Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, APR 29, 2026

    1:50:27 PM

  • kim jong un strict orders to army

    ਮਰ ਜਾਓ ਜਾਂ ਮਾਰ ਦਿਓ! ਕਿਮ ਜੋਂਗ ਨੇ ਯੂਕਰੇਨ...

  • australia deport punjabi

    ਹੁਣ ਆਸਟ੍ਰੇਲੀਆ ਨੇ DEPORT ਕੀਤੇ ਪੰਜਾਬੀ! ਅੱਜ ਰਾਤ...

  • us marines commercial ship arabian sea

    ਅਰਬ ਸਾਗਰ 'ਚ ਅਮਰੀਕੀ ਮਰੀਨਾਂ ਦੀ ਵੱਡੀ ਕਾਰਵਾਈ!...

  • punjab bjp appointments

    ਪੰਜਾਬ ਭਾਜਪਾ ਨੇ ਚੋਣਾਂ ਤੋਂ ਪਹਿਲਾਂ ਕੀਤੀਆਂ ਅਹਿਮ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Jalandhar
  • ਹਰਭਜਨ ਸਿੰਘ ਨੇ ਖੇਡ ਸਦਕਾ ਪੂਰੀ ਦੁਨੀਆ ’ਚ ਰੌਸ਼ਨ ਕੀਤਾ ਨਾਂ, ਗੱਦਾਰ ਕਹਿਣਾ ਜਾਇਜ਼ ਨਹੀਂ : ਫ਼ਤਿਹਜੰਗ ਬਾਜਵਾ

PUNJAB News Punjabi(ਪੰਜਾਬ)

ਹਰਭਜਨ ਸਿੰਘ ਨੇ ਖੇਡ ਸਦਕਾ ਪੂਰੀ ਦੁਨੀਆ ’ਚ ਰੌਸ਼ਨ ਕੀਤਾ ਨਾਂ, ਗੱਦਾਰ ਕਹਿਣਾ ਜਾਇਜ਼ ਨਹੀਂ : ਫ਼ਤਿਹਜੰਗ ਬਾਜਵਾ

  • Edited By Anmol Tagra,
  • Updated: 29 Apr, 2026 11:21 AM
Jalandhar
fatehjang bajwa exclusive interview
  • Share
    • Facebook
    • Tumblr
    • Linkedin
    • Twitter
  • Comment

ਜਲੰਧਰ (ਜਗਵੰਤ ਸਿੰਘ ਬਰਾੜ)- ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਕਾਫ਼ੀ ਸਰਗਰਮ ਹੈ। ਭਾਜਪਾ ਪ੍ਰਧਾਨ ਨਿਤਿਨ ਨਬੀਨ ਸਪੱਸ਼ਟ ਕਰ ਚੁੱਕੇ ਹਨ ਕਿ ਭਾਜਪਾ ਪੰਜਾਬ ਵਿਚ ਇਕੱਲਿਆਂ ਹੀ 2027 ਦੀਆਂ ਚੋਣਾਂ ਲੜੇਗੀ। ਦੂਜੇ ਪਾਸੇ, ਆਮ ਆਦਮੀ ਪਾਰਟੀ ਦੇ 7 ਰਾਜ ਸਭਾ ਮੈਂਬਰ ਵੀ ਭਾਰਤੀ ਜਨਤਾ ਪਾਰਟੀ ਵਿਚ ਰਲੇਵਾਂ ਕਰ ਚੁੱਕੇ ਹਨ। ਇਸ ਸਭ ਵਿਚਾਲੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਉਪ ਪ੍ਰਧਾਨ ਫ਼ਤਿਹਜੰਗ ਸਿੰਘ ਬਾਜਵਾ ਨੇ ‘ਜਗ ਬਾਣੀ’ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਪੰਜਾਬ ਦੇ ਕਈ ਅਹਿਮ ਮੁੱਦਿਆਂ ’ਤੇ ਗੱਲਬਾਤ ਕੀਤੀ। ਪੇਸ਼ ਹੈ ਇੰਟਰਵਿਊ ਦੇ ਮੁੱਖ ਅੰਸ਼-

ਰਾਘਵ ਚੱਢਾ ਸਣੇ 7 ਰਾਜ ਸਭਾ ਮੈਂਬਰ ਭਾਜਪਾ ਵਿਚ ਸ਼ਾਮਲ ਹੋਣ ਬਾਰੇ ਕੀ ਕਹੋਗੇ?

