ਗੋਰਾਇਆ/ਫ਼ਿਲੌਰ (ਮੁਨੀਸ਼ ਬਾਵਾ)- ਦਿੱਲੀ ਦੇ ਦਰਵਾਜ਼ੇ ਉਤੇ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਸਮਰਥਨ ਦੇਣ ਪੰਜਾਬ ਅਤੇ ਪੂਰੇ ਦੇਸ਼ ਵਿੱਚੋਂ ਵੱਡੀ ਗਿਣਤੀ ਵਿੱਚ ਲੋਕ ਪਹੁੰਚ ਰਹੇ ਹਨ। ਹਲਕਾ ਫ਼ਿਲੌਰ ਤੋਂ ਵਿਧਾਇਕ ਬਲਦੇਵ ਸਿੰਘ ਖਹਿਰਾ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਹੰਕਾਰ ਅਤੇ ਲੋਕ ਸੰਘਰਸ਼ ਪ੍ਰਤੀ ਗੈਰ-ਜ਼ਿੰਮੇਵਾਰ ਰਵੱਈਏ ਕਾਰਨ ਬੱਚੇ, ਬਜ਼ੁਰਗ ਅਤੇ ਔਰਤਾਂ ਅੱਤ ਦੀ ਸਰਦੀ ਦੇ ਇਸ ਮੌਸਮ ਵਿੱਚ ਆਪਣੇ ਹੱਕਾਂ ਦੀ ਲੜਾਈ ਲਈ ਪਰਿਵਾਰਾਂ ਤੋਂ ਦੂਰ ਰਹਿਣ ਲਈ ਮਜਬੂਰ ਹਨ।
ਇਹ ਵੀ ਪੜ੍ਹੋ : NRI ਪਤੀ ਦੇ ਇਸ ਕਾਰੇ ਨੇ ਚੱਕਰਾਂ ’ਚ ਪਾਇਆ ਟੱਬਰ, ਪਤਨੀ ਨੂੰ ਬੋਲਿਆ- ‘ਤੈਨੂੰ ਛੱਡ ਸਕਦਾ ਪਰ ਪ੍ਰੇਮਿਕਾ ਨੂੰ ਨਹੀਂ’
ਰੋਜ਼ਾਨਾ ਕਿਸੇ ਨਾ ਕਿਸੇ ਅੰਦੋਲਨਕਾਰੀ ਦੀ ਮੌਤ ਦੀ ਮਨਹੂਸ ਖ਼ਬਰ ਸੁਣਨ ਨੂੰ ਮਿਲ਼ਦੀ ਹੈ। ਉਨ੍ਹਾਂ ਦੇ ਹਲਕਾ ਫਿਲੌਰ ਦੇ ਪਿੰਡ ਅਕਲਪੁਰ ਤੋਂ ਅੰਦੋਲਨ ਵਿੱਚ ਗਏ ਬਜ਼ੁਰਗ ਮਜ਼ਦੂਰ ਗਰੀਬ ਦਾਸ ਦੀ ਸ਼ਹਾਦਤ ਦੀ ਖਬਰ ਮਿਲ਼ੀ। ਇਸੇ ਤਰ੍ਹਾਂ ਹਲਕੇ ਦੇ ਪਿੰਡ ਸੁਲਤਾਨਪੁਰ ਦੇ ਨੌਜਵਾਨ ਗੱਭਰੂ ਦਲਜੀਤ ਸਿੰਘ ਵੀ ਲੰਘੀ 15 ਜਨਵਰੀ ਵਾਲ਼ੇ ਦਿਨ ਜ਼ਿੰਦਗੀ ਸੰਘਰਸ਼ ਦੇ ਲੇਖੇ ਲਾ ਗਿਆ। ਨੌਜਵਾਨ ਦਲਜੀਤ ਸਿੰਘ ਦੀ ਉਮਰ ਅਜੇ ਸਿਰਫ਼ 27 ਸਾਲ ਦੀ ਸੀ। ਨੌਜਵਾਨ ਪੁੱਤ ਦਾ ਦੁਨੀਆ ਤੋਂ ਚਲੇ ਜਾਣਾ ਮਾਪਿਆਂ ਲਈ ਬਹੁਤ ਵੱਡੀ ਅਤੇ ਅਸਹਿ ਸੱਟ ਹੈ।
ਇਹ ਵੀ ਪੜ੍ਹੋ : ਬਰਡ ਫਲੂ ਨੂੰ ਲੈ ਕੇ ਡੇਰਾ ਬਿਆਸ ਨੇ ਜਾਰੀ ਕੀਤੇ ਨਿਰਦੇਸ਼
