ਫਤਿਹਗੜ੍ਹ ਸਾਹਿਬ (ਵਿਪਨ)—ਜਿੱਥੇ ਅੱਜ ਦੇ ਦੌਰ 'ਚ ਭਰਾ-ਭਰਾ ਇਕ ਦੂਜੇ ਦੇ ਦੁਸ਼ਮਣ ਬਣੇ ਹੋਏ ਹਨ, ਉੱਥੇ ਹੀ ਫਤਿਹਗੜ੍ਹ ਸਾਹਿਬ 'ਚ ਇਨਸਾਨੀਅਤ ਅਤੇ ਆਪਸੀ ਭਾਈਚਾਰੇ ਦੀ ਮਿਸਾਲ ਦੇਖਣ ਨੂੰ ਮਿਲ ਰਹੀ ਹੈ। ਤਹਾਨੂੰ ਦੱਸ ਦੇਈਏ ਕਿ ਮਹਾਨ ਸ਼ਹੀਦਾਂ ਦੀ ਪਵਿੱਤਰ ਧਰਤੀ ਫਤਿਹਗੜ੍ਹ ਸਾਹਿਬ 'ਚ ਸ੍ਰ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ 3 ਦਿਨ ਸ਼ੋਕ ਸਭਾ ਸਮਾਗਮ ਚੱਲ ਰਿਹਾ ਹੈ। ਇਸ ਦੌਰਾਨ ਉੱਥੇ ਮੁਸਲਿਮ ਭਾਈਚਾਰੇ ਵਲੋਂ ਲਾਲ ਮਸਜਿਦ 'ਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਲੰਗਰ ਲਗਾਇਆ ਗਿਆ। ਲੰਗਰ ਲਗਾਉਣ ਵਾਲਿਆਂ ਨੇ ਦੱਸਿਆ ਕਿ ਉਹ ਪਿਛਲੇ 40 ਸਾਲਾਂ ਤੋਂ ਇੱਥੇ ਲੰਗਰ ਲਗਾ ਰਹੇ ਹਨ ਅਤੇ ਮਸਜਿਦ ਵਲੋਂ ਉਨ੍ਹਾਂ ਨੂੰ ਪੂਰਾ ਸਹਿਯੋਗ ਦਿੱਤਾ ਜਾਂਦਾ ਹੈ।
ਦੱਸਣਯੋਗ ਹੈ ਕਿ ਸਿੱਖ ਤੇ ਮੁਸਲਿਮ ਭਾਈਚਾਰੇ ਵਿਚਲਾ ਇਹ ਪ੍ਰੇਮ ਪਿਆਰ ਉਨ੍ਹਾਂ ਲੋਕਾਂ ਲਈ ਇਕ ਮਿਸਾਲ ਹੈ, ਜੋ ਧਰਮ ਦੇ ਨਾਂ 'ਤੇ ਇਨਸਾਨਾਂ ਤੇ ਧਾਰਮਿਕ ਸਥਾਨਾਂ 'ਚ ਵੰਡੀਆਂ ਪਾਉਂਦੇ ਹਨ। ਮਸਜਿਦ 'ਚ ਚੱਲਦੇ ਲੰਗਰ ਨੂੰ ਵੇਖ ਕੇ ਲੋਕ ਨਾ ਸਿਰਫ ਖੁਸ਼ ਹੁੰਦੇ ਹਨ ਬਲਕਿ ਹੈਰਾਨ ਵੀ ਹੁੰਦੇ ਹੈ।
ਸਿੱਧੂ ਦੇ ਸ਼ੋਅ 'ਤੇ ਪਤਨੀ ਨੇ ਦਿੱਤੀ ਸਫਾਈ
NEXT STORY