ਜਿਸ ਵੇਲੇ ਆਮ ਆਦਮੀ ਪਾਰਟੀ ਹੋਂਦ ਵਿਚ ਆਈ ਤਾਂ ਇਹ ਕਹਿੰਦੇ ਸੀ ਕਿ ਅਸੀਂ ਗੱਡੀਆਂ-ਕੋਠੀਆਂ ਨਹੀਂ ਲਵਾਂਗੇ, ਭ੍ਰਿਸ਼ਟਾਚਾਰ ਨੂੰ ਨੱਥ ਪਾਵਾਂਗੇ, ਪਰ ਜਦੋਂ ਪੰਜਾਬ ਦੇ ਲੋਕਾਂ ਨੇ ਇਨ੍ਹਾਂ ਨੂੰ ਸੱਤਾ ਦੇ ਦਿੱਤੀ ਤਾਂ ਇੱਥੇ ਭ੍ਰਿਸ਼ਟਾਚਾਰ ਸਿਖਰਾਂ ’ਤੇ ਪਹੁੰਚ ਗਿਆ। ਇਹ ਆਪਣੇ ਵਾਅਦਿਆਂ ’ਤੇ ਖਰੇ ਨਹੀਂ ਉਤਰ ਸਕੇ, ਜਿਸ ਮਗਰੋਂ ਇਨ੍ਹਾਂ ਰਾਜ ਸਭਾ ਮੈਂਬਰਾਂ ਦੇ ਪਾਰਟੀ ਨਾਲ ਵਖਰੇਵੇਂ ਸ਼ੁਰੂ ਹੋ ਗਏ। ਸੰਦੀਪ ਪਾਠਕ ਨੇ ਬੂਥ ਲੈਵਲ ’ਤੇ ਕਮੇਟੀਆਂ ਬਣਾਉਣ ਤੋਂ ਲੈ ਕੇ ਟਿਕਟਾਂ ਵੰਡਣ ਤਕ ਅਹਿਮ ਯੋਗਦਾਨ ਪਾਇਆ, ਪਰ ਇਨ੍ਹਾਂ ਨੇ ਉਨ੍ਹਾਂ ਨੂੰ ਵੀ ਅਣਗੌਲਿਆਂ ਕਰ ਦਿੱਤਾ। ਇਕ ਬੰਦੇ ਦੀ ਸੋਚ ਗਲਤ ਹੋ ਸਕਦੀ ਹੈ, ਸੱਤ ਬੰਦਿਆਂ ਦੀ ਨਹੀਂ। ਆਮ ਆਦਮੀ ਪਾਰਟੀ ਦੇ ਲੋਕ ਖ਼ੁਦ ਇਹ ਮਹਿਸੂਸ ਕਰ ਰਹੇ ਹਨ ਕਿ ਅਸੀਂ ਜੋ ਵਾਅਦੇ ਕੀਤੇ ਸੀ, ਉਹ ਪੂਰੇ ਨਹੀਂ ਕਰ ਸਕੇ।

ਹਰਭਜਨ ਸਿੰਘ ਸਮੇਤ ਹੋਰ ਸੰਸਦ ਮੈਂਬਰਾਂ ਦੇ ਘਰਾਂ ਦੇ ਬਾਹਰ ਹੋਏ ਪ੍ਰਦਰਸ਼ਨਾਂ ਬਾਰੇ ਕੀ ਕਹੋਗੇ?

