ਖਡੂਰ ਸਾਹਿਬ (ਗਿੱਲ) : ਅੱਜ ਖਡੂਰ ਸਾਹਿਬ ਦੇ ਬਿਜਲੀ ਦਫਤਰ ਵਿਖੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਜ਼ੋਨ ਪ੍ਰਧਾਨ ਦਿਆਲ ਸਿੰਘ ਮੀਆਂਵਿੰਡ ਦੀ ਅਗਵਾਈ ਵਿਚ ਕਿਸਾਨਾਂ ਵਲੋਂ ਧਰਨਾ ਦਿੱਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਦਿਆਲ ਸਿੰਘ ਮੀਆਂਵਿੰਡ ਨੇ ਦੱਸਿਆ ਕਿ ਬਿਹਾਰੀਪੁਰ ਫੀਡਰ ਦੀ ਮੋਟਰਾਂ ਦੀ ਬਿਜਲੀ ਸਪਲਾਈ ਪਿਛਲੇ ਕੁਝ ਦਿਨਾਂ ਤੋਂ 8 ਘੰਟੇ ਬਿਜਲੀ ਸਪਲਾਈ ਦੇਣ ਦੀ ਥਾਂ ਬਸ ਦੋ-ਚਾਰ ਘੰਟੇ ਹੀ ਦਿੱਤੀ ਜਾ ਰਹੀ ਸੀ ਜਿਸਦੀ ਵਾਰ-ਵਾਰ ਸ਼ਕਾਇਤ ਕਰਨ 'ਤੇ ਵੀ ਕੋਈ ਹੱਲ ਨਹੀਂ ਸੀ ਕੀਤਾ ਜਾ ਰਿਹਾ, ਜਿਸ ਕਰਕੇ ਪਿੰਡ ਬਿਹਾਰੀਪੁਰ, ਆਲਮਪੁਰ ਅਤੇ ਵੈਰੋਵਾਲ ਬਾਵਿਆ ਆਦਿ ਪਿੰਡਾਂ ਦੇ ਕਿਸਾਂ ਵਲੋਂ ਬਿਜਲੀ ਦਫਤਰ ਖਡੂਰ ਸਾਹਿਬ ਵਿਖੇ ਧਰਨਾ ਦਿੱਤਾ ਗਿਆ।
ਉਨ੍ਹਾਂ ਕਿਹਾ ਕਿ ਕਿਸਾਨਾਂ ਨਾਲ ਸਰਕਾਰ ਵਲੋਂ ਜੋ ਵਾਅਦੇ ਕੀਤੇ ਜਾਂਦੇ ਹਨ, ਫਿਰ ਇਨ੍ਹਾਂ ਨੂੰ ਪੂਰਾ ਕਿਉਂ ਨਹੀਂ ਕੀਤਾ ਜਾਂਦਾ। ਬਿਜਲੀ ਦੀ ਸਪਲਾਈ ਪੂਰੀ ਨਾ ਮਿਲਣ ਕਰਕੇ ਕਿਸਾਨਾਂ ਦੀ ਝੋਨੇ ਦੀ ਫਸਲ ਦਾ ਭਾਰੀ ਨੁਕਸਾਨ ਵੀ ਹੋ ਸਕਦਾ ਹੈ ਜਿਸ ਕਰਕੇ ਮਜਬੂਰ ਕਿਸਾਨਾ ਨੂੰ ਅੱਜ ਧਰਨਾ ਲਾਉਣਾ ਪਿਆ ਹੈ। ਇਸ ਮੌਕੇ ਬਿਜਲੀ ਅਧਿਕਾਰੀਆਂ ਵਲੋਂ ਭਰੋਸਾ ਦੇਣ 'ਤੇ ਕਿਸਾਨਾ ਵਲੋਂ ਧਰਨਾ ਚੁੱਕ ਲਿਆ ਗਿਆ।
ਨਾਬਾਲਗ ਲੜਕੇ ਨਾਲ ਕੀਤੀ ਬਦਫੈਲੀ, ਮਾਮਲਾ ਦਰਜ
NEXT STORY