ਘੱਗਾ (ਸਨੇਹੀ) : ਸ਼ਹੀਦੀ ਜੋੜ ਮੇਲ ਫਤਹਿਗੜ੍ਹ ਸਾਹਿਬ ਜਾਣ ਵਾਲੀ ਸੰਗਤ ਲਈ ਲਾਏ ਜਾਣ ਵਾਲੇ ਲੰਗਰ ਦੀ ਤਿਆਰੀ ’ਚ ਜੁਟੇ ਸੇਵਾਦਾਰ ਸਤਵਿੰਦਰ ਸਿੰਘ ਉਰਫ ਹਨੀ (31) ਪੁੱਤਰ ਮੇਜਰ ਸਿੰਘ ਵਾਸੀ ਪਿੰਡ ਬੂਟਾ ਸੁੰਘ ਵਾਲਾ ਦੀ ਅੱਜ ਅਚਾਨਕ ਕਰੰਟ ਲੱਗਣ ਕਾਰਨ ਮੌਤ ਹੋ ਗਈ। ਜਾਣਕਾਰੀ ਮੁਤਾਬਕ ਪਿੰਡ ਬੂਟਾ ਸਿੰਘ ਵਾਲਾ ਦੀ ਸੰਗਤ ਵੱਲੋਂ ਹਰ ਸਾਲ ਵਾਂਗ ਸ਼ਹੀਦੀ ਸਭਾ ਦੇ ਯਾਤਰੀਆਂ ਲਈ ਲੰਗਰ ਲਾਏ ਜਾਣ ਦੀ ਤਿਆਰੀ ਦੌਰਾਨ ਘੱਗਾ-ਸਮਾਣਾ ਮੇਨ ਰੋਡ ’ਤੇ ਸਥਿਤ ਪਿੰਡ ਬੂਟਾ ਸਿੰਘ ਵਾਲਾ ਰੋਡ ਨਜ਼ਦੀਕ ਲੰਗਰ ਦੇ ਬਾਹਰ ਝੰਡੇ ਲਾਉਣ ਦੀ ਸੇਵਾ ਨਿਭਾਏ ਜਾ ਰਹੀ ਸੀ।
ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਖ਼ੌਫ਼ਨਾਕ ਵਾਰਦਾਤ, ਟੀਚਰ ਯੂਨੀਅਨ ਦੇ ਪ੍ਰਧਾਨ ਨੇ ਮਾਰ 'ਤਾ ਮੁੰਡਾ
ਇਸ ਦੌਰਾਨ ਸਤਵਿੰਦਰ ਸਿੰਘ ਹਨੀ ਨੂੰ ਅਚਾਨਕ ਬਿਜਲੀ ਦੀਆਂ ਲੰਘਦੀਆਂ ਤਾਰਾਂ ਤੋਂ ਕਰੰਟ ਲੱਗ ਗਿਆ। ਭਾਵੇਂ ਤੁਰੰਤ ਪੀੜਤ ਨੂੰ ਇਲਾਜ ਲਈ ਸਮਾਣਾ ਦੇ ਹਸਪਤਾਲ ਲਿਜਾਇਆ ਗਿਆ ਪਰ ਕਰੰਟ ਦੀ ਮਾਰ ਸਤਵਿੰਦਰ ਸਿੰਘ ਦੀ ਮੌਤ ਦਾ ਕਾਰਨ ਬਣੀ। ਸਤਵਿੰਦਰ ਸਿੰਘ ਹਨੀ ਮਾਪਿਆਂ ਦਾ ਇਕਲੌਤਾ ਪੁੱਤਰ ਸੀ, ਜੋ ਆਪਣੇ ਪਿੱਛੇ ਪਤਨੀ ਤੇ ਇਕ ਛੋਟਾ ਬੱਚਾ ਛੱਡ ਗਿਆ ਹੈ। ਮ੍ਰਿਤਕ ਦੇ ਪਿਤਾ ਸਮਾਜ-ਸੇਵੀ ਮੇਜਰ ਸਿੰਘ ਬੂਟਾ ਸਿੰਘ ਵਾਲਾ ਨਾਲ ਇਲਾਕੇ ਦੇ ਲੋਕ ਸ਼ੋਕ ਪ੍ਰਗਟਾ ਰਹੇ ਹਨ।
ਇਹ ਵੀ ਪੜ੍ਹੋ : ਵਿਦੇਸ਼ ਜਾਣ ਤੋਂ ਕੁਝ ਦਿਨਾਂ ਬਾਅਦ ਹੋਈ ਸੋਹਣੇ ਸੁਨੱਖੇ ਪੁੱਤ ਦੀ ਮੌਤ, ਲਾਸ਼ ਆਈ ਤਾਂ ਨਿਕਲ ਗਈਆਂ ਧਾਹਾਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
4 ਦਿਨ ਤੋਂ ਲਾਪਤਾ ਵਿਅਕਤੀ ਦੀ ਨਹਿਰ 'ਚੋਂ ਲਾਸ਼ ਬਰਾਮਦ
NEXT STORY