ਬਾਲਿਆਂਵਾਲੀ (ਸ਼ੇਖਰ): ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਵਿਖੇ ਲੱਗੇ ਮੋਰਚੇ ’ਚ ਸ਼ਾਮਲ ਹੋਣ ਗਈ ਮੰਡੀ ਕਲਾਂ ਦੀ ਇਕ ਬੀਬੀ ਦੀ ਦਿੱਲੀ ਦੇ ਟਿੱਕਰੀ ਬਾਰਡਰ ’ਤੇ ਮੌਤ ਹੋਣ ਦੀ ਸੂਚਨਾ ਮਿਲੀ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਕਿਸਾਨ ਆਗੂ ਭੋਲਾ ਸਿੰਘ ਬਾਲਿਆਂਵਾਲੀ ਅਤੇ ਮੰਡੀ ਕਲਾਂ ਦੇ ਇਕਾਈ ਪ੍ਰਧਾਨ ਬਲਰਾਜ ਸਿੰਘ ਬਾਜਾ ਨੇ ਦੱਸਿਆ ਕਿ ਬਲਵੀਰ ਕੌਰ (70) ਪਤਨੀ ਸਵ: ਬਲਦੇਵ ਸਿੰਘ ਵਾਸੀ ਮੰਡੀ ਕਲਾਂ 21 ਮਾਰਚ ਨੂੰ ਬਾਲਿਆਂਵਾਲੀ ਤੋਂ ਗਏ ਇਕ ਬੀਬੀਆਂ ਦੇ ਜੱਥੇ ਨਾਲ ਦਿੱਲੀ ਵਿਖੇ ਕਿਸਾਨ ਅੰਦੋਲਨ ਵਿਚ ਹਿੱਸਾ ਲੈਣ ਗਈ ਸੀ। ਕਿਸਾਨ ਆਗੂਆਂ ਨੇ ਦੱਸਿਆ ਕਿ ਲੰਘੀ ਰਾਤ ਅਚਾਨਕ ਉਸ ਨੂੰ ਦਿਲ ਦਾ ਦੌਰਾ ਪੈ ਗਿਆ ਜਿਸ ਕਾਰਨ ਉਸਦਾ ਦਿਹਾਂਤ ਹੋ ਗਿਆ ਹੈ।
ਉਕਤ ਕਿਸਾਨ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਮ੍ਰਿਤਕਾ ਦੇ ਪਰਿਵਾਰ ਸਿਰ ਚੜ੍ਹਿਆ ਸਾਰਾ ਕਰਜ਼ਾ ਮੁਆਫ ਕੀਤਾ ਜਾਵੇ ਅਤੇ 10 ਲੱਖ ਰੁਪਏ ਦੀ ਆਰਥਿਕ ਸਹਾਇਤਾ ਦਿੱਤੀ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਪਰਿਵਾਰ ਦੇ ਇਕ ਮੈਂਬਰ ਲਈ ਸਰਕਾਰੀ ਨੌਕਰੀ ਦੀ ਮੰਗ ਵੀ ਕੀਤੀ। ਇਸ ਬਾਰੇ ਸਬ-ਤਹਿਸੀਲ ਬਾਲਿਆਂਵਾਲੀ ਦੇ ਨਾਇਬ ਤਹਿਸੀਲ ਜੈ ਅਮਨਦੀਪ ਗੋਇਲ ਨੇ ਕਿਹਾ ਕਿ ਪਰਿਵਾਰ ਨੂੰ ਸਹਾਇਤਾ ਰਾਸ਼ੀ ਦਾ ਚੈੱਕ ਦਿੱਤਾ ਜਾਵੇਗਾ।
ਰੇਲ ਗੱਡੀ ਹੇਠ ਆਉਣ ਨਾਲ ਇਕ ਨੌਜਵਾਨ ਦੀ ਮੌਤ, ਇਕ ਨੇ ਕੀਤੀ ਖ਼ੁਦਕੁਸ਼ੀ
NEXT STORY