ਇਹ ਤਾਨਾਸ਼ਾਹੀ ਭਰਿਆ ਰਵੱਈਆ ਹੈ। ਹੋਰ ਪਾਰਟੀਆਂ ਵਿਚ ਵੀ ਲੋਕ ਆਉਂਦੇ-ਜਾਂਦੇ ਹਨ, ਪਰ ਕਿਸੇ ਨੇ ਵੀ ਇਸ ਪੱਧਰ ਦੀਆਂ ਕੋਝੀਆਂ ਹਰਕਤਾਂ ਨਹੀਂ ਕੀਤੀਆਂ। ਇਹ ਸਭ ਕੁਝ ਕਰਨ ਦੀ ਬਜਾਏ ਪਾਰਟੀ ਨੂੰ ਸੋਚਣਾ ਚਾਹੀਦਾ ਸੀ ਕਿ ਸਾਡੇ 7 ਵੱਡੇ ਲੀਡਰ ਸਾਨੂੰ ਕਿਉਂ ਛੱਡ ਕੇ ਚਲੇ ਗਏ। ਇਨ੍ਹਾਂ ਨੇ ਆਪਣੇ ਅੰਦਰ ਝਾਤ ਮਾਰਨ ਦੀ ਬਜਾਏ ਸੰਸਦ ਮੈਂਬਰਾਂ ਦੇ ਘਰਾਂ ਦੇ ਬਾਹਰ ‘ਗੱਦਾਰ’ ਲਿਖ ਕੇ ਆਪਣੀ ਸੋਚ ਦਾ ਪ੍ਰਗਟਾਵਾ ਕੀਤਾ। ਆਪਣੀ ਖੇਡ ਸਦਕਾ ਪੂਰੀ ਦੁਨੀਆ ਵਿਚ ਨਾਂ ਰੌਸ਼ਨ ਕਰਨ ਵਾਲੇ ਹਰਭਜਨ ਸਿੰਘ ਦੇ ਘਰ ਦੇ ਬਾਹਰ ਗੱਦਾਰ ਲਿਖਣਾ ਕਿਵੇਂ ਜਾਇਜ਼ ਹੈ?

ਕੀ ਭਾਜਪਾ ‘ਆਪ੍ਰੇਸ਼ਨ ਲੋਟਸ’ ਤਹਿਤ ‘ਆਪ’ ਦੇ ਲੀਡਰਾਂ ਨੂੰ ਲਿਜਾ ਰਹੀ ਹੈ?

ਭਾਜਪਾ ਨੂੰ ਕੀ ਲੋੜ ਹੈ, ਇਹ ਸਾਡੀ ਸੋਚ ਨਹੀਂ ਹੈ। ਇਨ੍ਹਾਂ ਦੇ ਆਪਣੇ ਵਿਧਾਇਕ ਆਪਣੀ ਮਰਜ਼ੀ ਨਾਲ ਕਿਤੇ ਜਾਣਾ ਚਾਹੁਣ ਤਾਂ ਇਹ ਕਿਸੇ ਨੂੰ ਕਿਵੇਂ ਰੋਕ ਸਕਦੇ ਹਨ? ਇਹ ਕੋਈ ਇਕ ਵੀ ਅਜਿਹੀ ਮਿਸਾਲ ਦੇ ਦੇਣ ਕਿ ਭਾਜਪਾ ਨੇ ਇਨ੍ਹਾਂ ਦੇ ਕਿਸੇ ਵਿਧਾਇਕ ਨਾਲ ਵੀ ਸੰਪਰਕ ਕੀਤਾ ਹੋਵੇ ਜਾਂ ਪਾਰਟੀ ਵਿਚ ਆਉਣ ਲਈ ਕੋਈ ਪੇਸ਼ਕਸ਼ ਦਿੱਤੀ ਹੋਵੇ। ਆਮ ਆਦਮੀ ਪਾਰਟੀ ਆਪਣੀ ਲੀਹ ਤੋਂ ਲੱਥ ਚੁੱਕੀ ਹੈ। ਭਾਰਤੀ ਜਨਤਾ ਪਾਰਟੀ ਦਾ ਅਸੂਲ ਹੈ ਕਿ ਦੇਸ਼ ਸਭ ਤੋਂ ਪਹਿਲਾਂ ਹੈ, ਜਿਸ ਨੇ ਦੇਸ਼ ਦੀ ਸੇਵਾ ਕਰਨੀ ਹੈ, ਉਹ ਪਾਰਟੀ ਵਿਚ ਸ਼ਾਮਲ ਹੋ ਸਕਦਾ ਹੈ। ਸਾਨੂੰ ਤਾਨਾਸ਼ਾਹੀ ਕਿਰਦਾਰ ਦੇ ਬੰਦੇ ਨਹੀਂ ਚਾਹੀਦੇ। ਅੱਜ ਵੀ ਇਹ ਆਪਣੇ ਵਿਧਾਇਕਾਂ ਨੂੰ ਜਲੰਧਰ ਵਿਚ ਇਕੱਠੇ ਕਰ ਰਹੇ ਹਨ, ਆਖ਼ਿਰ ਘਬਰਾਹਟ ਕਿਸ ਚੀਜ਼ ਦੀ ਹੈ?

