ਪਟਿਆਲਾ (ਰਾਜੇਸ਼, ਪਰਮੀਤ): ਕਿਸਾਨ ਜਥੇਬੰਦੀਆਂ ਵਲੋਂ ਤਿੰਨ ਕਿਸਾਨ ਵਿਰੋਧੀ ਆਰਡੀਨੈਂਸ, ਬਿਜਲੀ ਸੋਧ ਬਿੱਲ 2020, ਡੀਜਲ ਅਤੇ ਪੈਟਰੋਲ ਦੇ ਵਧੇ ਰੇਟਾਂ ਅਤੇ ਕੇਂਦਰ ਸਰਕਾਰ ਨਾਲ ਸਬੰਧਤ ਹੋਰ ਕਿਸਾਨੀ ਮੰਗਾਂ ਸਬੰਧੀ ਦਿੱਤੇ ਸੂਬਾ ਪੱਧਰੀ ਪ੍ਰੋਗਰਾਮ ਦੇ ਤਹਿਤ ਪਟਿਆਲਾ ਵਿੱਚ ਵੀ ਡਾ. ਦਰਸ਼ਨ ਪਾਲ, ਗੁਰਮੀਤ ਸਿੰਘ ਦਿੱਤੂਪੁਰ, ਜੰਗ ਸਿੰਘ ਭਟੇੜੀ, ਹਰਭਜਨ ਸਿੰਘ ਬੁੱਟਰ, ਸੂਬਾਈ ਅਤੇ ਜ਼ਿਲ੍ਹਾ ਆਗੂਆਂ ਦੀ ਅਗਵਾਈ 'ਚ ਵਿਸ਼ਾਲ ਟਰੈਕਟਰ ਮਾਰਚ ਕੀਤਾ ਗਿਆ। ਇਸ ਮਾਰਚ ਵਿੱਚ ਤਕਰੀਬਨ 300 ਟਰੈਕਟਰ, 50 ਮੋਟਰ ਸਾਇਕਲ ਅਤੇ ਕੁੱਝ ਕਾਰਾਂ ਸ਼ਾਮਲ ਸਨ।
ਇਹ ਵੀ ਪੜ੍ਹੋ: ਕਹਿਰ ਦੀ ਗਰਮੀ ਦੌਰਾਨ ਪ੍ਰਵਾਸੀ ਬੀਬੀ ਨੇ ਸੜਕ ਕਿਨਾਰੇ ਦਿੱਤਾ ਨੰਨ੍ਹੀ ਬੱਚੀ ਨੂੰ ਜਨਮ
ਇਹ ਵੀ ਪੜ੍ਹੋ: ਪੜ੍ਹਾਈ ਦੇ ਬੋਝ ਤੋਂ ਪਰੇਸ਼ਾਨ 12ਵੀਂ ਦੀ ਵਿਦਿਆਰਥਣ ਨੇ ਕੀਤੀ ਖ਼ੁਦਕੁਸ਼ੀ
ਵੱਖ-ਵੱਖ ਬਲਾਕਾਂ ਤੋਂ ਕਿਸਾਨਾਂ ਨੇ ਆਪਣੇ ਟਰੈਕਟਰਾਂ ਸਮੇਤ ਫੁਹਾਰਾ ਚੌਂਕ ਵਿਖੇ ਸ਼ਹੀਦ ਸੇਵਾ ਸਿੰਘ ਠੀਕਰੀ ਵਾਲਾ ਦੇ ਬੁੱਤ ਨੂੰ ਹਾਰ ਪਹਿਨਾਉਣ ਉਪਰੰਤ ਵਾਈ.ਪੀ.ਐਸ. ਚੌਂਕ, ਮੋਦੀ ਕਾਲਜ, ਮਹਿੰਦਰਾ ਕਾਲਜ, ਆਯੂਰਵੈਦਿਕ ਕਾਲਜ, ਫੁਹਾਰਾ ਚੌਂਕ, 21 ਨੰਬਰ ਫਾਟਕ, ਡੀ.ਸੀ. ਦਫਤਰ ਅਤੇ 22 ਨੰਬਰ ਫਾਟਕ ਤੋਂ ਜੋਰਦਾਰ ਨਾਅਰਿਆਂ ਸਮੇਤ ਮੁੱਖ ਡਾਕਖਾਨਾ, ਪਟਿਆਲਾ ਵਿਖੇ ਅਕਾਲੀ ਆਗੂ ਸੁਰਜੀਤ ਸਿੰਘ ਰੱਖੜਾ ਦੇ ਦਫਤਰ ਅੱਗੇ ਰੈਲੀ ਕਰਨ ਉਪਰੰਤ ਸਮਾਪਤੀ ਕੀਤੀ।
ਰੈਲੀ ਨੂੰ ਡਾ. ਦਰਸ਼ਨ ਪਾਲ ਸੂਬਾ ਪ੍ਰਧਾਨ, ਹਰਭਜਨ ਸਿੰਘ ਬੁੱਟਰ, ਗੁਰਮੀਤ ਸਿੰਘ ਦਿੱਤੂਪੁਰ, ਜੰਗ ਸਿੰਘ ਭਟੇੜੀ ਸਾਰੇ ਸੂਬਾਈ ਅਤੇ ਜ਼ਿਲ੍ਹਾ ਆਗੂ ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਕੁਲਵੰਤ ਸਿੰਘ ਮੌਲਵੀਵਾਲਾ, ਕੁੱਲ ਹਿੰਦ ਕਿਸਾਨ ਸਭਾ (ਸਾਂਬਰ) ਪੂਰਨ ਚੰਦ ਨਨਹੇੜਾ ਜਮਹੂਰੀ ਕਿਸਾਨ ਸਭਾ ਅਤੇ ਹੋਰ ਆਗੂਆਂ ਨੇ ਸੰਬੋਧਨ ਕਰਦਿਆਂ ਇਨ੍ਹਾਂ ਕਿਸਾਨ ਮਾਰੂ ਆਰਡੀਨੈਂਸ ਬਾਰੇ ਅਤੇ ਸੂਬੇ ਦੇ ਖੁੱਸ ਰਹੇ ਅਧਿਕਾਰਾਂ ਬਾਰੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਅਤੇ ਇਨ੍ਹਾਂ ਆਰਡੀਨੈਸਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ।
ਪੈਟਰੋਲ ਪੰਪ ਬੰਦ ਰੱਖਣ ਦੇ ਸੱਦੇ ਨੂੰ ਨਾਭਾ 'ਚ ਭਰਵਾਂ ਹੁੰਗਾਰਾ
NEXT STORY