ਜਲੰਧਰ (ਬਿਊਰੋ) - ਖੇਤੀ ਬਿੱਲਾਂ ਖ਼ਿਲਾਫ਼ ਕਿਸਾਨਾਂ ਨਾਲ ਪੰਜਾਬੀ ਕਲਾਕਾਰ ਮੋਢੇ ਨਾਲ ਮੋਢਾ ਜੋੜ ਕੇ ਨਾਲ ਖੜ੍ਹੇ ਹਨ, ਜਿਸਦੇ ਚੱਲਦੇ ਵੱਡੀ ਗਿਣਤੀ 'ਚ ਅੱਜ ਪੰਜਾਬੀ ਕਲਾਕਾਰ ਬਟਾਲਾ ਵਿਖੇ ਇਕੱਠੇ ਹੋ ਰਹੇ ਹਨ। ਦੱਸ ਦਈਏ ਕਿ ਬਟਾਲਾ ਧਰਨੇ 'ਚ ਐਮੀ ਵਿਰਕ ਤੇ ਰਣਜੀਤ ਬਾਵਾ ਸ਼ਾਮਲ ਹੋ ਚੁੱਕੇ ਹਨ। ਉਨ੍ਹਾਂ ਦੇ ਪ੍ਰਸ਼ੰਸਕ ਵੀ ਵੱਡੀ ਗਿਣਤੀ 'ਚ ਪਹੁੰਚੇ ਹਨ।
ਖੇਤੀ ਬਿੱਲਾਂ ਦਾ ਵਿਰੋਧ ਕਰਦਿਆਂ ਹਰਫ ਚੀਮਾ ਨੇ ਕਿਹਾ, 'ਇਹ ਬਹੁਤ ਜ਼ਿਆਦਾ ਮਾਰੂ ਕਾਨੂੰਨ ਹੈ, ਪਹਿਲਾਂ ਸਾਡੇ ਕਿਸਾਨ ਭਰਾ ਧਰਨੇ 'ਤੇ ਜਾਂਦੇ ਸਨ ਅਤੇ 2-3 ਦਿਨਾਂ ਬਾਅਦ ਉਨ੍ਹਾਂ ਨੂੰ ਕੁੱਟ ਕੇ ਧਰਨਾ ਚੁੱਕਾ (ਬੰਦ ਕਰਵਾ) ਦਿੱਤਾ ਜਾਂਦਾ ਸੀ। ਕਲਾਕਾਰਾਂ ਨੂੰ ਹਮੇਸ਼ਾ ਕਿਹਾ ਜਾਂਦਾ ਸੀ ਕਿ ਇਹ ਮੁੱਦਿਆਂ 'ਤੇ ਨਹੀਂ ਬੋਲਦੇ ਸਿਰਫ਼ ਇਹ ਸ਼ੋਅ ਕਰਕੇ ਪੈਸੇ ਕਮਾ ਕੇ ਇਸ ਪਾਸੇ ਹੋ ਜਾਂਦੇ ਹਨ ਪਰ ਪਹਿਲੀ ਵਾਰ ਇਸ ਤਰ੍ਹਾਂ ਹੋਇਆ ਹੈ ਕਿ ਪੰਜਾਬੀ ਕਲਾਕਾਰ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ।
ਦੱਸ ਦਈਏ ਕਿ ਅੱਜ ਵੱਡੇ ਪੱਧਰ ਉੱਤੇ ਲੱਗਣ ਵਾਲੇ ਇਸ ਧਰਨੇ ਵਿਚ ਪੰਜਾਬੀ ਗਾਇਕ ਰਣਜੀਤ ਬਾਵਾ ਤੋਂ ਇਲਾਵਾ ਹਰਭਜਨ ਮਾਨ, ਹਰਜੀਤ ਹਰਮਨ, ਰਵਿੰਦਰ ਗਰੇਵਾਲ, ਤਰਸੇਮ ਜੱਸੜ, ਐਮੀ ਵਿਰਕ, ਜੱਸ ਬਾਜਵਾ, ਸਿੱਪੀ ਗਿੱਲ, ਹਰਫ਼ ਚੀਮਾ, ਅਵਕਾਸ਼ ਮਾਨ, ਗੁਰਵਿੰਦਰ ਬਰਾੜ, ਬੀ.ਜੇ. ਰੰਧਾਵਾ, ਜੋਰਡਨ ਸੰਧੂ, ਕਾਬਲ ਸਰੂਪਵਾਲੀ ਤੇ ਹੈਪੀ ਬੋਪਾਰਾਏ ਸਮੇਤ ਕਈ ਨਾਮੀ ਕਲਾਕਾਰ ਪਹੁੰਚ ਰਹੇ ਹਨ।
ਗਠਜੋੜ ਤੋੜਨ ਦੇ ਐਲਾਨ ਤੋਂ ਬਾਅਦ ਬਾਜਵਾ ਨੇ ਅਕਾਲੀ ਦਲ ਵੱਲ ਛੱਡੇ ਸਿਆਸੀ ਤੀਰ
NEXT STORY