ਬੁਢਲਾਡਾ,(ਬਾਂਸਲ): ਕਿਸਾਨ ਵਿਰੋਧੀ ਖੇਤੀ ਆਰਡੀਨੈਂਸ ਦੇ ਖਿਲਾਫ ਕਿਸਾਨ ਜੱਥੇਬੰਦੀਆਂ ਵੱਲੋਂ ਸ਼ੁਰੂ ਕੀਤੇ ਗਏ ਰੇਲ ਰੋਕੋ ਸੰਘਰਸ਼ ਅਧੀਨ ਅੱਜ ਪੰਜਵੇ ਦਿਨ ਕਿਸਾਨਾਂ ਦਾ ਧਰਨਾ ਜਾਰੀ ਰਿਹਾ ਅਤੇ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਸੈਕੜੇ ਦੀ ਗਿਣਤੀ ਵਿੱਚ ਔਰਤਾ ਨੇ ਕੇਸਰੀ ਚੁੰਨੀਆ ਲੈ ਕੇ ਨਾਅਰਾ ਦਿੱਤਾ ਕਿ ਮੋਦੀ ਨੂੰ ਚੈਨ ਦੀ ਨੀਂਦ ਸੋਣ ਨਹੀਂ ਦੇਵਾਂਗੇ। ਇਸ ਮੌਕੇ 'ਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜ਼ਿਲ੍ਹਾ ਮੀਤ ਪ੍ਰਧਾਨ ਜ਼ੋਗਿੰਦਰ ਸਿੰਘ ਦਿਆਲਪੁਰਾ ਸਮੇਤ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਵੱਲੋਂ ਖੇਤੀ ਕਾਨੂੰਨ ਨੂੰ ਵਾਪਿਸ ਨਹੀਂ ਲਿਆ ਜਾਂਦਾ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਕਿਸਾਨੀ ਨੂੰ ਬਰਬਾਦ ਕਰਨ ਲਈ ਤਿਆਰ ਕੀਤਾ ਗਿਆ ਖੇਤੀ ਆਰਡੀਨੈਂਸ ਵਾਪਿਸ ਕਰਵਾਉਣ ਲਈ ਹਰ ਸੰਘਰਸ਼ ਕੀਤਾ ਜਾਵੇਗਾ ਅਤੇ ਇਸ ਸੰਘਰਸ਼ ਨੂੰ ਇੰਨ੍ਹਾ ਸ਼ਕਤੀਸ਼ਾਲੀ ਬਣਾ ਦਿੱਤਾ ਜਾਵੇਗਾ ਕਿ ਰੇਲ ਲਾਇਨਾਂ 'ਤੇ ਨਾ ਰੇਲਾਂ ਕੁੱਕਣਗੀਆਂ ਅਤੇ ਨਾ ਹੀ ਸ਼ੁੱਕਣਗੀਆਂ ਅਤੇ ਮੋਦੀ ਨੂੰ ਚੈਨ ਦੀ ਨੀਂਦ ਨਹੀਂ ਸੋਣ ਦੇਵਾਂਗੇ। ਇਸ ਮੌਕੇ 'ਤੇ ਜਗਸੀਰ ਸਿੰਘ ਦੋਦੜਾ, ਜਰਨੈਲ ਸਿੰਘ ਟਾਹਲੀਆਂ, ਸੁਖਪਾਲ ਸਿੰਘ ਕਾਲਾ ਮੰਡੇਰ, ਲਵੀ ਅਟਵਾਲ ਆਦਿ ਹਾਜ਼ਰ ਸਨ।
ਹੁਣ ਸੇਵਾ ਕੇਂਦਰਾਂ ’ਚ ਵੀ ਮਿਲਣਗੀਆਂ ਸਾਂਝ ਕੇਂਦਰਾਂ ਦੀਆਂ 14 ਸੇਵਾਵਾਂ
NEXT STORY