ ਚੁੱਕੀ ਹੈ। ਇਹ ਪ੍ਰਗਟਾਵਾ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਜੋਨ ਪ੍ਰਧਨ ਗੁਰਜੀਤ ਸਿੰਘ ਗੰਡੀਵਿੰਡ ਅਤੇ ਮੇਜਰ ਸਿੰਘ ਕਸੇਲ ਨੇ ਪਿੰਡ ਗੰਡੀਵਿੰਡ ਵਿਖੇ ਕਿਸਾਨ ਆਗੂਆਂ ਦੀ ਰੱਖੀ ਇਕ ਵਿਸ਼ੇਸ਼ ਮੀਟਿੰਗ ਮੌਕੇ ਸੰਬੋਧਨ ਕਰਦਿਆਂ ਕੀਤਾ। ਆਗੂਆਂ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰਾਂ ਦੋਵੇਂ ਹੀ ਕਿਸਾਨ ਵਿਰੋਧੀ ਹਨ, ਕਿਉਂਕਿ ਨਾ ਤਾਂ ਕਿਸਾਨਾਂ ਨੂੰ ਉਨ੍ਹਾਂ ਦੀ ਫਸਲ ਦਾ ਢੁੱਕਵਾਂ ਭਾਅ ਦਿੱਤਾ ਜਾ ਰਿਹਾ ਹੈ ਅਤੇ ਨਾ ਹੀ ਕਿਸਾਨਾਂ ਸਿਰ ਚੜ੍ਹੇ ਕਰਜ਼ ਨੂੰ ਸਰਕਾਰਾਂ ਵੱਲੋਂ ਖਤਮ ਕਰਨ ਲਈ ਆਪਣੇ ਵਾਦਿਆਂ 'ਤੇ ਖਰਾ ਉਤਰਿਆ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਮਹੀਨੇ ਦੇ 30 ਦਿਨਾਂ 'ਚ 60 ਕਿਸਾਨ ਮੌਤ ਨੂੰ ਗਲੇ ਲਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਰਹੇ ਹਨ। ਆਗੂਆਂ ਨੇ ਕਿਹਾ ਕਿ ਕਿਸਾਨ ਸਰਕਾਰਾਂ ਤੋਂ ਆਪਣਾ ਹੱਕ ਲੈਣ ਲਈ ਲਾਮਬੱਦ ਹੋ ਰਹੇ ਹਨ ਤੇ ਕਿਸਾਨ ਸੰਘਰਸ਼ ਕਮੇਟੀ ਵੱਲੋਂ ਹਰ ਪਿੰਡ 'ਚ ਕਿਸਾਨਾਂ ਦੀਆਂ ਕਮੇਟੀਆਂ ਦਾ ਗਠਨ ਕਰਕੇ ਸਰਕਾਰ ਨੂੰ ਹਲੂਣਾ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਮੌਕੇ ਪਿੰਡ ਗੰਡੀਵਿੰਡ ਦੀ 60 ਮੈਂਬਰੀ ਕਿਸਾਨ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਦਾ ਪ੍ਰਧਾਨ ਲਖਵਿੰਦਰ ਸਿੰਘ, ਸਕੱਤਰ ਬਲਕਾਰ ਸਿੰਘ, ਖਜਾਨਚੀ ਅੰਗਰੇਜ ਸਿੰਘ, ਮੀਤ ਪ੍ਰਧਾਨ ਦਿਲਬਾਗ ਸਿੰਘ ਅਤੇ ਜੋਗਿੰਦਰ ਸਿੰਘ ਦੋਧੀ ਨੂੰ ਚੁਣਿਆ ਗਿਆ। ਇਸ ਮੌਕੇ ਹਰਪਾਲ ਸਿੰਘ ਕਸੇਲ, ਗੁਰਬਾਜ ਸਿੰਘ, ਸੁਖਵਿੰਦਰ ਸਿੰਘ, ਪਿੰਦੂ ਸਿੰਘ, ਤੇਜਬੀਰ ਸਿੰਘ, ਸੁਖਵੰਤ ਸਿੰਘ, ਲਾਡੀ ਸਿੰਘ, ਦਿਲਬਾਗ ਸਿੰਘ, ਸੁਰਜੀਤ ਸਿੰਘ, ਸਰਬਜੀਤ ਸਿੰਘ ਸੰਧੂ, ਰਛਪਾਲ ਸਿੰਘ ਆਦਿ ਹਾਜ਼ਰ ਸਨ।
ਚਿਕਨ ਨਾ ਮਿਲਣ 'ਤੇ ਗਾਹਕਾਂ ਨੇ ਭੰਨੀ ਦੁਕਾਨ, ਮਾਲਕ ਵਲੋਂ ਹਵਾਈ ਫਾਇਰ
NEXT STORY