ਦੋਰਾਹਾ (ਵਿਨਾਇਕ) : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋ ਮੋਟਰਾਂ ਤੇ ਬਿਜਲੀ ਸਪਲਾਈ ਪੂਰੀ ਨਾ ਮਿਲਣ ਅਤੇ ਚੱਲਦੀ ਸਪਲਾਈ 'ਤੇ ਕੱਟ ਲਾਉਣੇ ਬੰਦ ਕਰਵਾਉਣ ਲਈ ਬਿਲਾਸਪੁਰ ਗਰਿੱਡ 'ਤੇ ਧਰਨਾ ਦੇ ਕੇ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆ ਨੇ ਕਿਹਾ ਕਿ ਜਿੱਥੇ ਮੋਦੀ ਸਰਕਾਰ ਵੱਲੋ ਖੇਤੀ ਖੇਤਰ ਨੂੰ ਤਬਾਹ ਕਰਨ ਵਾਲੇ ਕਾਨੂੰਨ ਲਿਆਂਦੇ ਜਾ ਰਹੇ ਹਨ, ਉੱਥੇ ਬਿਜਲੀ ਬਿੱਲ ਲਿਆ ਕੇ ਇਨ੍ਹਾਂ ਨੂੰ ਨਿੱਜੀ ਹੱਥ ਵਿਚ ਦੇਣ ਦੀ ਤਿਆਰੀ ਕਰ ਰਹੇ ਹਨ। ਇਸ ਤਹਿਤ ਖੇਤੀ ਲਈ ਬਿਜਲੀ ਸਬਸਿਡੀ ਬੰਦ ਕੀਤੀ ਜਾਵੇਗੀ ਤੇ ਬਿਜਲੀ ਮਹਿੰਗੀ ਹੋ ਜਾਵੇਗੀ।
ਕਾਰਪੋਰੇਟ ਕੰਪਨੀਆਂ ਨੂੰ ਮਾਲੋ-ਮਾਲ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਅਤੇ ਕਿਸਾਨਾਂ ਦਾ ਕਚੂੰਮਰ ਕੱਢਿਆ ਜਾ ਰਿਹਾ ਹੈ। ਆਗੂਆਂ ਨੇ ਮੰਗ ਕੀਤੀ ਕਿ ਬਿਜਲੀ ਸਪਲਾਈ ਪੂਰੀ ਦਿੱਤੀ ਜਾਵੇ ਤੇ ਅਣਐਲਾਨੇ ਕੱਟ ਬੰਦ ਕੀਤੇ ਜਾਣ, ਟਰਾਂਸਫਾਰਮਰਾਂ ਦੇ ਫੌਰੀ ਹੋਰ ਪ੍ਰਬੰਧ ਕੀਤੇ ਜਾਣ ਅਤੇ ਕਾਮਿਆਂ ਦੀ ਪੱਕੀ ਭਰਤੀ ਹੋਰ ਕੀਤੀ ਜਾਵੇ। ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ, ਲਖਵਿੰਦਰ ਸਿੰਘ ਬੁਆਣੀ, ਨਿਰਮਲ ਸਿੰਘ ਬਿਲਾਸਪੁਰ, ਜੱਸਾ ਗਿਦੜੀ, ਅਮਰੀਕ ਸਿੰਘ, ਜਗਦੇਵ ਸਿੰਘ, ਗੁਰਦਿਆਲ ਸਿੰਘ, ਸੁਖਵਿੰਦਰ ਸਿੰਘ, ਹਰਬੰਸ ਸਿੰਘ, ਚਤਰ ਸਿੰਘ, ਬਹਾਦਰ ਸਿੰਘ, ਕੁਲਦੀਪ ਸਿੰਘ, ਚਰਨ ਸਿੰਘ, ਬੰਤ ਸਿੰਘ, ਪਿੰਦਰ ਸਿੰਘ ਤੇ ਕਮਲਜੀਤ ਸਿੰਘ ਆਦਿ ਵੀ ਸ਼ਾਮਲ ਸਨ।
ਵਿਧਾਇਕ ਫ਼ਤਿਹਜੰਗ ਦੇ ਵਾਰ ’ਤੇ ਜਾਖੜ ਦਾ ਪਲਟਵਾਰ: ਚਿੱਕੜ ਨਾ ਸੁੱਟੇ, ਮੁਆਫ਼ੀ ਮੰਗੇ ਬਾਜਵਾ ਪਰਿਵਾਰ
NEXT STORY