ਗੁਰੂਹਰਸਹਾਏ (ਆਵਲਾ)- ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਬਿੱਲਾਂ ਨੂੰ ਰੱਦ ਕਰਵਾਉਣ ਲਈ ਦੇਸ਼ ਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਪਿਛਲੇ ਲੰਮੇ ਸਮੇਂ ਤੋਂ ਦਿੱਲੀ ਵਿਖੇ ਅੰਦੋਲਨ ਕਰ ਰਹੀਆਂ ਹਨ। ਕਾਫ਼ੀ ਦਿਨ ਬੀਤਣ ਦੇ ਬਾਅਦ ਵੀ ਇਸ 'ਚ ਕੋਈ ਵੀ ਸਫ਼ਲਤਾ ਹਾਸਲ ਹੁੰਦੀ ਨਜ਼ਰ ਨਹੀਂ ਆ ਰਹੀ ਹੈ, ਜਿਸ ਕਾਰਨ ਇਲਾਕੇ ਦੇ ਵੱਖ ਵੱਖ ਪਿੰਡਾਂ 'ਚੋਂ ਕਿਸਾਨਾ ਵੱਲੋ ਟਰੈਕਟਰ ਮਾਰਚ ਕੱਢਿਆ ਗਿਆ। ਕਿਸਾਨਾਂ ਵਲੋਂ ਮੋਦੀ ਸਰਕਾਰ ਦੇ ਵਿਰੁੱਧ ਨਾਰੇਬਾਜ਼ੀ ਕੀਤੀ ਗਈ। ਟਰੈਕਟਰ ਮਾਰਚ 'ਚ ਜ਼ਿਲ੍ਹਾ ਸੈਕਟਰੀ ਯੂਥ ਕਾਂਗਰਸ ਸੇਵਾਦਲ ਡਿੰਪਲ ਧਵਨ, ਆਲ ਇੰਡੀਆ ਸੈਕਟਰੀ ਯੂਥ ਕਾਂਗਰਸ ਸੇਵਾਦਲ ਬਲਵਿੰਦਰ ਸਿੰਘ ਸੰਬਿਆਲ ਨੇ ਇਸ ਟਰੈਕਟਰ ਮਾਰਚ 'ਚ ਹਿੱਸਾ ਲਿਆ ਅਤੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ।
ਇਹ ਟਰੈਕਟਰ ਮਾਰਚ ਫਿਰੋਜ਼ਪੁਰ ਫਾਜ਼ਿਲਕਾ ਰੋਡ ਤੇ ਸਥਿਤ ਪਿੰਡ ਲੱਖੋ ਕੇ ਬਹਿਰਾਮ ਤੋ ਲੇ ਕੇ ਸ੍ਰੀ ਪਰਗਟ ਸਾਹਿਬ ਗੁਰਦੁਆਰਾ ਤੱਕ ਕੱਢਿਆ ਗਿਆ ਜਿਸ 'ਚ ਭਾਰੀ ਗਿਣਤੀ 'ਚ ਕਿਸਾਨਾਂ ਨੇ ਹਿੱਸਾ ਲਿਆ। ਕਿਸਾਨਾਂ ਨੇ ਕਿਹਾ ਕਿ ਜਦੋਂ ਤੱਕ ਇਹ ਕਿਸਾਨ ਵਿਰੋਧੀ ਖੇਤੀ ਬਿੱਲ ਰੱਦ ਨਹੀ ਹੁੰਦੇ ਉਦੋਂ ਤੱਕ ਅੰਦੋਲਨ ਜਾਰੀ ਰਹੇਗਾ।
ਮਰਹੂਮ ਗਾਇਕ ਕੁਲਦੀਪ ਮਾਣਕ ਦੇ ਪੁੱਤਰ ਯੁੱਧਵੀਰ ਮਾਣਕ ਨੇ ਵੀ ਕਿਸਾਨਾਂ ਦੇ ਹੱਕਾਂ ਲਈ ਬੁਲੰਦ ਕੀਤੀ ਆਵਾਜ਼
NEXT STORY