ਜਲੰਧਰ (ਮੁਨੀਸ਼)- ਪੰਜਾਬ 'ਚ ਝੋਨੇ ਦੀ ਲਿਫ਼ਟਿੰਗ ਨਾ ਹੋਣ ਕਾਰਨ ਕਿਸਾਨਾਂ ਦਾ ਧਰਨਾ ਜਾਰੀ ਹੈ। ਪੰਜਾਬ ਵਿਚ ਨੈਸ਼ਨਲ ਹਾਈਵੇਅਜ਼ ਜਾਮ ਕੀਤੇ ਗਏ ਹਨ। ਇਸ ਦੌਰਾਨ ਲੋਕਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵੱਡੀ ਗਿਣਤੀ ਵਿੱਚ ਬੱਸਾਂ ਟਰੈਫਿਕ ਜਾਮ ਵਿੱਚ ਫਸੀਆਂ ਹੋਈਆਂ ਹਨ ਅਤੇ ਸਵਾਰੀਆਂ ਬੱਸਾਂ ਵਿੱਚੋਂ ਉਤਰ ਕੇ ਪੈਦਲ ਸਫ਼ਰ ਕਰ ਰਹੀਆਂ ਹਨ।
ਦਰਅਸਲ ਅੱਜ ਫਿਰ ਸਾਂਝੇ ਕਿਸਾਨ ਮੋਰਚੇ ਦੇ ਸੱਦੇ 'ਤੇ ਕਿਸਾਨਾਂ, ਮਜ਼ਦੂਰਾਂ ਤੇ ਆੜ੍ਹਤੀਆਂ ਨੇ ਪਿੰਡ ਬਕਾਪੁਰ ਦੇ ਸਾਹਮਣੇ ਫਿਲੌਰ-ਗੋਰਾਇਆ ਵਿਚਕਾਰ ਪੈਂਦੇ ਕੌਮੀ ਮਾਰਗ ਨੂੰ 11 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਜਾਮ ਕਰ ਦਿੱਤਾ ਹੈ। ਇਸ ਕੌਮੀ ਸ਼ਾਹਰਾਹ ਰਾਹੀਂ ਦਿੱਲੀ ਜਾਣ ਵਾਲੇ ਰੂਟ ’ਤੇ ਆਵਾਜਾਈ ਪੂਰੀ ਤਰ੍ਹਾਂ ਬੰਦ ਹੈ।
ਦੱਸ ਦੇਈਏ ਕਿ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ 'ਤੇ ਦੋਆਬਾ ਕਿਸਾਨ ਕਮੇਟੀ ਪੰਜਾਬ ਅਤੇ ਸਮੁੱਚਾ ਕਿਸਾਨ ਭਾਈਚਾਰਾ ਪੰਜਾਬ ਬੰਦ ਵਿੱਚ ਸ਼ਮੂਲੀਅਤ ਕਰ ਰਿਹਾ ਹੈ। ਇਹ ਜਾਣਕਾਰੀ ਕੌਮੀ ਪ੍ਰਧਾਨ ਜੰਗਵੀਰ ਸਿੰਘ ਚੌਹਾਨ ਅਤੇ ਮੈਂਬਰ ਐੱਸ. ਕੇ. ਐੱਮ. ਇੰਡੀਆ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਝੋਨੇ ਦੀ ਖ਼ਰੀਦ ਅਤੇ ਮਿਲਿੰਗ ਦਾ ਸੰਕਟ ਜਿਉਂ ਦਾ ਤਿਉਂ ਬਣਿਆ ਹੋਇਆ ਹੈ।