ਇਸ ਦੁੱਖ ਦੀ ਘੜੀ ਵਿੱਚ ਇਨ੍ਹਾਂ ਪਰਿਵਾਰਾਂ ਦੇ ਦੁੱਖ ਵਿੱਚ ਸ਼ਾਮਲ ਹੁੰਦੇ ਹੋਏ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਸ਼ਹੀਦ ਦਲਜੀਤ ਸਿੰਘ ਅਤੇ ਗਰੀਬ ਦਾਸ ਦੀ ਆਤਮਾ ਨੂੰ ਵਾਹਿਗੁਰੂ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ। ਉਨ੍ਹਾਂ ਕਿਹਾ ਕਿ ਹੰਕਾਰ ਵਿੱਚ ਡੁੱਬੀ ਮੋਦੀ ਸਰਕਾਰ ਨੂੰ ਵੀ ਉਹ ਸਵਾਲ ਕਰਨਾ ਚਾਹੁੰਦੇ ਹਨ ਕਿ ਮੋਦੀ ਸਾਹਬ ਹੋਰ ਕਿੰਨੀਆਂ ਜਾਨਾਂ ਲੈਣ ਤੋਂ ਬਾਅਦ ਤੁਹਾਡਾ ਮਨ ਪਸੀਜੇਗਾ। ਇਨ੍ਹਾਂ ਮੌਤਾਂ ਨੂੰ ਮਹਿਜ਼ ਆਂਕੜਾ ਨਾ ਸਮਝੋ , ਇਹ ਕੀਮਤੀ ਜਾਨਾਂ ਤੁਹਾਡੇ ਹੰਕਾਰ ਅਤੇ ਅੜੀਅਲ ਰਵੱਈਏ ਦੀ ਭੇਂਟ ਚੜ੍ਹ ਰਹੀਆਂ ਹਨ। ਮੈਂ ਹਲਕਾ ਫਿਲੌਰ ਦੇ ਲੋਕਾਂ ਅੱਗੇ ਬੇਨਤੀ ਕਰਦਾ ਹਾਂ ਕਿ ਦਲਜੀਤ ਸਿੰਘ ਅਤੇ ਗਰੀਬ ਦਾਸ ਦਾ ਪਰਿਵਾਰ ਹੁਣ ਸਾਡਾ ਪਰਿਵਾਰ ਹੈ ਆਓ ਅਸੀਂ ਰਲ਼ ਮਿਲ਼ਕੇ ਉਨ੍ਹਾਂ ਦਾ ਦੁੱਖ ਵੰਡਾਈਏ ਅਤੇ ਦਿੱਲੀ ਸੰਘਰਸ਼ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚਕੇ ਸ਼ਹਾਦਤ ਦੇਣ ਵਾਲ਼ੇ ਦਲਜੀਤ ਸਿੰਘ ਅਤੇ ਗਰੀਬ ਦਾਸ ਨੂੰ ਸ਼ਰਧਾਂਜਲੀ ਦੇਈਏ ਅਤੇ ਮੋਦੀ ਨੂੰ ਝੁਕਣ ਲਈ ਮਜਬੂਰ ਕਰ ਦੇਈਏ। ਸਾਡੇ ਸੰਘਰਸ਼ ਦੀ ਕਾਮਯਾਬੀ ਹੀ ਗਰੀਬ ਦਲਜੀਤ ਸਿੰਘ, ਦਾਸ ਅਤੇ ਉਨ੍ਹਾਂ ਵਰਗੇ ਹੋਰ ਸ਼ਹੀਦਾਂ ਨੂੰ ਸਾਡੀ ਅਸਲ ਸ਼ਰਧਾਂਜਲੀ ਹੋਵੇਗੀ।
ਨੋਟ- ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਕਿਸਾਨ ਜਥੇਬੰਦੀਆਂ ਨੇ ਕੱਢਿਆ ਟਰੈਕਟਰ ਚੇਤਨਾ ਮਾਰਚ, ਮੋਦੀ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ
NEXT STORY