ਸੰਗਰੂਰ (ਰਵੀ) : ਸੰਗਰੂਰ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ 'ਤੇ ਚੱਲ ਰਿਹਾ ਧਰਨਾ 9 ਅਕਤੂਬਰ ਤੋਂ ਜਾਰੀ ਹੈ। ਬੀਤੇ ਕੱਲ੍ਹ ਮੋਰਚੇ ਤੋਂ ਵਾਪਸ ਘਰ ਪਰਤ ਰਹੇ ਕਿਸਾਨਾਂ 'ਤੇ ਇਕ ਨੌਜਵਾਨ ਵੱਲੋਂ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਉਕਤ ਕਿਸਾਨ ਟਰੈਕਟਰ-ਟਰਾਲੀ ਰਾਹੀਂ ਘਰ ਵਾਪਸ ਆ ਰਹੇ ਸੀ, ਇਸ ਦੌਰਾਨ ਉਨ੍ਹਾਂ ਨੂੰ ਰਸਤੇ 'ਚ ਇਸ ਨੌਜਵਾਨ ਨੇ ਅੱਗੇ ਤੱਕ ਛੱਡਣ ਲਈ ਮਦਦ ਮੰਗੀ।
ਇਹ ਵੀ ਪੜ੍ਹੋ- ਸਿੱਧੂ ਮੂਸੇਵਾਲਾ ਕਤਲ ਕੇਸ ’ਚ ਸ਼ਾਮਲ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਜਲੰਧਰ ਪੁਲਸ ਨੂੰ ਮਿਲਿਆ ਟ੍ਰਾਂਜ਼ਿਟ ਰਿਮਾਂਡ
ਕਿਸਾਨਾਂ ਨੇ ਉਸ ਨੂੰ ਟਰਾਲੀ 'ਤੇ ਚੜ੍ਹਾ ਲਿਆ ਪਰ ਥੋੜ੍ਹੀ ਅੱਗੇ ਜਾ ਕੇ ਉਕਤ ਨੌਜਵਾਨ ਨੇ ਆਪਣੇ ਕੋਲ ਰੱਖਿਆ ਤੇਜ਼ਧਾਰ ਹਥਿਆਰ ਕੱਢ ਕੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ, ਜਿਸ ਵਿੱਚ 2 ਤੋਂ ਵੱਧ ਕਿਸਾਨਾਂ ਦੇ ਜ਼ਖ਼ਮੀ ਹੋਣ ਦੀ ਜਾਣਕਾਰੀ ਮਿਲੀ ਹੈ। ਜਦੋਂ ਰਾਹ 'ਚ ਜਾਂਦੇ ਇਕ ਨੌਜਵਾਨ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਕਤ ਹਮਲਾਵਰ ਨੇ ਉਸ ਦੇ ਮੂੰਹ 'ਤੇ ਦੰਦੀ ਵੱਢ ਦਿੱਤੀ, ਜਿਸ ਕਾਰਨ ਉਸ ਦੇ ਕਾਫ਼ੀ ਡੂੰਘਾ ਜ਼ਖ਼ਮ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਉਕਤ ਹਮਲਾਵਰ ਨੇ ਨਸ਼ਾ ਕੀਤਾ ਹੋਇਆ ਸੀ। ਜ਼ਖਮੀ ਕਿਸਾਨਾਂ ਅਤੇ ਨੌਜਵਾਨ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਫਿਲਹਾਲ ਪੁਲਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਅਤੇ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਦੋਸ਼ੀ ਕੌਣ ਹੈ ਅਤੇ ਉਸ ਨੇ ਅਜਿਹਾ ਕਿਉਂ ਕੀਤਾ?
ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਮਹਿਕਮੇ ਦੀ ਵੱਡੀ ਲਾਪਰਵਾਹੀ, ਬ੍ਰੇਕ ਫੇਲ੍ਹ ਦਾ ਪਤਾ ਹੋਣ ਦੇ ਬਾਵਜੂਦ ਰੂਟ 'ਤੇ ਭੇਜੀ PRTC ਬੱਸ ਪਲਟੀ
NEXT STORY