ਕਿਸਾਨਾਂ ਦੀਆਂ ਫ਼ਸਲਾਂ ਬਰਬਾਦ ਹੋਣ ਤੋਂ ਸਮੁੱਚਾ ਕਿਸਾਨ ਵਰਗ ਚਿੰਤਤ ਹੈ ਪਰ ਸਰਕਾਰ ਇਸ ਪ੍ਰਤੀ ਬਿਲਕੁਲ ਵੀ ਗੰਭੀਰ ਨਹੀਂ ਹੈ। ਲੋਕ ਪ੍ਰੇਸ਼ਾਨ ਹੋ ਰਹੇ ਹਨ, ਕਿਸਾਨਾਂ ਦੀ ਬੇਵਸੀ ਦਾ ਫਾਇਦਾ ਉਠਾਉਂਦੇ ਹੋਏ ਘੱਟੋ-ਘੱਟ ਸਮਰਥਨ ਮੁੱਲ ਤੋਂ ਘੱਟ ਰੇਟ 'ਤੇ ਝੋਨਾ ਵੇਚਣ ਲਈ ਮਜਬੂਰ ਹੋ ਰਹੇ ਹਨ, ਪੈਸਿਆਂ ਦੀ ਕਮੀ ਹੈ ਅਤੇ ਕਿਸਾਨਾਂ ਦੀਆਂ ਫ਼ਸਲਾਂ ਬਰਬਾਦ ਹੋ ਰਹੀਆਂ ਹਨ। ਇਹ ਲੋਕ ਸਾਡੀ ਮਜਬੂਰੀ ਦਾ ਫਾਇਦਾ ਉਠਾ ਰਹੇ ਹਨ।
ਇਹ ਵੀ ਪੜ੍ਹੋ- ਪੰਜਾਬ ਦਾ ਇਹ ਨੈਸ਼ਨਲ ਹਾਈਵੇਅ ਰਹੇਗਾ ਬੰਦ, ਡਾਇਵਰਟ ਕੀਤੇ ਗਏ ਰੂਟ
ਇਹ ਰਸਤੇ ਕੀਤੇ ਗਏ ਡਾਇਵਰਟ
ਲਗਾਏ ਗਏ ਧਰਨੇ ਦੌਰਾਨ ਕਿਸਾਨ ਜਥੇਬੰਦੀਆਂ ਵੱਲੋਂ ਐਮਰਜੈਂਸੀ ਸੇਵਾਵਾਂ ਜਿਵੇਂ ਫਾਇਰ ਬ੍ਰਿਗੇਡ, ਸਕੂਲੀ ਬੱਸਾਂ, ਐਂਬੂਲੈਂਸ ਜਾਂ ਕਿਸੇ ਨੇ ਏਅਰਪੋਰਟ 'ਤੇ ਆਉਣਾ-ਜਾਣਾ ਹੈ, ਉਨ੍ਹਾਂ ਨੂੰ ਛੋਟ ਦਿੱਤੀ ਗਈ ਹੈ। ਉਥੇ ਹੀ ਜਿਹੜਾ ਟਰੈਫਿਕ ਲੁਧਿਆਣਾ ਵੱਲੋਂ ਜਲੰਧਰ ਆਉਣਾ ਹੈ ਕਿ ਉਸ ਸਾਰੀ ਟਰੈਫਿਕ ਨੂਰਮਹਿਲ, ਨਕੋਦਰ ਰਾਹੀਂ ਕੱਢਿਆ ਜਾਵੇਗਾ। ਜਿਹਾੜਾ ਟਰੈਫਿਕ ਬੰਗਾ, ਰੋਪੜ, ਰੂਪਨਗਰ ਵੱਲ ਜਾਣਾ ਹੈ, ਉਸ ਟਰੈਫਿਕ ਨੂੰ ਨਵਾਂਸ਼ਹਿਰ ਰੋਡ ਰਾਹੀਂ ਕੱਢਿਆ ਜਾ ਰਿਹਾ ਹੈ। ਇਸੇ ਤਰ੍ਹਾਂ ਜਿਹੜਾ ਟਰੈਫਿਕ ਜਲੰਧਰ ਤੋਂ ਲੁਧਿਆਣਾ ਵੱਲ ਆਉਣਾ ਹੈ, ਉਸ ਨੂੰ ਵੱਖ-ਵੱਖ ਪਿੰਡਾਂ ਰਾਹੀਂ ਕੱਢਿਆ ਜਾ ਰਿਹਾ ਹੈ। ਇਹ ਧਰਨਾ 11 ਤੋਂ 3 ਵਜੇ ਤੱਕ ਜਾਰੀ ਰਹੇਗਾ।
