ਜਲੰਧਰ— ਕੇਂਦਰ ਦੀ ਮੋਦੀ ਸਰਕਾਰ ਵੱਲੋਂ ਖੇਤੀ ਆਰਡੀਨੈਂਸਾਂ ਦੇ ਵਿਰੋਧ 'ਚ ਅੱਜ ਦੇਸ਼ ਦਾ ਅੰਨਦਾਤਾ ਕਿਸਾਨ, ਆੜ੍ਹਤੀਏ, ਮਜ਼ਦੂਰ ਸੜਕਾਂ 'ਤੇ ਉੱਤਰਣ ਨੂੰ ਮਜਬੂਰ ਹੋ ਗਏ ਹਨ। ਖੇਤੀ ਆਰਡੀਨੈਂਸਾਂ ਨੂੰ ਲੈ ਕੇ ਹੀ ਪੂਰੇ ਦੇਸ਼ ਅੰਦਰ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ ਅਤੇ ਸਮੁੱਚੀਆਂ ਕਿਸਾਨ ਜਥੇਬੰਦੀਆਂ ਵੱਲੋਂ ਮੁਕੰਮਲ ਤੌਰ 'ਤੇ ਪੰਜਾਬ ਬੰਦ ਦਾ ਐਲਾਨ ਕੀਤਾ ਗਿਆ ਹੈ। ਇਸ 'ਚ ਸੱਤਾਧਾਰੀ ਪਾਰਟੀ ਕਾਂਗਰਸ, ਵਿਰੋਧੀ ਧਿਰਾਂ ਸ਼੍ਰੋਮਣੀ ਅਕਾਲੀ ਅਤੇ ਆਮ ਆਦਮੀ ਪਾਰਟੀ ਦੇ ਇਲਾਵਾ ਵੱਖ-ਵੱਥ ਜਥੇਬੰਦੀਆਂ ਸਹਿਯੋਗ ਦੇ ਰਹੀਆਂ ਹਨ।
ਇਹ ਵੀ ਪੜ੍ਹੋ: 'ਪੰਜਾਬ ਬੰਦ' ਦਾ ਜਲੰਧਰ 'ਚ ਵੀ ਭਰਵਾਂ ਹੁੰਗਾਰਾ, ਕਿਸਾਨ ਜਥੇਬੰਦੀਆਂ ਵੱਲੋਂ ਜ਼ਬਰਦਸਤ ਪ੍ਰਦਰਸ਼ਨ
ਇਸ ਦੌਰਾਨ ਸਾਰੇ ਮੇਨ ਹਾਈਵੇਅ ਬੰਦ ਰੱਖੇ ਗਏ ਹਨ। ਇਸੇ ਤਹਿਤ ਜਲੰਧਰ ਜ਼ਿਲ੍ਹੇ 'ਚ ਕਿਸਾਨ ਕਿਸ਼ਨਗੜ੍ਹ, ਲਾਂਬੜਾ ਅੱਡਾ, ਬਿਆਸ ਪਰਾਗਪੁਰ ਦੋਵੇਂ ਪਾਸਿਓਂ ਮੇਨ ਹਾਈਵੇਅ, ਕਰਤਾਰਪੁਰ ਪੀ. ਏ. ਪੀ. ਚੌਕ, ਰਵਿਦਾਸ ਚੌਕ 'ਤੇ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕਰ ਰਹੇ ਹਨ। ਪੀ. ਏ. ਪੀ. ਚੌਕ ਜਾਣ ਵਾਲਾ ਟ੍ਰੈਫਿਕ ਬੀ. ਐੱਸ. ਐੱਫ. ਚੌਕ ਤੋਂ ਡਾਇਵਰਟ ਕਰਕੇ ਲਾਡੋਵਾਲੀ ਰੋਡ ਅਤੇ ਫਿਰ ਚੁਗਿੱਟੀ ਵੱਲ ਭੇਜਿਆ ਜਾ ਰਿਹਾ ਹੈ। ਗੁਰੂ ਰਵਿਦਾਸ ਚੌਕ ਵੱਲੋਂ ਜਾਣ ਵਾਲਾ ਟ੍ਰੈਫਿਕ ਵੀ ਡਾਇਵਰਟ ਕੀਤਾ ਗਿਆ ਹੈ। ਇਸ ਦੌਰਾਨ ਜ਼ਿਲ੍ਹੇ 'ਚ ਕਰੀਬ 3000 ਹਜ਼ਾਰ ਜਵਾਨ ਤਾਇਨਾਤ ਰਹਿਣ ਵਾਲੇ ਹਨ।
