ਕਪੂਰਥਲਾ, (ਗੁਰਵਿੰਦਰ ਕੌਰ)- ਕਿਸਾਨ ਸੰਘਰਸ਼ ਕਮੇਟੀ ਪੰਜਾਬ ਵੱਲੋਂ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਮਾਰੂ ਨੀਤੀਆਂ ਵਿਰੁੱਧ ਤੇ ਆਪਣੀਆਂ ਹੱਕੀ ਮੰਗਾਂ ਸਬੰਧੀ ਡੀ. ਸੀ. ਕਪੂਰਥਲਾ ਅੱਗੇ ਸ਼ੁਰੂ ਕੀਤਾ ਤਿੰਨ ਰੋਜ਼ਾ ਪੱਕਾ ਮੋਰਚਾ ਦੇ ਅੱਜ ਤੀਸਰੇ ਤੇ ਆਖਰੀ ਦਿਨ ਕਿਸਾਨਾਂ ਤੇ ਮਜ਼ਦੂਰਾਂ ਨੇ ਆਪਣੀਆਂ ਮੰਗਾਂ ਸਬੰਧੀ ਜਮ ਕੇ ਨਾਅਰੇਬਾਜ਼ੀ ਕੀਤੀ ਤੇ ਇਕ ਮੰਗ ਪੱਤਰ ਏ. ਡੀ. ਸੀ. ਜਰਨਲ ਰਾਹੁਲ ਚਾਬਾ ਨੂੰ ਦਿੱਤਾ ਤੇ ਸ਼ਾਮ 5 ਵਜੇ ਤੋਂ ਬਾਅਦ ਕਿਸਾਨਾਂ ਵਲੋਂ ਧਰਨਾ ਚੁੱਕ ਲਿਆ ਗਿਆ।
ਧਰਨੇ ਨੂੰ ਸੰਬੋਧਨ ਕਰਦਿਆਂ ਪਰਮਜੀਤ ਸਿੰਘ ਖਾਲਸਾ, ਮੁਖਤਿਆਰ ਸਿੰਘ ਮੁੰਡੀ ਛੰਨਾ, ਮਿਲਖਾ ਸਿੰਘ ਅੰਮ੍ਰਿਤਪੁਰ ਤੇ ਹਾਕਮ ਸਿੰਘ, ਤਰਸੇਮ ਸਿੰਘ, ਜਸਵੰਤ ਸਿੰਘ, ਬਲਜਿੰਦਰ ਸਿੰਘ, ਗੁਰਲਾਲ ਸਿੰਘ ਪੰਡੋਰੀ, ਸਰਪੰਚ ਬੰਗਾ ਸਿੰਘ ਤੇ ਸਤਵਿੰਦਰ ਸਿੰਘ ਸਿੱਧਵਾਂ ਆਦਿ ਨੇ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਵਲੋਂ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਲਗਾਤਾਰ ਅਣਦੇਖਾ ਕੀਤਾ ਗਿਆ ਪਰ ਡਿਪਟੀ ਕਮਿਸ਼ਨਰ ਕਪੂਰਥਲਾ ਵੱਲੋਂ ਉਨ੍ਹਾਂ ਦੀਆਂ ਮੰਗਾਂ ਸਬੰਧੀ ਵਿਸ਼ਵਾਸ ਦਿਵਾਉਣ ’ਤੇ ਉਨ੍ਹਾਂ ਵਲੋਂ ਧਰਨਾ ਚੁੱਕ ਲਿਆ ਗਿਆ।
ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਜਲਦ ਲਾਗੂ ਕੀਤਾ ਜਾਵੇ, ਜਿਸ ’ਚ ਖੇਤਾਂ ਜਾਂ ਘਰਾਂ ’ਚ ਕੰਮ ਕਰਦੀਆਂ ਬੀਬੀਆਂ ਦੇ ਲੇਬਰ ਕਾਰਡ ਬਣਾਏ ਜਾਣ, ਮੈਡੀਕਲ ਸਹੂਲਤ ਵਾਲੀ ਸਕੀਮ ਆਨਲਾਈਨ ਕੀਤੀ ਜਾਵੇ, ਸ਼ਗਨ ਸਕੀਮ ਲੈਣ ਲਈ ਜੋ ਮੈਰਿਜ ਸਰਟੀਫਿਕੇਟ ਜ਼ਰੂਰੀ ਕੀਤੇ ਗਏ ਹਨ, ਉਹ ਆਮ ਕਿਰਤੀ ਦੀ ਪਹੁੰਚ ਤੋਂ ਬਾਹਰ ਹਨ, ਇਸ ਲਈ ਮੈਰਿਜ ਸਰਟੀਫਿਕੇਟ ਦੀ ਜ਼ਰੂਰਤ ਖਤਮ ਕੀਤੀ ਜਾਵੇ ਤੇ ਸ਼ਗਨ ਸਕੀਮ ਵਿਆਹ ਤੋਂ ਪਹਿਲਾਂ ਦਿੱਤੀ ਜਾਵੇ, ਰੁਕੀਆਂ ਪੈਨਸ਼ਨਾਂ ਜਲਦ ਤੋਂ ਜਲਦ ਦਿੱਤੀਆਂ ਜਾਣ, ਆਸ਼ੀਰਵਾਦ ਸਕੀਮ ਜਿਸ ’ਚ ਬਹੁਤ ਸਾਰੇ ਕੇਸ ਪੈਂਡਿੰਗ ਪਏ ਹਨ, ਦਾ ਲਾਭ ਜਲਦ ਤੋਂ ਜਲਦ ਲਾਭਪਾਤਰੀਆਂ ਨੂੰ ਦਿੱਤਾ ਜਾਵੇ, ਯੋਗ ਆਟਾ ਦਾਲ ਸਕੀਮ ਦੇ ਕਾਰਡ ਜੋ ਬਣਨ ਵਾਲੇ ਹਨ ਜਲਦ ਤੋਂ ਜਲਦ ਬਣਾਏ ਜਾਣ ਤੇ ਜਿਹਡ਼ੇ ਯੋਗ ਕਾਰਡ ਕੱਟੇ ਗਏ ਹਨ ਦੁਬਾਰਾ ਬਣਾਏ ਜਾਣ ਉਨ੍ਹਾਂ ਦਾ ਪਿਛਲਾ ਬਕਾਇਆ ਵੀ ਦਿੱਤਾ ਜਾਵੇ, ਕਿਸਾਨਾਂ ਨੂੰ 1 ਰੁਪਏ ਪ੍ਰਤੀ ਯੂਨਿਟ ਬਿਜਲੀ ਮੁਹੱਈਆ ਕਰਵਾਈ ਜਾਵੇ ਤੇ ਮਜ਼ਦੂਰਾਂ ਨੂੰ ਮੁਫਤ ਬਿਜਲੀ ਦਿੱਤੀ ਜਾਵੇ, ਬਕਾਅਿਾ ਪਏ ਬਿੱਲਾਂ ’ਤੇ ਲਕੀਰ ਫੇਰੀ ਜਾਵੇ, ਮਨਰੇਗਾ ਸਕੀਮ ’ਚ ਜਾਬ ਕਾਰਡ ਹੋਲਡਰਾਂ ਨੂੰ 100 ਦਿਨ ਦਾ ਰੋਜ਼ਗਾਰ ਦਿੱਤਾ ਜਾਵੇ ਤੇ 500 ਰੁਪਏ ਦਿਹਾਡ਼ੀ ਦਿੱਤੀ ਜਾਵੇ, ਬੇ-ਜ਼ਮੀਨੇ ਮਜ਼ਦੂਰਾਂ ਦੇ ਦੋਵੇਂ ਮੈਂਬਰਾਂ ਦਾ ਜਾਬ ਕਾਰਡ ਲਾਗੂ ਕੀਤਾ ਜਾਵੇ ਤੇ 100-100 ਦਿਨ ਦੋਵਾਂ ਨੂੰ ਰੋਜ਼ਗਾਰ ਦਿੱਤਾ ਜਾਵੇ ਆਦਿ ਮੰਗਾਂ ਸ਼ਾਮਲ ਹਨ।
ਮਾਡਲ ਹਾਊਸ ’ਚ ਪਾਣੀ ਦੇ ਨਾਜਾਇਜ਼ ਕੁਨੈਕਸ਼ਨ ਕੱਟੇ
NEXT STORY