ਪਟਿਆਲਾ (ਕੰਵਲਜੀਤ) : ਅੱਜ ਪਟਿਆਲਾ ਦੀ ਅਨਾਜ ਮੰਡੀ 'ਚ ਮੰਡੀਆਂ ਦਾ ਦੌਰਾ ਕਰਨ ਪਾਹੁੰਚੀ ਭਾਜਪਾ ਦੀ ਲੀਡਰ ਪਰਨੀਤ ਕੌਰ ਦਾ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ। ਇਹ ਵਿਰੋਧ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਕੀਤਾ ਗਿਆ ਹੈ। ਵਿਰੋਧ ਕਰ ਰਹੇ ਕਿਸਾਨਾਂ ਨੂੰ ਪੁਲਸ ਪ੍ਰਸ਼ਾਸਨ ਨੇ ਹਲਕੀ ਧੱਕਾ ਮੁੱਕੀ ਦੇ ਨਾਲ ਮੌਕੇ 'ਤੇ ਰੋਕਿਆ ਅਤੇ ਪਰਨੀਤ ਕੌਰ ਹੋਣਾਂ ਨੂੰ ਉੱਥੋਂ ਦੀ ਕਢਵਾਇਆ।
ਇਸ ਦੌਰਾਨ ਕਿਸਾਨਾਂ ਨੇ ਕਿਹਾ ਕਿ ਸਾਡਾ ਪਿਛਲੇ 11 ਦਿਨ ਤੋਂ ਮੋਤੀ ਮਹਿਲ ਦੇ ਅੱਗੇ ਧਰਨਾ ਪ੍ਰਦਰਸ਼ਨ ਚੱਲ ਰਿਹਾ ਹੈ ਪਰ ਇੱਕ ਵਾਰ ਵੀ ਪਰਨੀਤ ਕੌਰ ਸਾਡੇ ਧਰਨੇ ਦੇ 'ਚ ਨਹੀਂ ਪਹੁੰਚੀ ਅਤੇ ਨਾ ਹੀ ਉਨ੍ਹਾਂ ਦੇ ਪਰਿਵਾਰ ਦੇ ਵਿੱਚੋਂ ਕੋਈ ਵੀ ਮੈਂਬਰ ਸਾਡੇ ਨਾਲ ਗੱਲ ਕਰਨ ਲਈ ਪਹੁੰਚਿਆ। ਪਰ ਅੱਜ ਇਹ ਦਿਖਾਵਾ ਕਰਨ ਦੇ ਲਈ ਮੰਡੀਆਂ 'ਚ ਪਹੁੰਚੇ ਹਨ, ਜਿਸ ਕਰ ਕੇ ਅਸੀਂ ਇਨ੍ਹਾਂ ਦਾ ਅੱਜ ਵਿਰੋਧ ਕੀਤਾ ਹੈ। ਸਾਨੂੰ ਕੋਈ ਜ਼ਰੂਰਤ ਨਹੀਂ ਅਜਿਹੇ ਝੂਠੇ ਹਮਦਰਦ ਦੀ। ਉੱਥੇ ਹੀ ਦੂਜੇ ਪਾਸੇ ਗੱਲਬਾਤ ਦੌਰਾਨ ਭਾਜਪਾ ਦੀ ਸੀਨੀਅਰ ਲੀਡਰ ਪਰਨੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਨਲਾਇਕੀ ਹੈ ਜੋ ਮੰਡੀਆਂ ਦੇ 'ਚ ਕਿਸਾਨ ਇਸ ਤਰ੍ਹਾਂ ਰੁਲ ਰਹੇ ਹਨ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਨੂੰ ਕਿਸੇ ਪੱਧਰ 'ਤੇ ਵੀ ਡੀਏਪੀ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਤੇ ਮੈਂ ਜਲਦ ਹੀ ਕੇਂਦਰੀ ਖਾਦ ਮੰਤਰੀ ਦੇ ਨਾਲ ਮੁਲਾਕਾਤ ਕਰਾਂਗੀ।
ਇਹ ਤਾਂ ਟ੍ਰੇਲਰ ਸੀ... ਮਾਨਸਾ ਦੇ ਪੈਟਰੋਲ ਪੰਪ 'ਤੇ ਬਲਾਸਟ ਕਰ ਮੰਗੇ 5 ਕਰੋੜ
NEXT STORY