ਭਵਾਨੀਗੜ੍ਹ (ਵਿਕਾਸ): ਪਿੰਡ ਘਨੌੜ ਜੱਟਾਂ ਵਿਖੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਝੰਡੇ ਥੱਲੇ ਵਿਆਹ ਦੀ ਖੁਸ਼ੀ ਮੌਕੇ ਪਰਿਵਾਰ ਵੱਲੋਂ ਸਾਰੀਆਂ ਰਸਮਾਂ ਕੀਤੀਆਂ ਗਈਆਂ। ਇਸ ਮੌਕੇ ਲਾੜੇ ਫਕੀਰੀਆ ਸਿੰਘ ਤੇ ਉਸਦੇ ਪਿਤਾ ਬਲਜੀਤ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਤੇ ਖੇਤੀ ਸਬੰਧੀ ਲਾਗੂ ਕੀਤੇ ਕਾਲੇ ਕਾਨੂੰਨ ਦੇ ਖਿਲਾਫ ਉਨ੍ਹਾਂ ਦਾ ਪਰਿਵਾਰ ਆਪਣੀਆਂ ਖੁਸ਼ੀਆਂ ਗਮੀਆਂ ਦੇ ਦੌਰਾਨ ਵੀ ਡੱਟ ਕੇ ਖੜੇਗਾ ਤੇ ਹਮੇਸ਼ਾ ਸਰਕਾਰਾਂ ਦੇ ਗਲਤ ਫੈਸਲਿਆਂ ਦਾ ਵਿਰੋਧ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਰਿਸ਼ਤੇ ਹੋਏ ਤਾਰ-ਤਾਰ, ਸਕੇ ਭਰਾ ਵਲੋਂ ਨਲਕੇ ਦੀ ਹੱਥੀ ਮਾਰ ਕੇ ਭਰਾ ਦਾ ਕਤਲ
ਪਰਿਵਾਰ ਨੇ ਦੱਸਿਆ ਕਿ ਉਹ ਵਿਆਹ ਦੀਆਂ ਰਸਮਾਂ ਪੂਰੀਆਂ ਕਰ ਕੇ ਉਹ ਦਿੱਲੀ ਵੱਲ ਨੂੰ ਚਾਲੇ ਪਾਉਣਗੇ। ਪਰਿਵਾਰ ਨੇ ‘ਕਿਸਾਨ ਏਕਤਾ ਜਿੰਦਾਬਾਦ’ ਤੇ ‘ਮੋਦੀ ਹਕੂਮਤ ਮੁਰਦਾਬਾਦ’ਨੇ ਨਾਅਰੇ ਲਾਏ। ਇਸ ਮੌਕੇ ਵਿਆਹ ਵਾਲੇ ਪਰਿਵਾਰ ਨੇ ਜਥੇਬੰਦੀ ਦੀ ਸਹਾਇਤਾ ਲਈ 1100 ਰੁਪਏ ਪਿੰਡ ਇਕਾਈ ਦੇ ਆਗੂਆਂ ਨੂੰ ਭੇਟ ਕੀਤੇ।ਕਿਸਾਨ ਆਗੂ ਕੁਲਵਿੰਦਰ ਸਿੰਘ ਤੇ ਬਿੱਟੂ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਦੇ ਇਹ ਕਾਲੇ ਕਾਨੂੰਨ ਕਿਸਾਨ ਕਦੇ ਬਰਦਾਸ਼ਤ ਨਹੀਂ ਕਰ ਸਕਦੇ। ਇਸ ਲਈ ਉਹ ਸਭ ਨੂੰ ਕਿਸਾਨ ਅੰਦੋਲਨ ਦਾ ਹਿੱਸਾ ਬਣਨ ਦੀ ਅਪੀਲ ਕਰਦੇ ਹਨ।
ਇਹ ਵੀ ਪੜ੍ਹੋ: ਸ਼ਰਮਨਾਕ ਹਾਰ ਤੋਂ ਬਾਅਦ ਸ੍ਰੀ ਮੁਕਤਸਰ ਸਾਹਿਬ ਦੇ ਭਾਜਪਾ ਦੇ ਮੰਡਲ ਪ੍ਰਧਾਨ ਨੇ ਦਿੱਤਾ ਅਸਤੀਫ਼ਾ
ਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ, ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੂੰ ਦੇਵੇਗੀ ਈ-ਭੁਗਤਾਨ ਨਾਲ MSP
NEXT STORY