ਜਲੰਧਰ (ਸੋਨੂੰ, ਰਾਜੇਸ਼ ਸੂਰੀ,ਰਾਣਾ ਭੋਗਪੁਰੀਆ, ਮਾਹੀ,ਮਹੇਸ਼, ਬੁਲੰਦ) — ਕੇਂਦਰ ਦੀ ਮੋਦੀ ਸਰਕਾਰ ਵੱਲੋਂ ਜੋ ਖੇਤੀ ਆਰਡੀਨੈਂਸ ਜਾਰੀ ਕੀਤੇ ਗਏ ਸਨ, ਉਨ੍ਹਾਂ ਨੂੰ ਲੈ ਕੇ ਹੀ ਦੇਸ਼ ਦਾ ਅੰਨਦਾਤਾ ਕਿਸਾਨ, ਆੜ੍ਹਤੀਏ, ਮਜ਼ਦੂਰ ਸੜਕਾਂ 'ਤੇ ਉੱਤਰਣ ਨੂੰ ਮਜਬੂਰ ਹੋ ਗਏ ਹਨ।
ਖੇਤੀ ਆਰਡੀਨੈਂਸਾਂ ਨੂੰ ਲੈ ਕੇ ਹੀ ਪੂਰੇ ਦੇਸ਼ ਅੰਦਰ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ ਅਤੇ ਸਮੁੱਚੀਆਂ ਕਿਸਾਨ ਜਥੇਬੰਦੀਆਂ ਵੱਲੋਂ ਮੁਕੰਮਲ ਤੌਰ 'ਤੇ ਪੰਜਾਬ ਬੰਦ ਦਾ ਐਲਾਨ ਕੀਤਾ ਗਿਆ ਹੈ। ਇਸ 'ਚ ਸੱਤਾਧਾਰੀ ਪਾਰਟੀ ਕਾਂਗਰਸ, ਵਿਰੋਧੀ ਧਿਰਾਂ ਸ਼੍ਰੋਮਣੀ ਅਕਾਲੀ ਅਤੇ ਆਮ ਆਦਮੀ ਪਾਰਟੀ ਦੇ ਇਲਾਵਾ ਵੱਖ-ਵੱਥ ਜਥੇਬੰਦੀਆਂ ਸਹਿਯੋਗ ਦੇ ਰਹੀਆਂ ਹਨ।
ਇਸ ਦੌਰਾਨ ਸਾਰੇ ਮੇਨ ਹਾਈਵੇਅ ਬੰਦ ਰੱਖੇ ਗਏ ਹਨ। ਇਸੇ ਤਹਿਤ ਜਲੰਧਰ ਜ਼ਿਲ੍ਹੇ 'ਚ ਕਿਸਾਨ ਕਿਸ਼ਨਗੜ੍ਹ, ਲਾਂਬੜਾ ਅੱਡਾ, ਬਿਆਸ ਪਰਾਗਪੁਰ ਦੋਵੇਂ ਪਾਸਿਓਂ ਮੇਨ ਹਾਈਵੇਅ, ਕਰਤਾਰਪੁਰ ਪੀ. ਏ. ਪੀ. ਚੌਕ, ਰਵਿਦਾਸ ਚੌਕ 'ਤੇ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕਰ ਰਹੇ ਹਨ। ਪੀ. ਏ. ਪੀ. ਚੌਕ ਜਾਣ ਵਾਲਾ ਟ੍ਰੈਫਿਕ ਬੀ. ਐੱਸ. ਐੱਫ. ਚੌਕ ਤੋਂ ਡਾਇਵਰਟ ਕਰਕੇ ਲਾਡੋਵਾਲੀ ਰੋਡ ਅਤੇ ਫਿਰ ਚੁਗਿੱਟੀ ਵੱਲ ਭੇਜਿਆ ਜਾ ਰਿਹਾ ਹੈ। ਗੁਰੂ ਰਵਿਦਾਸ ਚੌਕ ਵੱਲੋਂ ਜਾਣ ਵਾਲਾ ਟ੍ਰੈਫਿਕ ਵੀ ਡਾਇਵਰਟ ਕੀਤਾ ਗਿਆ ਹੈ।