ਮਹਿਲਾ ਰਾਖਵਾਂਕਰਨ ਬਿੱਲ ਲੋਕ ਸਭਾ ਵਿਚ ਕਿਉਂ ਡਿੱਗਿਆ?

1952 ਤੋਂ 2010 ਤੱਕ ਕਾਂਗਰਸ ਸਰਕਾਰਾਂ ਵੇਲੇ ਔਰਤਾਂ ਦੀ ਪ੍ਰਤੀਨਿਧਤਾ ਸਿਰਫ਼ 4.4% ਤੋਂ 10% ਤੱਕ ਹੀ ਰਹੀ। ਮੋਦੀ ਜੀ ਦਾ ਸੁਪਨਾ ਔਰਤਾਂ ਨੂੰ ਬਰਾਬਰ ਦੀ ਤਾਕਤ ਦੇਣਾ ਹੈ। ਵਿਰੋਧੀ ਧਿਰ ਡੀਲਿਮੀਟੇਸ਼ਨ ਦਾ ਡਰ ਪੈਦਾ ਕਰ ਰਹੀ ਹੈ ਕਿ ਦੱਖਣੀ ਰਾਜਾਂ ਦੀਆਂ ਸੀਟਾਂ ਘਟ ਜਾਣਗੀਆਂ, ਜਦਕਿ ਗ੍ਰਹਿ ਮੰਤਰੀ ਨੇ ਸਾਫ਼ ਕੀਤਾ ਹੈ ਕਿ ਸਾਰੇ ਸੂਬਿਆਂ ਦੀਆਂ ਹੀ ਸੀਟਾਂ ਵਧਣਗੀਆਂ। ਵਿਰੋਧੀ ਧਿਰ ਨੇ ਸਿਰਫ਼ ਸੌੜੀ ਸੋਚ ਕਾਰਨ ਮਹਿਲਾ ਰਾਖਵਾਂਕਰਨ ਬਿੱਲ ਨੂੰ ਰੋਕਿਆ ਹੈ, ਜਿਸ ਦਾ ਨੁਕਸਾਨ ਉਨ੍ਹਾਂ ਨੂੰ ਸਹਿਣਾ ਪਵੇਗਾ।

ਕੀ ਡੀਲਿਮੀਟੇਸ਼ਨ ਬਿੱਲ ਵੱਖਰਾ ਨਹੀਂ ਸੀ ਲਿਆਂਦਾ ਜਾ ਸਕਦਾ?

ਜਦੋਂ ਸੰਸਦ ਵਿਚ ਸਪੱਸ਼ਟ ਕਰ ਦਿੱਤਾ ਗਿਆ ਕਿ ਸਾਰੇ ਸੂਬਿਆਂ ਵਿਚ ਹੀ ਸੀਟਾਂ ਵਧਣਗੀਆਂ, ਤਾਂ ਡੀਲਿਮੀਟੇਸ਼ਨ ਦਾ ਡਰ ਕਿੱਥੇ ਰਹਿ ਗਿਆ? ਅਸਲ ਵਿਚ ਵਿਰੋਧੀ ਧਿਰ ਚਾਹੁੰਦੀ ਹੀ ਨਹੀਂ ਕਿ ਭਾਜਪਾ ਇਸ ਬਿੱਲ ਦਾ ਲਾਹਾ ਲੈ ਸਕੇ, ਇਸੇ ਲਈ ਬਹਾਨੇ ਨਾਲ ਬਿੱਲ ਦਾ ਵਿਰੋਧ ਕੀਤਾ ਗਿਆ। ਜੇਕਰ ਜਨਸੰਖਿਆ ਜਾਂ ਕੋਈ ਹੋਰ ਮੁੱਦੇ ’ਤੇ ਖ਼ਦਸ਼ਾ ਸੀ ਤਾਂ ਉਸ ’ਤੇ ਸਦਨ ਵਿਚ ਚਰਚਾ ਹੋ ਸਕਦੀ ਸੀ, ਪਰ ਵਿਰੋਧੀਆਂ ਨੇ ਉਹ ਨਹੀਂ ਕੀਤਾ।

ਤੁਸੀਂ ਕਿੱਥੋਂ ਚੋਣ ਲੜੋਗੇ, ਬਟਾਲਾ ਜਾਂ ਕਾਦੀਆਂ?

ਬਟਾਲਾ, ਮੈਂ ਪਿਛਲੀ ਵਾਰ ਵੀ ਉੱਥੋਂ ਹੀ ਚੋਣ ਲੜਿਆ ਸੀ। ਬਾਕੀ ਫ਼ੈਸਲਾ ਪਾਰਟੀ ਨੇ ਲੈਣਾ ਹੁੰਦਾ ਹੈ, ਪਾਰਟੀ ਜਿੱਥੋਂ ਵੀ ਚਾਹੇਗੀ ਮੈਂ ਚੋਣ ਲੜਨ ਲਈ ਤਿਆਰ ਹਾਂ।

ਕੀ ਭਵਿੱਖ ਵਿਚ ਭਾਜਪਾ ਦਾ ਅਕਾਲੀ ਦਲ ਨਾਲ ਗੱਠਜੋੜ ਹੋਵੇਗਾ?

ਭਾਜਪਾ ਹੁਣ ਪਿੰਡਾਂ ਅਤੇ ਸ਼ਹਿਰਾਂ ਵਿਚ ਮਜ਼ਬੂਤ ਹੋ ਚੁੱਕੀ ਹੈ। ਅਸੀਂ ਸਿੱਖ ਕੌਮ ਲਈ ਬਹੁਤ ਕੰਮ ਕੀਤੇ ਹਨ, ਜਿਵੇਂ ‘ਵੀਰ ਬਾਲ ਦਿਵਸ’ ਮਨਾਉਣਾ। ਅਮਿਤ ਸ਼ਾਹ ਜੀ ਨੇ ਵੀ ਗੁਰੂ ਸਾਹਿਬਾਨ ਦੀ ਕੁਰਬਾਨੀ ਨੂੰ ਸਲਾਹਿਆ ਹੈ। ਲੋਕ ਹੁਣ ਭਾਜਪਾ ਨੂੰ ਇਕ ਮੌਕਾ ਦੇਣਾ ਚਾਹੁੰਦੇ ਹਨ; ਗੱਠਜੋੜ ਬਾਰੇ ਫ਼ੈਸਲਾ ਹਾਈਕਮਾਂਡ ਨੇ ਕਰਨਾ ਹੈ। ਸਾਡਾ ਮਕਸਦ ਪੰਜਾਬ ਦੇ ਮਾਣ ਨੂੰ ਬਹਾਲ ਕਰਨਾ ਹੈ। ਅਸੀਂ ਲੋਕਾਂ ਦੇ ਮੁੱਦੇ ਲੈ ਕੇ ਲੋਕਾਂ ਵਿਚ ਜਾਵਾਂਗੇ।

ਪੰਜਾਬ ਸਿਰ ਕਰਜ਼ੇ ਦੀ ਪੰਡ ਬਾਰੇ ਕੀ ਕਹੋਗੇ?

