ਧਨੌਲਾ(ਰਵਿੰਦਰ)— ਬਰਨਾਲਾ ਬਲਾਕ ਦੀ ਇਕ ਮੀਟਿੰਗ ਗੁਰਦੁਆਰਾ ਰਾਮਸਰ ਵਿਖੇ ਬਲੌਰ ਸਿੰਘ ਦੀ ਪ੍ਰਧਾਨਗੀ 'ਚ ਹੋਈ ਜਿਸ 'ਚ 13 ਜੂਨ ਨੂੰ ਡੀ. ਸੀ. ਦਫਤਰ ਸੰਗਰੂਰ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਗਿਆ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਅੱਜ ਕਿਸਾਨ ਖੇਤੀ ਧੰਦੇ ਦੀ ਮੰਦੀ ਕਾਰਨ ਖੁਦਕੁਸ਼ੀਆਂ ਕਰ ਰਹੇ ਹਨ। ਬੇਰੋਜ਼ਗਾਰ ਨੌਜਵਾਨ ਨਸ਼ਿਆਂ ਦੀ ਮਾਰ 'ਚ ਆਇਆ ਹੋਇਆ ਹੈ। ਕੋਹਰੀਆਂ 'ਚ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦੇ ਹੋਏ ਹਮਲੇ ਦੇ ਰਹਿੰਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ। ਇਸ ਮੌਕੇ ਸਮੁੱਚੇ ਕਿਸਾਨਾਂ, ਮਜ਼ਦੂਰਾਂ ਨੇ 13 ਜੂਨ ਨੂੰ ਵੱਧ ਤੋਂ ਵੱਧ ਪਹੁੰਚਣ ਦੀ ਅਪੀਲ ਕੀਤੀ। ਇਸ ਮੌਕੇ ਬਲੌਰ ਸਿੰਘ ਛੰਨਾ, ਜਰਨੈਲ ਸਿੰਘ ਜਵੰਧਾ ਪਿੰਡੀ, ਜਰਨੈਲ ਸਿੰਘ ਬਦਰਾ, ਸਿਕੰਦਰ ਸਿੰਘ ਭੂਰੇ, ਕੇਵਲ ਸਿੰਘ ਧਨੌਲਾ, ਬਲਦੇਵ ਸਿੰਘ ਕਾਲੇਕੇ, ਅਮਰਜੀਤ ਸਿੰਘ ਭੈਣੀ ਮਹਿਰਾਜ, ਗੁਰਜੀਤ ਸਿੰਘ ਭੂਰੇ, ਈਸ਼ਰ ਸਿੰਘ ਛੰਨਾ ਆਦਿ ਨੇ ਮੀਟਿੰਗ 'ਚ ਭਾਗ ਲਿਆ।
ਕੁਰਕੀ ਖਤਮ ਹੋਣ ਤੋਂ ਬਾਅਦ ਕਿਸਾਨ ਆਤਮਹੱਤਿਆ ਨਾ ਕਰਨ : ਬਾਜਵਾ
NEXT STORY