ਜਲੰਧਰ ਦੇ ਸ਼ਾਹਕੋਟ, ਮਲਸੀਆਂ, ਮਹਿਤਪੁਰ 'ਚ ਵਿਧਾਇਕ ਸ਼ੇਰੋਵਾਲੀਆ ਦੀ ਅਗਵਾਈ 'ਚ ਟਰੈਕਟਰਾਂ ਅਤੇ ਮੋਟਰਸਾਈਕਲ 'ਤੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਅਜਿਹੇ 'ਚ ਜੇਕਰ ਕਿਸੇ ਨੇ ਜ਼ਰੂਰੀ ਕੰਮ ਤੋਂ ਬਾਹਰ ਜਾਣਾ ਹੈ ਤਾਂ ਪਿੰਡਾਂ ਵੱਲੋਂ ਹੋ ਕੇ ਜਾਣਾ ਪਵੇਗਾ। ਹਾਲਾਂਕਿ ਇਸ ਦੌਰਾਨ ਦੁੱਧ-ਰਾਸ਼ਨ, ਸਬਜ਼ੀ 'ਤੇ ਕੋਈ ਪਾਬੰਦੀ ਨਹੀਂ ਰਹੇਗੀ। ਇਸ ਦੌਰਾਨ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਜਾਵਏ, ਇਸ ਨੂੰ ਰੋਕਣ ਲਈ ਟ੍ਰੈਫਿਕ ਸੁਚਾਰੂ ਰੱਖਣ ਲਈ ਕਰੀਬ 3000 ਪੁਲਸ ਮੁਲਾਜ਼ਮ ਜ਼ਿਲ੍ਹੇ 'ਚ ਤਾਇਨਾਤ ਕੀਤੇ ਗਏ ਹਨ।
ਪੀ. ਏ. ਪੀ. ਚੌਕ ਵਿਚ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ 31 ਕਿਸਾਨ ਸੰਗਠਨਾਂ ਵੱਲੋਂ ਚੱਕਾ ਜਾਮ ਕੀਤਾ ਗਿਆ ਅਤੇ ਇਸ ਦੌਰਾਨ ਦਿੱਤੇ ਧਰਨੇ ਦੀ ਅਗਵਾਈ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੀ ਜ਼ਿਲ੍ਹਾ ਇਕਾਈ ਦੇ ਮੁੱਖ ਬੁਲਾਰੇ ਜਥੇਦਾਰ ਕਸ਼ਮੀਰ ਸਿੰਘ ਜੰਡਿਆਲਾ ਅਤੇ ਜੰਡਿਆਲਾ ਲੋਕ ਭਲਾਈ ਮੰਚ ਦੇ ਪ੍ਰਧਾਨ ਕਾਮਰੇਡ ਮੱਖਣ ਪੱਲ੍ਹਣ ਸਰਪੰਚ ਵੱਲੋਂ ਕੀਤੀ ਗਈ ਜਦਕਿ ਬਲਾਕ ਰੁੜਕਾ ਕਲਾਂ ਦੇ ਪ੍ਰਧਾਨ ਨੰਬਰਦਾਰ ਪ੍ਰਗਟ ਸਿੰਘ ਸਰਹਾਲੀ ਅਤੇ ਜ਼ਿਲ੍ਹਾ ਪ੍ਰਧਾਨ ਮਨਦੀਪ ਸਿੰਘ ਸਮਰਾਏ ਦੇ ਇਲਾਵਾ ਜਨਰਲ ਸਕੱਤਰ ਕੁਲਵਿੰਦਰ ਸਿੰਘ ਮਛਿਆਣਾ ਦਾ ਇਸ ਧਰਨੇ ਨੂੰ ਕਾਮਯਾਬ ਬਣਾਉਣ 'ਚ ਮੁੱਖ ਰੂਪ ਨਾਲ ਯੋਗਦਾਨ ਰਿਹਾ ਅਤੇ ਸ਼ਹਿਰ ਦੀ ਪ੍ਰਮੁੱਖ ਗੁਰਦੁਆਰਾ ਕਮੇਟੀਆਂ, ਸੰਤ-ਮਹਾਪੁਰਸ਼ਾਂ, ਸਿੱਖ ਤਾਲਮੇਲ ਕਮੇਟੀ, ਆਟੋ ਸਪੇਅਰ ਪਾਰਟ ਐਸੋ. ਛੋਟੇ-ਵੱਡੇ ਸਾਰੇ ਕਾਰੋਬਾਰੀਆਂ ਦੇ ਇਲਾਵਾ ਵੱਡੀ ਗਿਣਤੀ ਵਿਚ ਨੌਜਵਾਨਾਂ ਨੂੰ ਨਾਲ ਲੈ ਕੇ ਪੁੱਜੇ ਮਨਿੰਦਰ ਮੋਨੀ ਪ੍ਰਧਾਨ ਜੰਡਿਆਲਾ ਅਤੇ ਦੀਪਾ ਹੇਅਰ ਵੱਲੋਂ ਵੀ ਆਪਣੀ ਵੱਡੀ ਭੂਮਿਕਾ ਅਦਾ ਕੀਤੀ ਗਈ।
ਪ੍ਰਗਟ ਸਿੰਘ ਤੇ ਸਾਬਕਾ ਵਿਧਾਇਕ ਮੱਕੜ ਸਣੇ ਕਿਸੇ ਵੀ ਆਗੂ ਨੂੰ ਮੰਚ 'ਤੇ ਨਹੀਂ ਬੋਲਣ ਦਿੱਤਾ ਗਿਆ
ਇਨ੍ਹਾਂ ਸਾਰਿਆਂ ਦਾ ਜਥੇਦਾਰ ਕਸ਼ਮੀਰ ਸਿੰਘ ਜੰਡਿਆਲਾ ਅਤੇ ਸਰਪੰਚ ਕਾਮਰੇਡ ਮੱਖਣ ਪੱਲ੍ਹਣ ਨੇ ਵਿਸ਼ੇਸ਼ ਤੌਰ 'ਤੇ ਧੰਨਵਾਦ ਪ੍ਰਗਟ ਕੀਤਾ। ਧਰਨੇ ਵਿਚ ਵੱਡੀ ਗਿਣਤੀ ਵਿਚ ਸ਼ਾਮਲ ਹੋਏ ਕਿਸਾਨਾਂ ਨੂੰ ਕਿਸਾਨ ਯੂਨੀਅਨਾਂ ਦੇ ਆਗੂਆਂ ਨੇ ਸੰਬੋਧਨ ਕੀਤਾ। ਧਰਨੇ ਦੀ ਖਾਸ ਗੱਲ ਇਹ ਰਹੀ ਕਿ ਇਸ ਦੌਰਾਨ ਜਿੱਥੇ ਜਲੰਧਰ ਕੈਂਟ ਦੇ ਮੌਜੂਦਾ ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਅਤੇ ਅਕਾਲੀ ਦਲ ਦੇ ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ ਸਮੇਤ ਕਿਸੇ ਵੀ ਰਾਜਨੀਤਕ ਪਾਰਟੀ ਦੇ ਨੇਤਾ ਨੂੰ ਕਿਸਾਨ ਯੂਨੀਅਨ ਵੱਲੋਂ ਮੰਚ 'ਤੇ ਬੋਲਣ ਨਹੀਂ ਦਿੱਤਾ ਗਿਆ, ਜਿਸ ਕਾਰਨ ਉਨ੍ਹਾਂ ਨੂੰ ਆਪਣੇ ਵਿਚਾਰ ਪ੍ਰਗਟ ਕੀਤੇ ਬਿਨਾ ਹੀ ਉਥੋਂ ਵਾਪਸ ਜਾਣਾ ਪਿਆ। ਇਸ ਮੌਕੇ ਅਕਾਲੀ ਆਗੂਆਂ ਨੂੰ ਕਿਸਾਨ ਆਗੂਆਂ ਨੇ ਮੋਦੀ ਦੇ ਯਾਰ ਮੁਰਦਾਬਾਦ ਦੇ ਨਾਅਰੇ ਲਾ ਕੇ ਜਾਣ ਲਈ ਕਿਹਾ। ਕੁਝ ਰਾਜਨੀਤਕ ਨੇਤਾ ਆਪਣੀ ਨੇਤਾਗਿਰੀ ਨੂੰ ਚਮਕਾਉਣ ਲਈ ਆਪਣੀ ਗੱਡੀਆਂ ਨੂੰ ਛੱਡ ਕੇ ਮੋਟਰਸਾਈਕਲਾਂ 'ਤੇ ਧਰਨੇ ਵਿਚ ਪੁੱਜੇ ਹੋਏ ਸਨ ਅਤੇ ਉਨ੍ਹਾਂ ਨੇ ਧਰਨੇ 'ਤੇ ਆਪਣਾ ਕਬਜ਼ਾ ਕਰਨ ਦੀ ਵੀ ਕੋਸ਼ਿਸ਼ਾਂ ਕੀਤੀਆਂ, ਜਿਸ ਨੂੰ ਕਿਸਾਨ ਨੇਤਾਵਾਂ ਨੇ ਸਿਰਫ ਰਾਜਨੀਤਕ ਸਟੰਟ ਹੀ ਕਰਾਰ ਦਿੱਤਾ ਅਤੇ ਕਿਹਾ ਕਿ ਕਿਸਾਨ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਹਨ ਅਤੇ ਆਪਣਾ ਦੁਖੜਾ ਧਰਨੇ-ਪ੍ਰਦਰਸ਼ਨ ਲਾ ਕੇ ਸਰਕਾਰ ਅੱਗੇ ਰੱਖ ਰਹੇ ਹਨ।
ਧਰਨੇ ਵਿਚ ਅਮਨਦੀਪ ਅਮਨਾ, ਜੋਤੀ ਪ੍ਰਧਾਨ, ਕੁਲਵੀਰ ਸਿੰਘ, ਸੁਖਦੇਵ ਸਿੰਘ, ਬਾਂਕਾ ਧਾਲੀਵਾਲ, ਕੁਲਵਿੰਦਰ ਸਿੰਘ, ਮੋਹਿੰਦਰ ਸਿੰਘ ਕੁਲਾਰ, ਗੁਰਮੀਤ ਸਿੰਘ ਸਰਪੰਚ, ਹਰਵਿੰਦਰ ਸਿੰਘ ਸਰਹਾਲੀ, ਦੇਵਿੰਦਰ ਸਿੰਘ ਬਾਸੀ, ਗੁਰਮੀਤ ਸਿੰਘ ਸਰਹਾਲੀ, ਬਿੱਲਾ ਸਰਪੰਚ, ਹਰਜਿੰਦਰ ਸਿੰਘ ਸਰਹਾਲੀ, ਬਿੱਲਾ ਸਰਪੰਚ, ਹਰਜਿੰਦਰ ਸਿੰਘ ਸਰਹਾਲੀ, ਜਸਵੰਤ ਸਿੰਘ ਕੰਗਣੀਵਾਲ, ਸੁਖਦਿਆਲ ਸਿੰਘ, ਜੀਤਾ, ਸੁਖਵੀਰ ਸਲਾਰਪੁਰ, ਸਤਨਾਮ ਸਿੰਘ ਪਬਮਾ, ਸਤਨਾਮ ਸਿੰਘ ਸਾਹਨੀ, ਸਤਨਾਮ ਸਿੰਘ ਕੁਨਰ, ਨਿਰਮਲ ਸਿੰਘ, ਜਗਜੀਤ ਸਿੰਘ ਗਾਬਾ, ਆਟੋ ਸਪੇਰ ਪਾਰਟ ਐਸੋਸੀਏਸ਼ਨ ਦੇ ਅਹੁਦੇਦਾਰ ਵੀ ਮੁੱਖ ਤੌਰ 'ਤੇ ਪੁੱਜੇ।
ਕਾਲੇ ਕਾਨੂੰਨ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ
ਪੀ. ਏ. ਪੀ. ਚੌਕ ਵਿਚ ਧਰਨਾ ਲਾਉਣ ਵਾਲੇ ਕਿਸਾਨ ਸੰਗਠਨਾਂ ਨੇ ਮੋਦੀ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਕਿਸਾਨਾਂ ਦੇ ਵਿਰੋਧ ਵਿਚ ਪਾਸ ਕੀਤੇ ਗਏ ਕਾਲੇ ਕਾਨੂੰਨ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਨਸਾਫ਼ ਨਾ ਮਿਲਣ 'ਤੇ ਲੜਾਈ ਜਾਰੀ ਰੱਖੀ ਜਾਵੇਗੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕਿਸੇ ਵੀ ਰਾਜਨੀਤਕ ਪਾਰਟੀ ਨੇ ਕਿਸਾਨਾਂ ਲਈ ਕੁਝ ਨਹੀਂ ਕੀਤਾ। ਚੋਣਾਂ ਸਮੇਂ ਉਨ੍ਹਾਂ ਨੂੰ ਗੁੰਮਰਾਹ ਕਰ ਕੇ ਸਿਰਫ ਵੋਟ ਉਨ੍ਹਾਂ ਦੇ ਵੋਟ ਹਾਸਲ ਕੀਤੇ ਜਾਂਦੇ ਹਨ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਦੇ ਨਾਲ ਸਰਾਸਰ ਧੱਕਾ ਹੋ ਰਿਹਾ ਹੈ, ਜਿਸ ਨੂੰ ਅੱਗੇ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹੁਣ ਉਹ ਸੜਕਾਂ 'ਤੇ ਉਤਰ ਆਏ ਹਨ, ਸ਼ਾਂਤ ਹੋ ਕੇ ਬੈਠਣ ਵਾਲੇ ਨਹੀਂ ਹਨ।
ਏ. ਸੀ. ਪੀ. ਛੇਤਰਾ ਦੇ ਕੋਲ ਸੀ ਸੁਰੱਖਿਆ ਪ੍ਰਬੰਧਾਂ ਦੀ ਕਮਾਨ
ਪੀ. ਏ. ਪੀ. ਚੌਕ 'ਚ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਕਿਸਾਨਾਂ ਦੇ ਚਲੇ ਧਰਨੇ ਦੌਰਾਨ ਕਮਿਸ਼ਨਰੇਟ ਪੁਲਸ ਦੇ ਯੁਵਾ ਪੀ. ਪੀ. ਐੱਸ. ਅਧਿਕਾਰੀ ਏ. ਸੀ. ਪੀ. ਸੈਂਟਰਲ ਹਰਸਿਮਰਤ ਸਿੰਘ ਛੇਤਰਾ ਨੂੰ ਸੁਰੱਖਿਆ ਪ੍ਰਬੰਧਾਂ ਦੀ ਕਮਾਨ ਦਿੱਤੀ ਗਈ ਸੀ ਜੋ ਕਿ ਖੁਦ ਉਥੇ ਪੂਰਾ ਦਿਨ ਮੌਜੂਦ ਰਹੇ। ਧਰਨਾ ਸ਼ੁਰੂ ਹੋਣ ਤੋਂ ਪਹਿਲਾਂ ਉਨ੍ਹਾਂ ਨੇ ਕੀਤੇ ਗਏ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਸ ਦੇ ਬਾਅਦ ਧਰਨੇ ਦੀ ਸਮਾਪਤੀ ਤੱਕ ਉਥੇ ਤਾਇਨਾਤ ਕੀਤੀ ਗਈ ਪੁਲਸ ਫੋਰਸ ਨੂੰ ਦਿਖਾ-ਨਿਰਦੇਸ਼ ਵੀ ਦਿੰਦੇ ਰਹੇ। ਸਪੈਸ਼ਲ ਬ੍ਰਾਂਚ ਦੇ ਇੰਸਪੈਕਟਰ ਗੁਰਜੀਤ ਸਿੰਘ ਬਾਬਾ ਛੇਤਰਾ ਨੂੰ ਪਲ-ਪਲ ਦੀ ਜਾਣਕਾਰੀ ਦਿੰਦੇ ਰਹੇ।
ਭੋਗਪੁਰ 'ਚ ਵੀ ਕਿਸਾਨਾਂ ਦੀ ਰੋਸ ਪ੍ਰਦਰਸ਼ਨ ਜਾਰੀ