ਪੰਜਾਬ ਦੀ ਆਮਦਨ 1 ਲੱਖ 26 ਹਜ਼ਾਰ 400 ਕਰੋੜ ਰੁਪਏ ਹੈ ਅਤੇ ਖਰਚਾ 1 ਲੱਖ 66 ਹਜ਼ਾਰ ਕਰੋੜ ਰੁਪਏ ਦੇ ਕਰੀਬ ਹੈ, ਯਾਨੀ ਅਸੀਂ ਆਪਣੀ ਸਮਰੱਥਾ ਤੋਂ 40 ਹਜ਼ਾਰ ਕਰੋੜ ਵੱਧ ਖਰਚ ਰਹੇ ਹਾਂ। ਇਸੇ ਕਾਰਨ ਮੁਲਾਜ਼ਮਾਂ ਨੂੰ ਸਮੇਂ ਸਿਰ ਤਨਖ਼ਾਹਾਂ ਵੀ ਨਹੀਂ ਮਿਲ ਰਹੀਆਂ। 1992 ਵਿਚ ਪੰਜਾਬ ਸਿਰ 30 ਹਜ਼ਾਰ ਕਰੋੜ ਦੇ ਕਰੀਬ ਕਰਜ਼ਾ ਸੀ। ਉਦੋਂ ਤੋਂ ਲੈ ਕੇ 40 ਸਾਲ ਤਕ ਸਾਰੀਆਂ ਸਰਕਾਰਾਂ ਨੇ ਸਵਾ 2 ਲੱਖ ਕਰੋੜ ਦੇ ਕਰੀਬ ਕਰਜ਼ਾ ਲਿਆ, ਪਰ ਮੌਜੂਦਾ ਸਰਕਾਰ ਨੇ 5 ਸਾਲਾਂ ਵਿਚ ਹੀ ਇੰਨਾ ਕਰਜ਼ਾ ਚੜ੍ਹਾ ਦੇਣਾ ਹੈ ਜਿੰਨਾ ਪਿਛਲੇ 40 ਸਾਲਾਂ ਵਿਚ ਨਹੀਂ ਚੜ੍ਹਿਆ। ਇਨ੍ਹਾਂ ਨੇ ਇਕੱਲੇ ਅਪ੍ਰੈਲ ਮਹੀਨੇ ਵਿਚ 2800 ਕਰੋੜ ਦਾ ਕਰਜ਼ਾ ਲਿਆ ਹੈ। ਸਰਕਾਰਾਂ ਨਵੇਂ ਪ੍ਰਾਜੈਕਟ ਲਗਾਉਣ ਲਈ ਕਰਜ਼ਾ ਲੈਂਦੀਆਂ ਹੀ ਹਨ ਪਰ ਇਨ੍ਹਾਂ ਨੇ ਪੰਜਾਬ ਵਿਚ ਇਨਵੈਸਟਮੈਂਟ ਡਿਵੈੱਲਪਮੈਂਟ ਨਹੀਂ ਕੀਤੀ, ਜਿਸ ਕਾਰਨ ਕਰਜ਼ਾ ਮੋੜਨਾ ਔਖਾ ਹੈ ਤੇ ਇਹ ਵਧਦਾ ਹੀ ਜਾ ਰਿਹਾ ਹੈ।

ਕਦੇ ਵੀ ਪੰਜਾਬ ਨਾਲ ਧੱਕਾ ਨਹੀਂ ਕਰੇਗੀ ਭਾਜਪਾ

ਕੁਝ ਮਾਮਲਿਆਂ ਵਿਚ ਲੋਕਾਂ ਦੇ ਅੰਦਰ ਗਲਤ ਧਾਰਨਾ ਬਣਾ ਦਿੱਤੀ ਜਾਂਦੀ ਹੈ। ਬੀ. ਬੀ. ਐੱਮ. ਬੀ. ਬਾਰੇ ਹੁਕਮ ਇਹੋ ਹੈ ਕਿ ਉੱਪਰਲੀਆਂ 2 ਪੋਸਟਾਂ ’ਤੇ ਯੋਗ ਅਫ਼ਸਰਾਂ ਨੂੰ ਤਾਇਨਾਤ ਕੀਤਾ ਜਾ ਸਕਦਾ ਹੈ। ਇਸ ਦਾ ਮੰਤਵ ਇਹੋ ਹੈ ਕਿ ਚੰਗੇ ਅਫ਼ਸਰ ਮਿਸ-ਮੈਨੇਜਮੈਂਟ (ਜਿਵੇਂ ਹਾਲ ਹੀ ਵਿਚ ਹੜ੍ਹਾਂ ਵੇਲੇ ਹੋਈ) ਨੂੰ ਰੋਕ ਸਕਣ। ਇਸ ਦਾ ਮਤਲਬ ਇਹ ਨਹੀਂ ਕਿ ਹੁਣ ਪੰਜਾਬ ਦੇ ਅਫ਼ਸਰਾਂ ਨੂੰ ਇਨ੍ਹਾਂ ਅਹੁਦਿਆਂ ’ਤੇ ਤਾਇਨਾਤ ਨਹੀਂ ਕੀਤਾ ਜਾਵੇਗਾ। ਇਸ ਬਾਰੇ ਲੋਕਾਂ ਵਿਚ ਗਲਤ ਧਾਰਨਾ ਬਣਾਈ ਗਈ। ਪੰਜਾਬ ਯੂਨੀਵਰਸਿਟੀ ਦੇ ਮੁੱਦੇ ’ਤੇ ਵੀ ਅਜਿਹਾ ਹੀ ਹੋਇਆ ਸੀ, ਪਰ ਭਾਜਪਾ ਸਰਕਾਰ ਨੇ ਪੰਜਾਬ ਦੇ ਲੋਕਾਂ ਦੇ ਜਜ਼ਬਾਤਾਂ ਨੂੰ ਮੁੱਖ ਰੱਖਦਿਆਂ ਫ਼ੈਸਲਾ ਵਾਪਸ ਲੈ ਲਿਆ। ਭਾਜਪਾ ਕਦੇ ਵੀ ਪੰਜਾਬ ਨਾਲ ਧੱਕਾ ਨਹੀਂ ਕਰੇਗੀ।

