ਜਲੰਧਰ/ਫਗਵਾੜਾ (ਵੈੱਬ ਡੈਸਕ, ਜਲੋਟਾ)— ਸ਼ੂਗਰ ਮਿੱਲ ਵੱਲ ਰਹਿੰਦਾ ਬਕਾਇਆ ਨਾ ਦੇਣ ਦੇ ਵਿਰੋਧ ’ਚ ਫਗਵਾੜਾ ਵਿਖੇ ਹਾਈਵੇਅ ’ਤੇ ਬੈਠੇ ਕਿਸਾਨਾਂ ਦਾ ਧਰਨਾ 5ਵੇਂ ਦਿਨ ਵੀ ਜਾਰੀ ਰਿਹਾ। ਰੋਹ ’ਚ ਆਏ ਕਿਸਾਨਾਂ ਨੇ ਫਗਵਾੜਾ ਵਿਖੇ ਦੋਵੇਂ ਪਾਸਿਓਂ ਹਾਈਵੇਅ ਨੂੰ ਜਾਮ ਕਰ ਦਿੱਤਾ ਹੈ। ਇਥੇ ਦੱਸ ਦੇਈਏ ਕਿ ਪਹਿਲਾਂ ਕਿਸਾਨਾਂ ਵੱਲੋਂ ਪਹਿਲਾਂ ਫਗਵਾੜਾ ਵਿਖੇ ਇਕ ਲੇਨ ਨੂੰ ਬੰਦ ਕੀਤਾ ਗਿਆ ਸੀ ਅਤੇ ਕਿਹਾ ਗਿਆ ਸੀ ਕਿ ਰੱਖੜੀ ਦਾ ਤਿਉਹਾਰ ਬੀਤਣ ਤੋਂ ਬਾਅਦ ਪੂਰਾ ਹਾਈਵੇਅ ਨੂੰ ਜਾਮ ਕਰਨਗੇ।
ਇਹ ਵੀ ਪੜ੍ਹੋ: ‘ਪੰਜਾਬ ਬੰਦ’ ਦੀ ਕਾਲ ਦਾ ਜਲੰਧਰ ’ਚ ਦਿਸਿਆ ਪੂਰਾ ਅਸਰ, ਦੁਕਾਨਾਂ ਬੰਦ, ਚੱਪੇ-ਚੱਪੇ ’ਤੇ ਪੁਲਸ ਤਾਇਨਾਤ

ਕਿਸਾਨ ਫਗਵਾੜਾ ’ਚ ਸ਼ੂਗਰ ਮਿੱਲ ਦੇ ਸਾਹਮਣੇ ਪਹਿਲਾਂ ਲੁਧਿਆਣਾ ਤੋਂ ਜਲੰਧਰ ਵੱਲ ਆਉਣ ਵਾਲੇ ਲੇਨ ’ਤੇ ਧਰਨਾ ਲਗਾ ਕੇ ਬੈਠੇ ਸਨ ਪਰ ਹੁਣ ਕਿਸਾਨ ਨੇ ਅੱਜ ਤੋਂ ਜਲੰਧਰ ਤੋਂ ਲੁਧਿਆਣਾ ਵੱਲ ਜਾਣ ਵਾਲੀ ਲੇਨ ਨੂੰ ਵੀ ਬਲਾਕ ਕਰ ਦਿੱਤਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਇਕ ਲੇਨ ਨੂੰ ਬੰਦ ਕਰਨ ਦਾ ਮਕਸਦ ਇਹ ਸੀ ਕਿ ਸ਼ਾਇਦ ਸਰਕਾਰ ਇੰਨੇ ’ਚ ਮੰਨ ਜਾਵੇ ਪਰ 5 ਦਿਨ ਬੀਤਣ ਦੇ ਬਾਵਜੂਦ ਸਰਕਾਰ ਦੇ ਕੰਨਾਂ ’ਤੇ ਕਦੇ ਜੂੰ ਤੱਕ ਨਹੀਂ ਸਰਕੀ। ਹੁਣ ਕਿਸਾਨ ਆਪਣਾ ਹੱਕ ਲੈਣ ਲਈ ਵੱਡੀ ਕਾਰਵਾਈ ਕਰਨ ਨੂੰ ਮਜਬੂਰ ਹਨ।
ਇਹ ਵੀ ਪੜ੍ਹੋ: ਜਲੰਧਰ: ਯੂਕੋ ਬੈਂਕ ਲੁੱਟ ਕਾਂਡ ਦੇ ਮਾਮਲੇ 'ਚ ਵੱਡਾ ਖ਼ੁਲਾਸਾ, ਪਾਕਿ ’ਚ ਬੈਠੇ ਗੈਂਗਸਟਰ ਰਿੰਦਾ ਦੇ ਸਾਥੀ ਨੇ ਇੰਝ ਰਚੀ ਸੀ ਸਾਜ਼ਿਸ਼

