ਬਠਿੰਡਾ (ਸੁਖਵਿੰਦਰ) : ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਦਿੱਲੀ ਦੇ ਬਾਡਰਾਂ ’ਤੇ ਚੱਲ ਰਹੇ ਕਿਸਾਨਾਂ ਦੇ ਅੰਦੋਲਨ ਤੋਂ ਮੁੜੇ ਪਿੰਡ ਅਮਰਗੜ੍ਹ ਦੇ ਕਿਸਾਨ ਦੀ ਬੀਤੇ ਦਿਨੀਂ ਮੌਤ ਹੋ ਗਈ। ਜਾਣਕਾਰੀ ਅਨੁਸਾਰ ਕਿਸਾਨ ਬਲਵੀਰ ਸਿੰਘ ਵਾਸੀ ਅਮਰਗੜ੍ਹ ਲਗਾਤਾਰ ਅੰਦੋਲਨ ਵਿਚ ਸ਼ਿਰਕਤ ਕਰ ਰਿਹਾ ਸੀ ਅਤੇ ਹੁਣ ਵੀ ਉਹ ਪਿਛਲੇ ਲਗਭਗ ਢੇਡ ਮਹੀਨੇ ਤੋਂ ਟਿਕਰੀ ਬਾਡਰ ’ਤੇ ਹੀ ਧਰਨੇ ਵਿਚ ਸ਼ਾਮਲ ਸੀ। ਬੀਤੇ ਦਿਨੀਂ ਉਸਦੀ ਹਾਲਤ ਖ਼ਰਾਬ ਹੋਣ ਕਾਰਨ ਉਸ ਨੂੰ ਵਾਪਿਸ ਲਿਆਂਦਾ ਗਿਆ ਅਤੇ ਬੀਤੇ ਦਿਨੀਂ ਸਿਹਤ ਵਿਗੜਨ ਕਾਰਨ ਉਸ ਨੂੰ ਨਿੱਜੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਜਿੱਥੇ ਉਸ ਨੇ ਦਮ ਤੋੜ ਦਿੱਤਾ।
ਉਕਤ ਕਿਸਾਨ ਦੇ ਕੋਲ ਲਗਭਗ 5 ਮਰਲੇ ਹੀ ਜ਼ਮੀਨ ਹੈ ਜਿਸ ਨਾਲ ਉਸਦਾ ਪਰਿਵਾਰ ਮੁਸ਼ਕਿਲ ਚੋਂ ਗੁਜ਼ਰ ਰਿਹਾ ਹੈ। ਕਿਸਾਨ ਦੀ ਮੌਤ ’ਤੇ ਸਿਵਲ ਹਸਪਤਾਲ ਵਿਚ ਮੌਜੂਦ ਕਿਸਾਨ ਨੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਕੇ ਗੁੱਸਾ ਕੱਢਿਆ। ਇਸ ਮੌਕੇ ਭਾਕਿਯੂ ਮਾਨਸਾ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਨੇ ਮੰਗ ਕੀਤੀ ਕਿ ਉਕਤ ਪਰਿਵਾਰ ਨੂੰ ਉਚਿੱਤ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਪਰਿਵਾਰ ਆਪਣਾ ਗੁਜ਼ਾਰਾ ਚਲਾ ਸਕੇ।
ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਭਰਾ ਦੇ ਸੱਸ ਤੇ ਸਹੁਰੇ ’ਤੇ ਮਾਮਲਾ ਦਰਜ
NEXT STORY