ਸੁਲਤਾਨਪੁਰ ਲੋਧੀ (ਚੰਦਰ)- ਰੱਖੜੀ ਦੇ ਤਿਉਹਾਰ 'ਤੇ ਭਰਾ ਨੂੰ ਰੱਖੜੀ ਬੰਨ੍ਹ ਕੇ ਵਾਪਸ ਘਰ ਵਾਪਸ ਜਾ ਰਹੀ ਭੈਣ ਦੀ ਸੁਲਤਾਨਪੁਰ ਲੋਧੀ ਦੇ ਡਿੰਗਾ ਪੁਲ ਦੇ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ ਵਿਚ ਮੌਤ ਹੋ ਗਈ। ਭਰਾ ਦੇ ਰੱਖੜੀ ਬੰਨ੍ਹ ਕੇ ਪਤੀ-ਪਤਨੀ ਵਾਪਿਸ ਆ ਰਹੇ ਸਨ ਕਿ ਰਸਤੇ ਵਿਚ ਹੀ ਮੋਟਰਸਾਈਕਲ ਦਾ ਬੈਲੇਂਸ ਵਿਗੜਨ ਕਾਰਨ ਦਰੱਖ਼ਤ ਵਿੱਚ ਵੱਜਣ ਕਾਰਨ ਪਤਨੀ ਦੀ ਮੌਕੇ 'ਤੇ ਮੌਤ ਹੋ ਗਈ ਜਦਕਿ ਪਤੀ ਫੱਟੜ ਹੋ ਗਿਆ।

ਮਿਲੀ ਜਾਣਕਾਰੀ ਮੁਤਾਬਕ ਸੁਲਤਾਨਪੁਰ ਲੋਧੀ ਵਿਖੇ ਦਾਣਾ ਮੰਡੀ ਨੇੜੇ ਕਪੂਰਥਲਾ ਵਾਲੇ ਪਾਸਿਓਂ ਪ੍ਰਵਾਸੀ ਮਜ਼ਦੂਰ ਪਤੀ-ਪਤਨੀ ਮੋਟਰਸਾਈਕਲ 'ਤੇ ਆ ਰਹੇ ਸਨ। ਰਸਤੇ ਵਿਚ ਮੋਟਰਸਾਈਕਲ ਦਾ ਬੈਲੇਂਸ ਵਿਗੜ ਗਿਆ, ਜਿਸ ਕਾਰਨ ਮੋਟਰਸਾਈਕਲ ਦਰੱਖ਼ਤ ਵਿਚ ਜਾ ਵੱਜਾ। ਉਥੇ ਹੀ ਐਂਬੂਲੈਂਸ ਵੀ ਫੋਨ ਕਰਨ ਦੇ ਬਾਵਜੂਦ ਅੱਧਾ ਘੰਟਾ ਐਂਬੂਲੈਂਸ ਦੇਰੀ ਨਾਲ ਪਹੁੰਚੀ ਪਰ ਜਦੋਂ ਐਂਬੂਲੈਂਸ ਉੱਥੇ ਪਹੁੰਚੀ ਤਾਂ ਐਂਬੂਲੈਂਸ ਦੇ ਕਰਮਚਾਰੀਆਂ ਵੱਲੋਂ ਇਸ ਪ੍ਰਵਾਸੀ ਮਜ਼ਦੂਰ ਪਤਨੀ ਦੀ ਮ੍ਰਿਤਕ ਦੇਹ ਨੂੰ ਚੁੱਕ ਕੇ ਸਰਕਾਰੀ ਹਸਪਤਾਲ ਦੀ ਮੋਰਚਰੀ ਤੱਕ ਲਿਜਾਣ ਤੋਂ ਇਨਕਾਰ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ: ਅਹਿਮ ਖ਼ਬਰ: ਪੰਜਾਬ ਪੁਲਸ ’ਚ ਸਬ ਇੰਸਪੈਕਟਰਾਂ ਦੀ ਭਰਤੀ ਦਾ ਨੋਟੀਫਿਕੇਸ਼ਨ ਜਾਰੀ, ਇੰਝ ਹੋਵੇਗੀ ਪ੍ਰੀਖਿਆ

ਐਂਬੂਲੈਂਸ ਅਧਿਕਾਰੀਆਂ ਦਾ ਕਹਿਣਾ ਹੈ ਮ੍ਰਿਤਕ ਦੇਹ ਐਂਬੂਲੈਂਸ ਵਿਚ ਹਸਪਤਾਲ ਨਹੀਂ ਲਿਜਾ ਸਕਦੇ, ਉਥੇ ਹੀ ਪ੍ਰਵਾਸੀ ਪਰਿਵਾਰ ਨੇ ਇਕ ਜਗਾੜੂ ਘੜੁੱਕੇ ਦੇ ਵਿਚ ਇਸ ਗ਼ਰੀਬ ਪਰਿਵਾਰ ਦੀ ਧੀ ਦਾ ਮ੍ਰਿਤਕ ਸਰੀਰ ਹਸਪਤਾਲ ਮੋਰਚਰੀ ਵਿਚ ਰੱਖਣ ਲਈ ਲਿਆਂਦਾ। ਉਥੇ ਹੀ ਮ੍ਰਿਤਕ ਦੇ ਪੇਕੇ ਪਰਿਵਾਰ ਨੇ ਮ੍ਰਿਤਕ ਪਤਨੀ ਦੇ ਪਤੀ 'ਤੇ ਵੀ ਗੰਭੀਰ ਦੋਸ਼ ਲਗਾਏ ਹਨ।

ਇਹ ਵੀ ਪੜ੍ਹੋ: ਜਲੰਧਰ: ਰੱਖੜੀ ਦੇ ਤਿਉਹਾਰ ਮੌਕੇ ਉਜੜਿਆ ਪਰਿਵਾਰ, ਭਿਆਨਕ ਸੜਕ ਹਾਦਸੇ 'ਚ 8 ਸਾਲਾ ਬੱਚੇ ਦੀ ਮੌਤ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਟਰਾਂਸਪੋਰਟ ਵਿਭਾਗ ਦੀ ਸਖ਼ਤੀ, ਐਮਨੈਸਟੀ ਸਕੀਮ ਤਹਿਤ ਟੈਕਸ ਡਿਫ਼ਲਾਟਰਾਂ ਤੋਂ ਰਿਕਵਰ ਕੀਤੇ 39 ਕਰੋੜ ਰੁਪਏ
NEXT STORY