ਭੋਗਪੁਰ (ਰਾਜੇਸ਼ ਸੂਰੀ,ਰਾਣਾ ਭੋਗਪੁਰੀਆ)— ਦੇਸ਼ ਦੀਆਂ ਵੱਖ ਵੱਖ ਕਿਸਾਨ ਜਥੇਬੰਦੀਆਂ ਵੱਲੋਂ 25 ਸਤੰਬਰ ਨੂੰ ਦਿੱਤੇ ਗਏ ਬੰਦ ਦੇ ਸੱਦੇ ਦੇ ਚੱਲਦਿਆਂ ਭੋਗਪੁਰ 'ਚ ਵੱਖ-ਵੱਖ ਜਥੇਬੰਦੀਆਂ ਅਤੇ ਸਿਆਸੀ ਪਾਰਟੀਆਂ ਦੇ ਆਗੂਆਂ ਵਰਕਰਾਂ ਅਤੇ ਕਿਸਾਨਾਂ ਵੱਲੋਂ ਧਰਨਾ ਪ੍ਰਦਰਸ਼ਨ ਦਿੱਤਾ ਗਿਆ।
ਇਹ ਧਰਨਾ ਪ੍ਰਦਰਸ਼ਨ ਜਲੰਧਰ-ਜੰਮੂ ਕੌਮੀ ਸ਼ਾਹ ਮਾਰਗ 'ਤੇ ਟੈਂਟ ਲਗਾ ਕੇ ਸ਼ੁਰੂ ਕੀਤਾ ਗਿਆ ਹੈ, ਜਿਸ 'ਚ ਭਾਰੀ ਗਿਣਤੀ 'ਚ ਸਿਆਸੀ ਪਾਰਟੀਆਂ ਦੇ ਆਗੂ ਵੱਖ ਵੱਖ ਸਨ ਜਥੇਬੰਦੀਆਂ ਦੇ ਆਗੂ ਅਤੇ ਆਂਗਨਵਾੜੀ ਯੂਨੀਅਨ ਦੀਆਂ ਵੱਡੀ ਗਿਣਤੀ 'ਚ ਔਰਤਾਂ ਸ਼ਾਮਲ ਹੋ ਗਈਆਂ ਹਨ ਇਸ ਧਰਨੇ ਪ੍ਰਦਰਸ਼ਨ 'ਚ ਸਾਬਕਾ ਚੇਅਰਮੈਨ ਗੁਰਦੀਪ ਸਿੰਘ ਲਾਹਦੜਾ ਹਰਬੋਲਿੰਦਰ ਸਿੰਘ ਬੋਲੀਨਾ ਅੰਮ੍ਤਿਪਾਲ ਸਿੰਘ ਖਰਲ ਕਲਾ ਭਾਰੀ ਗਿਣਤੀ 'ਚ ਨੌਜਵਾਨ ਆਗੂਆਂ ਨੂੰ ਨਾਲ ਲੈ ਕੇ ਇਕ ਜਥੇ ਰੂਪ ਸਾਹੇ ਹਨ।
ਇਸ ਤੋਂ ਇਲਾਵਾ ਸੁਰਜੀਤ ਸਿੰਗ ਆਖਰ ਸਾਬਕਾ ਚੇਅਰਮੈਨ ਸਰਪੰਚ ਡਾਕਟਰੀ ਸਿੰਘ ਜਾਪਾ ਰੋਤੀ ਬਲਜਿੰਦਰ ਸਿੰਘ ਰਾਜੂ ਦੁਕਾਨਦਾਰ ਯੂਨੀਅਨ ਦੇ ਆਗੂ ਯੋਗੇਸ਼ ਕੁਮਾਰ ਰੋਡਾ ਦੀ ਭਾਰੀ ਗਿਣਤੀ 'ਚ ਆਪਣੇ ਸਾਥੀਆਂ ਨਾਲ ਇਸ ਧਰਨੇ ਵਿਚ ਸ਼ਾਮਲ ਹੋ ਗਏ ਹਨ। ਧਰਨੇ ਦੌਰਾਨ ਭੋਗਪੁਰ ਪੁਲਸ ਵੱਲੋਂ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਧਰਨਾ ਸ਼ਾਂਤਮਈ ਢੰਗ ਦੇ ਨਾਲ ਸ਼ੁਰੂ ਹੋ ਚੁੱਕਾ ਹੈ।