ਇਸੇ ਤਰ੍ਹਾਂ ਝੋਨੇ ਦੀ ਫ਼ਸਲ ਦੀ ਲਿਫ਼ਟਿੰਗ ਨਾ ਹੋਣ ਕਾਰਨ ਨੈਸ਼ਨਲ ਹਾਈਵੇਅ ਨੰਬਰ 1 ’ਤੇ ਖੰਡ ਮਿੱਲ ਚੌਂਕ ’ਤੇ ਅਣਗਿਣਤ ਕਿਸਾਨਾਂ, ਮਜ਼ਦੂਰਾਂ ਅਤੇ ਆੜ੍ਹਤੀਆਂ ਵੱਲੋਂ ਜਾਰੀ ਰੋਸ ਧਰਨਾ ਅੱਜ ਲਗਾਤਾਰ ਪੰਜਵੇਂ ਦਿਨ ਵਿਚ ਦਾਖ਼ਲ ਹੋ ਗਿਆ ਹੈ। ਉਨ੍ਹਾਂ ਵੱਲੋਂ ਹਾਈਵੇਅ ਜਾਮ ਕੀਤਾ ਗਿਆ ਹੈ। ਗੋਰਾਇਆ ਤੋਂ ਜਲੰਧਰ ਵੱਲ ਜਾਣ ਵਾਲਾ ਟਰੈਫਿਕ ਮੌਲੀ ਪਿੰਡ ਰਾਹੀਂ ਕੱਢਿਆ ਜਾ ਰਿਹਾ ਹੈ ਅਤੇ ਜਿਹੜਾ ਜਲੰਧਰ ਤੋਂ ਗੋਰਾਇਆ ਜਾਣਾ ਹੈ ਉਹ ਨਵਾਂਸ਼ਹਿਰ, ਬਾਈਪਾਸ ਤੋਂ ਕੱਢਿਆ ਜਾਵੇਗਾ। ਚੱਲ ਰਹੇ ਘਟਨਾਕ੍ਰਮ ਕਾਰਨ ਫਗਵਾੜਾ ਦੀ ਆਮ ਜਨਤਾ ਤਿਉਹਾਰਾਂ ਦੇ ਦਿਨਾਂ ਦੌਰਾਨ ਭਾਰੀ ਪਰੇਸ਼ਾਨੀ ਦੇ ਬਣੇ ਹੋਏ ਦੌਰ ’ਚੋਂ ਲੰਘਣ ਲਈ ਮਜਬੂਰ ਹੈ ਪਰ ਜ਼ਿਲ੍ਹਾ ਕਪੂਰਥਲਾ ਅਤੇ ਫਗਵਾੜਾ ਪ੍ਰਸ਼ਾਸਨ ਸਥਿਤੀ ਨੂੰ ਆਮ ਕਰਨ ਲਈ ਹਰ ਪੱਖੋਂ ਬੇਵੱਸ ਅਤੇ ਲਾਚਾਰ ਵਿਖਾਈ ਦੇ ਰਿਹਾ ਹੈ।
MP ਅੰਮ੍ਰਿਤਪਾਲ ਸਿੰਘ ਦੇ ਗੰਨਮੈਨ ਸਣੇ 2 ਹੋਰ ਨੌਜਵਾਨਾਂ ਨੂੰ ਲਿਆ ਪ੍ਰੋਡਕਸ਼ਨ ਵਾਰੰਟ ’ਤੇ, ਜਾਣੋ ਪੂਰਾ ਮਾਮਲਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਿਸਾਨਾਂ ਨੇ ਦਿੱਲੀ ਨੈਸ਼ਨਲ ਹਾਈਵੇਅ ਕੀਤਾ ਜਾਮ
NEXT STORY