ਦੋਆਬਾ ਕਿਸਾਨ ਯੂਨੀਅਨ ਦੇ ਪ੍ਰਧਾਨ ਮਨਜੀਤ ਸਿੰਘ ਰਾਏ ਦਾ ਕਹਿਣਾ ਹੈ ਕਿ ਫਗਵਾੜਾ ਸ਼ੂਗਰ ਮਿਲ ਦੇ ਕੋਲ ਕਿਸਾਨਾਂ ਦਾ 72 ਕਰੋੜ ਰੁਪਏ ਗੰਨੇ ਦਾ ਬਕਾਇਆ ਫਸਿਆ ਹੋਇਆ ਹੈ। ਮਿੱਲ ਦੇ ਮਾਲਕ ਖ਼ੁਦ ਗਾਇਬ ਹਨ ਅਤੇ ਸਰਕਾਰ ਉਨ੍ਹਾਂ ਦੀ ਨਹੀਂ ਸੁਣ ਰਹੀ ਹੈ। ਵਾਰ-ਵਾਰ ਮੀਟਿੰਗਾਂ ਕਰਕੇ ਭਰੋਸਾ ਤਾਂ ਦੇ ਦਿੱਤਾ ਜਾਂਦਾ ਹੈ ਪਰ ਨਤੀਜਾ ਕੋਈ ਸਾਹਮਣੇ ਨਹੀਂ ਆਇਆ ਹੈ। ਕਿਸਾਨ ਨੇਤਾ ਨੇ ਕਿਹਾ ਕਿ ਉਨ੍ਹਾਂ ਨੇ ਸਰਕਾਰ ਦੇ ਅੱਗੇ ਮੰਗ ਰੱਖੀ ਸੀ ਕਿ ਮਿੱਲ ਨੂੰ ਕੁਰਕ ਕਰਕੇ ਕਿਸਾਨਾਂ ਦੀ ਪੈਂਡਿੰਗ ਰਾਸ਼ੀ ਦਿੱਤੀ ਜਾਵੇ।

ਮੀਟਿੰਗ ’ਚ ਤਾਂ ਸਰਕਾਰ ਮੰਨ ਗਈ ਪਰ ਬਾਅਦ ’ਚ ਮੁਕਰ ਗਈ। ਉਥੇ ਹੀ ਅੱਜ ਦੂਵੇ ਪਾਸਿਓਂ ਕਿਸਾਨਾਂ ਵੱਲੋਂ ਹਾਈਵੇਅ ਜਾਮ ਕਰਨ ਨੂੰ ਲੈ ਕੇ ਰਾਹਗੀਰਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੇਸ਼ੱਕ ਪੁਲਸ ਵੱਲੋਂ ਰਸਤੇ ਡਾਇਵਰਟ ਕੀਤੇ ਗਏ ਹਨ ਪਰ ਫਿਰ ਵੀ ਆਉਣ-ਜਾਣ ਵਾਲੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਵੀ ਪੜ੍ਹੋ: ਜਲੰਧਰ: ਰੱਖੜੀ ਦੇ ਤਿਉਹਾਰ ਮੌਕੇ ਉਜੜਿਆ ਪਰਿਵਾਰ, ਭਿਆਨਕ ਸੜਕ ਹਾਦਸੇ 'ਚ 8 ਸਾਲਾ ਬੱਚੇ ਦੀ ਮੌਤ






ਇਹ ਵੀ ਪੜ੍ਹੋ: ਖ਼ੁਸ਼ੀ-ਖ਼ੁਸ਼ੀ ਭਰਾ ਨੂੰ ਰੱਖੜੀ ਬੰਨ੍ਹ ਕੇ ਘਰ ਪਰਤ ਰਹੀ ਭੈਣ ਨਾਲ ਵਾਪਰੀ ਅਣਹੋਣੀ, ਘਰ ’ਚ ਵਿਛੇ ਸੱਥਰ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਮਾਲੇਰਕੋਟਲਾ ਤੇ ਕਲਾਨੌਰ ਵਾਸੀਆਂ ਲਈ ਚੰਗੀ ਖ਼ਬਰ, ਮੁੱਖ ਮੰਤਰੀ ਨੇ ਕੀਤਾ ਵੱਡਾ ਐਲਾਨ
NEXT STORY