ਮਕਸੂਦਾਂ (ਮਾਹੀ)— ਥਾਣਾ ਮਕਸੂਦਾਂ ਦੇ ਅਧੀਨ ਆਉਂਦੇ ਪਿੰਡ ਨੂਰਪੁਰ ਹਾਈਵੇਅ 'ਤੇ ਬੀ. ਐੱਸ. ਪੀ. ਪਾਰਟੀ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੀ ਪ੍ਰਧਾਨਗੀ ਬਸਪਾ ਆਗੂ ਬਲਵਿੰਦਰ ਕੁਮਾਰ ਵੱਲੋਂ ਕੀਤੀ ਗਈ। ਇਸ ਮੌਕੇ ਨੂਰਪੁਰ ਤੋਂ ਲੈ ਕੇ ਪਠਾਨਕੋਟ ਬਾਈਪਾਸ ਅਤੇ ਲੰਮਾ ਪਿੰਡ ਚੌਕ ਤੱਕ ਮੋਟਰਸਾਈਕਲ ਰੈਲੀ ਕੱਢੀ ਗਈ।
ਕਿਸ਼ਨਗੜ੍ਹ ਚੌਂਕ 'ਚ ਦੋਆਬਾ ਕਿਸਾਨ ਸੰਘਰਸ਼ ਕਮੇਟੀ ਵੱਲੋਂ ਰੋਸ ਪ੍ਰਦਰਸ਼ਨ
ਕਿਸ਼ਨਗੜ੍ਹ (ਬੈਂਸ)— ਕਿਸਾਨ ਤੇ ਕਿਸਾਨ ਮਾਰੂ ਤਿੰਨ ਆਰਡੀਨੈਂਸਾਂ ਦੇ ਵਿਰੋਧ 'ਚ ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ 'ਤੇ ਸਥਿਤ ਅੱਡਾ ਕਿਸ਼ਨਗੜ੍ਹ ਚੌਂਕ 'ਚ ਪੰਜਾਬ ਦੀ ਨਾਮਵਰ ਕਿਸਾਨ ਹਿਤੈਸ਼ੀ ਜਥੇਬੰਦੀ ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੀ ਅਗਵਾਈ 'ਚ ਇਲਾਕੇ ਦੇ ਸੈਂਕੜੇ ਕਿਸਾਨਾਂ, ਮਜ਼ਦੂਰਾਂ, ਛੋਟੇ ਦੁਕਾਨਦਾਰਾਂ ਅਤੇ ਕਈ ਹੋਰ ਜਥੇਬੰਦੀਆਂ ਵੱਲੋਂ ਸ਼ਾਤਮਈ ਰੋਸ ਪ੍ਰਦਰਸ਼ਨ ਕੀਤਾ ਗਿਆ।
ਸਮੂਹ ਆਗੂ ਕੇਂਦਰ ਦੀਆਂ ਕਿਸਾਨ ਅਤੇ ਮਜ਼ਦੂਰ ਮਾਰੂ ਨੀਤੀਆਂ ਦਾ ਪਰਦਾਫਾਸ਼ ਕਰਦੇ ਇਸ ਗੱਲ 'ਤੇ ਦ੍ਰਿੜ•ਸੰਕਲਪ ਹਨ ਕਿ ਉਹ ਕਦੇ ਵੀ ਇਹ ਲੋਕ ਮਾਰੂ ਨੀਤਆਂ ਲਾਗੂ ਨਹੀਂ ਹੋਣ ਦੇਣਗੇ। ਜ਼ਿਕਰਯੋਗ ਹੈ ਕਿ ਉਕਤ ਰੋਸ ਪ੍ਰਦਰਸ਼ਨ 'ਚ ਇਲਾਕੇ ਦੇ ਸਾਰੇ ਕਿਸਾਨ ਪਾਰਟੀਬਾਜ਼ੀ ਤੋਂ ਉੱਪਰ ਉਠ ਕੇ ਕਿਸਾਨੀ ਨੂੰ ਬਚਾਉਣ ਹਿੱਤ ਇਕ ਮੰਚ ਤੇ ਇਕੱਠੇ ਹੋ ਕੇ ਸੰਘਰਸ਼ ਕਰ ਰਹੇ ਹਨ।
ਲਾਡੀ ਸ਼ੇਰੋਵਾਲੀਆ ਦੀ ਅਗਵਾਈ 'ਚ ਟਰੈਕਟਰ ਮਾਰਚ ਰਾਹੀਂ ਕੀਤਾ ਰੋਸ ਪ੍ਰਦਰਸ਼ਨ