  • Punjab
  • Punjab Politics
  • Fatehjang Bajwa

ਪੰਜਾਬ : ਸਕੂਲ 'ਚ ਤੁਰੰਤ ਕੀਤੀ ਗਈ ਛੁੱਟੀ, ਇਸ ਕਾਰਣ ਲਿਆ ਗਿਆ ਫ਼ੈਸਲਾ

NEXT STORY

Stories You May Like

  • harbhajan singh  central government  security
    ਰਾਜ ਸਭਾ ਮੈਂਬਰ ਹਰਭਜਨ ਸਿੰਘ ਨੂੰ ਕੇਂਦਰ ਸਰਕਾਰ ਨੇ ਦਿੱਤੀ ਸੁਰੱਖਿਆ
  • ashwani sharma on mps
    ਹਰਭਜਨ ਸਿੰਘ ਦਾ ਅਪਮਾਨ ਸਾਰੇ ਖਿਡਾਰੀਆਂ ਦਾ ਅਪਮਾਨ: ਅਸ਼ਵਨੀ ਸ਼ਰਮਾ
  • mp harbhajan singh on ram mandir
    ਸਾਂਸਦ ਹਰਭਜਨ ਸਿੰਘ ਨੇ ਪਹਿਲਾਂ ਹੀ ਵਿਖਾਏ ਸੀ ਬਗਾਵਤੀ ਸੁਰ ! ਹੁਣ ਪੁਰਾਣੀ ਵੀਡੀਓ ਹੋਈ ਵਾਇਰਲ
  • father rapes daughter in nawanshahr
    ਪੰਜਾਬ 'ਚ ਰਿਸ਼ਤੇ ਸ਼ਰਮਸਾਰ! ਕਲਯੁਗੀ ਪਿਓ ਨੇ ਧੀ ਦੀ ਰੋਲ਼ੀ ਪੱਤ, ਕੀਤਾ ਗਰਭਵਤੀ, ਇੰਝ ਖੁੱਲ੍ਹਿਆ ਭੇਤ
  • bajwa claims 32 aam aadmi party mlas were in contact
    ਬਾਜਵਾ ਦਾ ਦਾਅਵਾ: ਆਮ ਆਦਮੀ ਪਾਰਟੀ ਦੇ 32 ਵਿਧਾਇਕ ਸੰਪਰਕ 'ਚ ਸਨ ਪਰ ਸ਼ਰਤਾਂ ਨਹੀਂ ਸੀ ਮਨਜ਼ੂਰ
  • punjab girl mother father
    ਖੇਡ-ਖੇਡ ਵਿਚ ਅੱਗ ਦੀ ਲਪੇਟ 'ਚ ਆ ਗਈ ਬੱਚੀ, ਗਰੀਬੀ ਕਾਰਨ 6 ਘੰਟਿਆਂ ਤਕ ਹਸਪਤਾਲ ਨਹੀਂ ਲਿਜਾ ਸਕੇ ਮਾਪੇ
  • 7 year teghbir singh ropar creates history conquers nepal s annapurna circuit
    ਰੋਪੜ ਦੇ ਤੇਗਬੀਰ ਸਿੰਘ ਨੇ ਰਚਿਆ ਇਤਿਹਾਸ, ਨੇਪਾਲ ਦਾ ਅੰਨਪੂਰਨਾ ਸਰਕਟ ਕੀਤਾ ਫ਼ਤਿਹ
  • school register  student  name change  government
