ਲੁਧਿਆਣਾ (ਮੁੱਲਾਂਪੁਰੀ) : ਪੰਜਾਬ ਅਤੇ ਖਾਸ ਕਰਕੇ ਦੇਸ਼ ਦੇ ਕਿਸਾਨ ਅੱਜ-ਕੱਲ੍ਹ ਖੇਤੀ ਬਿੱਲਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਘੇਰੀ ਬੈਠੇ ਹਨ ਪਰ ਕੇਂਦਰ ਸਰਕਾਰ ਟੱਸ ਤੋਂ ਮੱਸ ਨਹੀਂ ਹੋ ਰਹੀ, ਜਦੋਂ ਕਿ ਕਿਸਾਨਾਂ ਦਾ ਇਹ ਸੰਘਰਸ਼ ਹੁਣ ਲੋਕ ਲਹਿਰ ਬਣ ਕੇ ਪਿੰਡ-ਪਿੰਡ, ਗਲੀ-ਗਲੀ, ਘਰ-ਘਰ ਚਰਚਾ 'ਚ ਆ ਗਿਆ ਹੈ।
ਇਹ ਵੀ ਪੜ੍ਹੋ : ਜਿਸ 'ਸੰਸਥਾ' ਦੇ ਸਾਬਕਾ PM ਮਨਮੋਹਨ ਸਿੰਘ ਆਜੀਵਨ ਮੈਂਬਰ, ਉਸ ਨੂੰ ਗਰਾਂਟ ਦੇਣ 'ਤੇ ਪੰਜਾਬ ਸਰਕਾਰ ਨੇ ਲਾਈ ਸ਼ਰਤ
ਪੰਜਾਬ ਦੇ ਹਜ਼ਾਰਾਂ ਪਿੰਡਾਂ ਤੋਂ ਲੱਖਾਂ ਦੀ ਗਿਣਤੀ 'ਚ ਦਿੱਲੀ ਗਏ ਕਿਸਾਨਾਂ ਲਈ ਜੋ ਪੰਜਾਬ 'ਚ ਖਾਣ-ਪੀਣ ਤੇ ਉਨ੍ਹਾਂ ਦੀ ਮਦਦ ਦਾ ਐਲਾਨ ਅਤੇ ਦਿਲ ਖੋਲ੍ਹ ਕੇ ਹਰ ਤਰ੍ਹਾਂ ਦੀ ਮਦਦ ਭੇਜੀ ਜਾ ਰਹੀ ਹੈ, ਉਸ ਨੂੰ ਲੈ ਕੇ ਹੁਣ ਪੰਜਾਬ ਦਾ ਕਿਸਾਨ ਤੇ ਮਜ਼ਦੂਰ ਚੌਕੰਨਾ ਹੋ ਗਿਆ ਹੈ ਤੇ ਇਸ ਵਾਰ ਉਹ ਪੰਜਾਬ 'ਚ ਆਪਣੀ ਕਿਸਮ ਦਾ ਕੁੱਝ ਕਰਨ ਲਈ ਦਿੱਲੀ ਬੈਠਾ ਗੋਂਦਾ ਗੁੰਦਦਾ ਦੱਸਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਨਾਭਾ ਜੇਲ੍ਹ ਕਾਂਡ : 4 ਸਾਲਾਂ ਬਾਅਦ ਵੀ 'ਅੱਤਵਾਦੀ ਕਸ਼ਮੀਰਾ ਸਿੰਘ' ਗ੍ਰਿਫ਼ਤ ਤੋਂ ਬਾਹਰ, 4 ਖ਼ਤਰਨਾਕ ਗੈਂਗਸਟਰਾਂ ਦੀ ਮੌਤ
ਹੁਣ ਪੰਜਾਬ 'ਚੋਂ ਜਿਵੇਂ ਹਜ਼ਾਰਾਂ ਕਿਸਾਨ ਦਿੱਲੀ ਵੱਲ ਜਾ ਰਹੇ ਹਨ। ਜਾਣਕਾਰ ਸੂਤਰਾਂ ਨੇ ਇਸ਼ਾਰਾ ਕੀਤਾ ਕਿ ਚੜ੍ਹਦੇ ਸਾਲ ਪੰਜਾਬ 'ਚ ਮਾਘੀ ਦੇ ਮੇਲੇ 'ਤੇ ਜਿੱਥੇ ਲੱਖਾਂ ਲੋਕ ਮੁਕਤਸਰ ਦੀ ਧਰਤੀ 'ਤੇ ਆਉਂਦੇ ਹਨ, ਉੱਥੇ ਸਿਆਸੀ ਪਾਰਟੀਆਂ ਦਾ ਦਬਦਬਾ ਹੁੰਦਾ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ 'ਚ 'ਠੰਡ' ਨੇ ਤੋੜਿਆ 5 ਸਾਲਾਂ ਦਾ ਰਿਕਾਰਡ, ਮੰਗਲਵਾਰ ਰਹੀ ਸੀਜ਼ਨ ਦੀ ਸਭ ਤੋਂ ਠੰਡੀ ਰਾਤ
ਇਸ ਵਾਰ ਪੰਜਾਬ ਦੇ ਕਿਸਾਨ ਤੇ ਮਜ਼ਦੂਰ, ਆੜ੍ਹਤੀਏ ਮੁਕਤਸਰ ਦੀ ਧਰਤੀ 'ਤੇ ਮਾਘੀ ਮੇਲੇ 'ਤੇ ਆਪਣੀ ਇਕਮੁੱਠਤਾ ਤੇ ਵੱਡੀ ਕਿਸਾਨ ਕਾਨਫਰੰਸ ਕਰਕੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਨੂੰ ਪੜ੍ਹਨੇ ਪਾ ਸਕਦੇ ਹਨ।
ਨੋਟ : ਪੰਜਾਬ ਦੇ ਕਿਸਾਨਾਂ ਵੱਲੋਂ ਮਾਘੀ ਮੇਲੇ 'ਤੇ ਇਕੱਠ ਕਰਨ ਦੇ ਵਿਚਾਰ ਬਾਰੇ ਦਿਓ ਰਾਏ
ਪਤਨੀ ਨੂੰ ਫੋਨ ਕਰ ਆਖੀ ਨਹਿਰ ’ਚ ਛਾਲ ਮਾਰਨ ਦੀ ਗੱਲ,ਜਦ ਪਹੁੰਚੇ ਪਰਿਵਾਰ ਵਾਲੇ ਤਾਂ ਵੇਖ ਉੱਡੇ ਹੋਸ਼
NEXT STORY