ਸ਼ਾਹਕੋਟ (ਤ੍ਰੇਹਨ)— ਵਿਧਾਨ ਸਭਾ ਹਲਕਾ ਸ਼ਾਹਕੋਟ 'ਚ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੀ ਅਗਵਾਈ 'ਚ ਵਿਸ਼ਾਲ 'ਟਰੈਕਟਰ ਮਾਰਚ' ਰਾਹੀਂ ਰੋਸ ਪ੍ਰਗਟ ਕੀਤਾ ਗਿਆ। ਇਸ ਮੌਕੇ ਉਹ ਖੁਦ ਟਰੈਕਟਰ ਚਲਾ ਕੇ ਲੋਹੀਆਂ ਤੋਂ ਸ਼ਾਹਕੋਟ ਪਹੁੰਚੇ ਅਤੇ ਇਸ ਰੈਲੀ ਦੀ ਅਗਵਾਈ ਕੀਤੀ। ਵੱਡੀ ਗਣਿਤੀ 'ਚ ਕਿਸਾਨ, ਮਜ਼ਦੂਰ ਅਤੇ ਪਾਰਟੀ ਵਰਕਰ ਟਰੈਕਟਰਾਂ ਸਮੇਤ ਉੱਕਤ ਵਸ਼ਾਲ ਰੈਲੀ ਵਿਚ ਸ਼ਾਮਲ ਹੋਏ।
ਇਸ ਮੌਕੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਕਿਹਾ ਕਿ ਕੇਂਦਰ ਸਰਕਾਰ ਦੁਆਰਾ ਕਿਸਾਨ-ਮਜ਼ਦੂਰ ਵਿਰੋਧੀ ਕਨੂੰਨ ਪਾਸ ਕਰਕੇ ਕਿਸਾਨ ਅਤੇ ਪੰਜਾਬ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਕੇਂਦਰ ਸਰਕਾਰ ਦੇ ਕਿਸਾਨਾਂ ਵਿਰੋਧੀ ਕਨੂੰਨ ਦਾ ਪੁਰਜ਼ੋਰ ਵਿਰੋਧ ਕਰਦੀ ਹੈ ਤੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਹਰ ਤਰ੍ਹਾਂ ਦੀ ਕੁਰਬਾਨੀ ਲਈ ਤਿਆਰ ਹੈ। ਸ਼ੇਰੋਵਾਲੀਆ ਨੇ ਕਿਹਾ ਕਿ ਉਹ ਖੁਦ ਕੇਂਦਰ ਦੇ ਇਸ ਕਿਸਾਨ-ਮਜ਼ਦੂਰ ਮਾਰੂ ਕਨੂੰਨ ਖਿਲਾਫ਼ ਕਿਸਾਨਾਂ ਦੀ ਆਵਾਜ਼ ਨੂੰ ਬੁਲੰਦ ਕਰਨਗੇ।
ਇਸ ਮੌਕੇ ਅਜਮੇਰ ਸਿੰਘ ਖਾਲਸਾ, ਅਸ਼ਵਿੰਦਰ ਪਾਲ ਸਿੰਘ ਚੇਅਰਮੈਨ, ਸੰਦੀਪ ਸਿੰਘ ਖਹਿਰਾ, ਗੁਰਮੁੱਖ ਸਿਘ ਐੱਲ. ਆਈ. ਸੀ., ਸੰਤੋਖ ਸਿੰਘ ਖਾਲਸਾ, ਜਸਵੀਰ ਸਿੰਘ ਸ਼ੀਰਾ ਸਰਪੰਚ, ਸੁਖਦੀਪ ਸਿੰਘ ਸੋਨੂੰ ਪੀ. ਏ., ਹਰਵਿੰਦਰ ਸਿੰਘ ਥਿੰਦ ਸਰਪੰਚ,ਰਾਜ ਕੁਮਾਰ ਰਾਜੂ ਐੱਮ. ਸੀ. ਆਦਿ ਹਾਜ਼ਰ ਸਨ।
ਚੱਬੇਵਾਲ 'ਚ ਧਰਨੇ ਦੌਰਾਨ ਅਕਾਲੀਆਂ ਤੇ ਕਿਸਾਨਾਂ ਵਿਚਾਲੇ ਖੜਕੀ (ਤਸਵੀਰਾਂ)
NEXT STORY