ਇਹ ਵੀ ਪੜ੍ਹੋ: ਹੈਵਾਨੀਅਤ ਦੀਆਂ ਹੱਦਾਂ ਪਾਰ, ਘਰ 'ਚ 8 ਸਾਲਾ ਮਾਸੂਮ ਨੂੰ ਇਕੱਲੀ ਵੇਖ ਕੀਤਾ ਸ਼ਰਮਨਾਕ ਕਾਰਾ
ਸਵੇਰ ਤੋਂ ਹੀ ਕੀਤਾ ਗਿਆ ਟ੍ਰੈਫਿਕ ਡਾਇਵਰਟ
ਜਲੰਧਰ ਜ਼ਿਲ੍ਹੇ 'ਚ ਕਿਸਾਨ ਕਿਸ਼ਨਗੜ੍ਹ, ਫਗਵਾੜਾ, ਲਾਂਬੜਾ ਅੱਡਾ, ਬਿਆਸ, ਪਰਾਗਪੁਰ, ਕਰਤਾਰਪੁਰ, ਪੀ. ਏ. ਪੀ. ਚੌਕ 'ਤੇ ਜਾਮ ਲਗਾ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਟ੍ਰੈਫਿਕ ਨੂੰ ਲੈ ਕੇ ਟ੍ਰੈਫਿਕ ਪੁਲਸ ਵੱਲੋਂ ਰੂਟ ਪਲਾਨ ਵੀ ਤਿਆਰ ਕੀਤਾ ਹੈ। ਏ. ਡੀ. ਸੀ. ਪੀ. ਗਗਨੇਸ਼ ਕੁਮਾਰ ਸ਼ਰਮਾ, ਏ. ਸੀ. ਪੀ. ਹਰਬਿੰਦਰ ਸਿੰਘ ਭੱਲਾ ਅਤੇ ਇੰਸਪੈਕਟਰ ਰਮੇਸ਼ ਕੁਮਾਰ ਮੁਤਾਬਕ ਸਵੇਰ ਤੋਂ ਹੀ ਟ੍ਰੈਫਿਕ ਪਿੰਡਾਂ ਵੱਲ ਡਾਇਵਰਟ ਕੀਤੀ ਗਈ ਹੈ।
ਇਹ ਵੀ ਪੜ੍ਹੋ: ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਰੋਲੀ ਕੁੜੀ ਦੀ ਪੱਤ, ਜਦ ਹੋਇਆ ਖੁਲਾਸਾ ਤਾਂ ਉੱਡੇ ਮਾਂ ਦੇ ਹੋਸ਼
ਅਮਰਜੈਂਸੀ 'ਚ ਜਾਣ ਵਾਲੇ ਲੋਕ ਪਠਾਨਕੋਟ ਜਾਣ ਵਾਲੇ ਲੋਕ ਕਿਸ਼ਨਗੜ੍ਹ ਤੋਂ ਹੁੰਦੇ ਹੋਏ ਕਰਤਾਰਪੁਰ ਰੋਡ ਤੋਂ ਟਾਂਡਾ ਵੱਲ ਨਿਕਲਣਗੇ। ਲੁਧਿਆਣਾ ਜਾਣ ਵਾਲੇ ਫਗਵਾੜਾ ਤੋਂ ਪਹਿਲਾਂ ਹੀ ਨਵਾਂਸ਼ਹਿਰ ਵੱਲ ਡਾਇਵਰਟ ਕੀਤੇ ਜਾਣਗੇ। ਅੰਮ੍ਰਿਤਸਰ ਜਾਣ ਵਾਲੇ ਕਰਤਾਰਪੁਰ ਤੋਂ ਗੋਇੰਦਵਰ, ਤਰਨਤਾਰਨ ਹੁੰਦੇ ਹੋਏ ਆਪਣੀ ਮੰਜ਼ਿਲ ਤੱਕ ਪਹੁੰਚਣਗੇ। ਇਸੇ ਤਰ੍ਹਾਂ ਨਕੋਦਰ ਵੱਲ ਜਾਣ ਵਾਲਿਆਂ ਨੂੰ ਪ੍ਰਤਾਪਪੁਰਾ ਪਿੰਡ ਤੋਂ ਡਾਇਵਰਟ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਪਹਿਲਾਂ ਤਾਂ ਅਸੀਂ ਹੱਥ ਜੋੜਦੇ ਸੀ ਪਰ ਹੁਣ ਦਿੱਲੀ ਦੀਆਂ ਕੰਧਾਂ ਹਿਲਾਵਾਂਗੇ: ਹਰਸਿਮਰਤ ਬਾਦਲ
ਇਨ੍ਹਾਂ ਥਾਵਾਂ 'ਤੇ ਰਹੇਗਾ ਪ੍ਰਦਰਸ਼ਨ ਦਾ ਅਸਰ
ਸਾਰੇ ਨੈਸ਼ਨਲ ਹਾਈਵੇਅ ਅਤੇ ਮੇਜਰ ਡਿਸਟ੍ਰਿਕਟ ਰੂਟ ਬਲਾਕ ਰਹਿਣਗੇ। ਰੇਲਵੇ ਨੇ ਲੰਬੀ ਦੂਰੀ ਦੀਆਂ ਟਰੇਨਾਂ ਵੀ ਰੱਦ ਕਰ ਦਿੱਤੀਆਂ ਹਨ। ਪੰਜਾਬ ਤੋਂ ਦੂਜੇ ਰੂਟਾਂ 'ਤੇ ਵੀ ਟਰੇਨਾਂ ਨਹੀਂ ਚੱਲਣਗੀਆਂ। ਹਾਈਵੇਅ 'ਤੇ ਸਾਰੇ ਮੇਨ ਰੂਟ ਬੰਦ ਹੋਣ ਨਾਲ ਟ੍ਰੈਫਿਕ ਪ੍ਰਭਾਵਿਤ ਰਹੇਗਾ।
ਸਰਕਾਰੀ ਦਫ਼ਤਰ ਖੁੱਲ੍ਹਣਗੇ, ਸਿਹਤ ਸਹੂਲਤਾਂ 'ਤੇ ਕੋਈ ਅਸਰ ਨਹੀਂ
ਗਲੀ-ਮੁਹੱਲਿਆਂ 'ਚ ਦੁੱਧ-ਰਾਸ਼ਨ ਸਮੇਤ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਖੁੱਲ੍ਹੀਆਂ ਰਹਿਣਗੀਆਂ। ਸਰਕਾਰੀ ਦਫ਼ਤਰ ਖੁੱਲ੍ਹੇ ਰਹਿਣਗੇ ਅਤੇ ਕੋਵਿਡ ਅਤੇ ਮੈਡੀਕਲ ਸੇਵਾਵਾਂ ਵੀ ਖੁੱਲ੍ਹੀਆਂ ਰਹਿਣਗੀਆਂ।
ਇਹ ਵੀ ਪੜ੍ਹੋ: ਖੇਤੀ ਆਰਡੀਨੈਂਸ ਵਿਰੁੱਧ ਸੁਲਤਾਨਪੁਰ ਲੋਧੀ 'ਚ ਕਿਸਾਨਾਂ ਦਾ ਉਮੜਿਆ ਸੈਲਾਬ
ਖ਼ੂਨ ਬਣਿਆ ਪਾਣੀ, ਪਿਓ ਨੇ ਜਵਾਈ ਨਾਲ ਰਲ ਕੇ ਧੀ ਨੂੰ ਦਿੱਤੀ ਖ਼ੌਫ਼ਨਾਕ ਮੌਤ
NEXT STORY