ਜਲੰਧਰ/ਅੰਮਿ੍ਰਤਸਰ (ਗੁਲਸ਼ਨ)–ਦੇਸ਼ ਦੇ ਕੁਝ ਸੂਬਿਆਂ ਵਿਚ ਬਰਡ ਫਲੂ ਫੈਲਣ ਸਬੰਧੀ ਖ਼ਬਰਾਂ ਆਉਣ ਤੋਂ ਬਾਅਦ ਰਾਧਾ ਸੁਆਮੀ ਸਤਿਸੰਗ ਡੇਰਾ ਬਿਆਸ ਵੱਲੋਂ ਸਤਿਸੰਗ ਘਰਾਂ ਅਤੇ ਸੇਵਾਦਾਰਾਂ ਲਈ ਵੀ ਇਸ ਸਬੰਧੀ ਨਿਰਦੇਸ਼ ਜਾਰੀ ਕੀਤੇ ਗਏ ਹਨ।
ਡੇਰੇ ਨੇ ਕਿਹਾ ਕਿ ਜੇਕਰ ਕਿਸੇ ਸਤਿਸੰਗ ਘਰ ਵਿਚੋਂ ਕੋਈ ਮ੍ਰਿਤਕ ਪੰਛੀ ਮਿਲਦਾ ਹੈ ਤਾਂ ਸਭ ਤੋਂ ਪਹਿਲਾਂ ਇਸ ਦਾ ਟੈਸਟ ਕਰਨ ਵਾਲੀ ਲੋਕਲ ਸਰਕਾਰੀ ਏਜੰਸੀ ਨੂੰ ਸੂਚਿਤ ਕੀਤਾ ਜਾਵੇ। ਮ੍ਰਿਤਕ ਪੰਛੀ ਨੂੰ ਨੰਗੇ ਹੱਥਾਂ ਨਾਲ ਨਾ ਚੁੱਕਿਆ ਜਾਵੇ ਸਗੋਂ ਦਸਤਾਨੇ ਅਤੇ ਮਾਸਕ ਪਹਿਨ ਕੇ 2 ਸੋਟੀਆਂ ਦੀ ਮਦਦ ਨਾਲ ਇਕ ਪਲਾਸਟਿਕ ਦੇ ਲਿਫ਼ਾਫ਼ੇ ਵਿਚ ਪਾ ਕੇ ਟੈਸਟਿੰਗ ਲਈ ਸਰਕਾਰੀ ਏਜੰਸੀ ਨੂੰ ਸੌਂਪ ਦਿਓ। ਇਸ ਤੋਂ ਬਾਅਦ ਆਪਣੇ ਹੱਥਾਂ ਨੂੰ ਚੰਗੀ ਤਰ੍ਹਾਂ ਸਾਬਣ ਨਾਲ ਧੋਵੋ।
ਇਹ ਵੀ ਪੜ੍ਹੋ : ਜਲੰਧਰ ’ਚ ਕੋਰੋਨਾ ਵੈਕਸੀਨ ਦੀ ਹੋਈ ਸ਼ੁਰੂਆਤ, ਇਸ ਸ਼ਖ਼ਸ ਨੇ ਲਗਵਾਇਆ ਪਹਿਲਾ ਟੀਕਾ
ਦੱਸਣਯੋਗ ਹੈ ਕਿ ਪੰਜਾਬ ਦੇ ਜ਼ਿਲ੍ਹੇ ਮੋਹਾਲੀ ਦੇ ਸ਼ਮਸ਼ਾਨਘਾਟ 'ਚ ਜਿਹੜੇ ਕਾਂ ਮ੍ਰਿਤਕ ਪਾਏ ਗਏ ਸਨ, ਉਨ੍ਹਾਂ 'ਚੋਂ ਇਕ ਕਾਂ ਬਾਰੇ ਇਹ ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਉਸ 'ਚ ਬਰਡ ਫਲੂ ਦੇ ਲੱਛਣ ਪਾਏ ਗਏ ਹਨ ਪਰ ਆਖ਼ਰੀ ਜਾਂਚ ਲਈ ਉਸ ਦਾ ਨਮੂਨਾ ਭੋਪਾਲ ਦੀ ਲੈਬਾਰਟਰੀ 'ਚ ਭੇਜਿਆ ਗਿਆ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨ ਮੋਹਾਲੀ ਦੇ ਸ਼ਮਸ਼ਾਨਘਾਟ 'ਚ ਕਾਫ਼ੀ ਕਾਂ ਮਰੇ ਹੋਏ ਮਿਲੇ ਸਨ, ਜਿਨ੍ਹਾਂ 'ਚੋਂ ਕੁੱਝ ਉੱਥੇ ਦੇ ਮੁਲਾਜ਼ਮਾਂ ਦੇ ਸਾਹਮਣੇ ਤੜਫ਼-ਤੜਫ਼ ਕੇ ਮਰੇ ਸਨ। ਉਨ੍ਹਾਂ ਮੁਲਾਜ਼ਮਾਂ ਨੇ ਇਸ ਸਬੰਧੀ ਪੁਲਸ ਨੂੰ ਸੂਚਿਤ ਕੀਤਾ ਸੀ ਅਤੇ ਪੁਲਸ ਨੇ ਸਬੰਧਿਤ ਮਹਿਕਮੇ ਦੇ ਅਧਿਕਾਰੀਆਂ ਨੂੰ ਇਸ ਦੀ ਜਾਣਕਾਰੀ ਦਿੱਤੀ ਸੀ, ਜਿਸ ਤੋਂ ਬਾਅਦ 2 ਕਾਂਵਾਂ ਦੇ ਨਮੂਨੇ ਜਲੰਧਰ ਦੀ ਲੈਬਾਰਟਰੀ 'ਚ ਭੇਜੇ ਗਏ ਸਨ।
ਨੋਟ- ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਪਟਿਆਲਾ 'ਚ ਬਣੇਗਾ ਵਿਸ਼ਵ ਦੀ ਸਭ ਤੋਂ ਵੱਡੀ ਮੈਡਲ ਗੈਲਰੀ ਤੇ ਸਿੱਕਿਆਂ ਦਾ 'ਮਿਊਜ਼ੀਅਮ'
NEXT STORY