ਚੰਡੀਗੜ੍ਹ - ਕਿਸਾਨਾਂ ਦੇ ਮੁੱਦੇ ਨੂੰ ਲੈ ਕੇ ਚੰਡੀਗੜ੍ਹ ਵਿਚ ਕੇਂਦਰੀ ਮੰਤਰੀਆਂ ਅਤੇ ਕਿਸਾਨਾਂ ਦੀ ਚੌਥੇ ਗੇੜ ਦੀ ਮੀਟਿੰਗ ਪਿਛਲੇ 2 ਘੰਟੇ ਤੋਂ ਜਾਰੀ ਹੈ। ਉਥੇ ਹੀ ਮੀਟਿੰਗ ਵਿਚਾਲੇ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਇਸ ਮੀਟਿੰਗ ਵਿਚ ਕੇਂਦਰੀ ਖੇਤੀਬਾੜੀ ਮੰਤਰੀ ਅਰਜੁਨ ਮੁੰਡਾ, ਵਣਜ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਅਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਮੌਜੂਦ ਹਨ। ਮੀਟਿੰਗ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਸ਼ਾਮਲ ਹਨ।
ਇਹ ਵੀ ਪੜ੍ਹੋ- ਰੇਲਾਂ ਰੋਕਣ ਦੇ ਫੈਸਲੇ 'ਤੇ ਰਾਜੇਵਾਲ ਨੇ ਕਰ 'ਤਾ ਵੱਡਾ ਖੁਲਾਸਾ, ਪੜ੍ਹੋ ਪੂਰੀ ਖ਼ਬਰ
ਉਥੇ ਹੀ ਇਸ ਮੀਟਿੰਗ ਵਿਚ ਪੇਚ ਫਸਦਾ ਹੋਇਆ ਨਜ਼ਰ ਆ ਰਿਹਾ ਹੈ। ਮੀਟਿੰਗ ਵਿਚ 1 ਘੰਟੇ ਤੱਕ ਐਮਐਸਪੀ ਨੂੰ ਲੈ ਕੇ ਚਰਚਾ ਹੋਈ, ਜਿਸ ਤੋਂ ਬਾਅਦ ਕਿਸਾਨ ਚੱਲਦੀ ਮੀਟਿੰਗ ਵਿਚ ਉੱਠ ਖੜ੍ਹੇ ਹੋ ਗਏ। ਉਨ੍ਹਾਂ ਕੇਂਦਰੀ ਮੰਤਰੀਆਂ ਨੂੰ ਕਿਹਾ ਕਿ ਜੇਕਰ ਤੁਸੀਂ ਸਾਨੂੰ ਐਮਐਸਪੀ ਦੇਣੀ ਹੈ ਤਾਂ ਗੱਲ ਕਰੋਂ ਨਹੀਂ ਤਾਂ ਇਸ ਮੀਟਿੰਗ ਦਾ ਕੋਈ ਮਤਲਬ ਨਹੀਂ।
ਦੱਸ ਦਈਏ ਕਿ ਅੱਜ ਦੀ ਮੀਟਿੰਗ ਤੋਂ ਪਹਿਲਾਂ ਵੀ ਤਿੰਨ ਵਾਰ 8, 12 ਅਤੇ 15 ਫਰਵਰੀ ਨੂੰ ਕੇਂਦਰੀ ਮੰਤਰੀਆਂ ਅਤੇ ਕਿਸਾਨ ਆਗੂਆਂ ਵਿਚਾਲੇ ਮੀਟਿੰਗ ਹੋ ਚੁੱਕੀ ਹੈ ਜੋ ਬੇਸਿੱਟਾ ਰਹੀ ਸੀ। ਹੁਣ ਦੇਖਣਾ ਹੋਵੇਗੀ ਕਿ ਕੀ ਅੱਜ ਦੀ ਮੀਟਿੰਗ ਵਿਚ ਕੋਈ ਹੱਲ ਨਿਕਲਦਾ ਹੈ ਜਾਂ ਨਹੀਂ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਕਿਸਾਨ ਅੰਦੋਲਨ ਤੋਂ ਸਾਹਮਣੇ ਆਈ ਮੰਦਭਾਗੀ ਖ਼ਬਰ, ਖਨੌਰੀ ਬਾਰਡਰ 'ਤੇ ਇਕ ਹੋਰ ਕਿਸਾਨ ਦੀ ਹੋਈ ਮੌਤ
NEXT STORY