    'ਸ਼ੇਰੂ, ਡੱਬੂ, ਭੂਰਾ' ਨਾਂ ਦੇ ਬੱਚਿਆਂ ਨੂੰ ਹੁਣ ਘਬਰਾਉਣ ਦੀ ਲੋੜ ਨਹੀਂ, ਰਾਜਸਥਾਨ ਸਰਕਾਰ ਨੇ ਕੀਤਾ ਵੱਡਾ ਐਲਾਨ
  • sukhi bal  ama dablam  nepal
    ਨਾਭੇ ਦੀ ਸੁੱਖੀ ਨੇ ਬਣਾਇਆ ਨਵਾਂ ਰਿਕਾਰਡ, ਨੇਪਾਲ ਦੀ ਅਮਾ-ਦਬਲਮ ਪਹਾੜੀ 'ਤੇ...
  • a terrible fire broke out in the sugarcane field
    ਕਮਾਦ ਨੂੰ ਲੱਗੀ ਭਿਆਨਕ ਅੱਗ, ਗ਼ਰੀਬ ਮਜ਼ਦੂਰ ਦੀ ਸਾਲ ਭਰ ਦੀ ਮਿਹਨਤ ਸੜ ਕੇ ਸੁਆਹ
  • tarun chugh on raghav chadha
    ਰਾਘਵ ਚੱਢਾ ਸਮੇਤ 7 ਰਾਜ ਸਭਾ ਮੈਂਬਰ ‘ਆਪ’ ਵਿਚ ਘੁਟਨ ਮਹਿਸੂਸ ਕਰ ਰਹੇ ਸੀ : ਤਰੁਣ...
  • fatehjang bajwa exclusive interview
    ਹਰਭਜਨ ਸਿੰਘ ਨੇ ਖੇਡ ਸਦਕਾ ਪੂਰੀ ਦੁਨੀਆ ’ਚ ਰੌਸ਼ਨ ਕੀਤਾ ਨਾਂ, ਗੱਦਾਰ ਕਹਿਣਾ ਜਾਇਜ਼...
  • golden opportunity to work in uae
    UAE 'ਚ ਬਾਈਕ ਰਾਈਡਰਾਂ ਨੂੰ 1 ਲੱਖ ਤੱਕ ਕਮਾਉਣ ਦਾ ਮੌਕਾ, GCC ਲਾਈਸੈਂਸ ਵਾਲੇ...
  • jalandhar smart city maha scam
    ਜਲੰਧਰ ਸਮਾਰਟ ਸਿਟੀ ਦਾ ‘ਮਹਾ-ਘਪਲਾ’: ਕੇਂਦਰ ਤੇ ਸੂਬਾ ਸਰਕਾਰ ਦੀ ਸੁਸਤੀ ਨੇ...
  • may month horoscope people good lucky
    ਮਿਥੁਨ ’ਚ ਬਣੇਗਾ ਬੁੱਧ-ਗੁਰੂ ਤੇ ਸ਼ੁੱਕਰ ਦਾ ਪਾਜ਼ੇਟਿਵ ਯੋਗ, ਸਾਰੇ ਲਗਨਾਂ ਦੇ...
  • entire tehbazari staff on leave
    ਤਹਿਬਾਜ਼ਾਰੀ ਦੇ ਪੂਰੇ ਸਟਾਫ ਦੀ ਛੁੱਟੀ! 10 ਨਵੇਂ ਇੰਸਪੈਕਟਰਾਂ ਸਣੇ 34 ਕਰਮਚਾਰੀਆਂ...
Trending
Ek Nazar
singer michael jackson  biopic

ਪਹਿਲੇ ਹਫ਼ਤੇ ਹੀ 2000 ਕਰੋੜ ਦੀ ਕਮਾਈ ! ਕਿੰਗ ਆਫ ਪੋਪ ਦੀ ਫਿਲਮ ਨੇ ਤੋੜ'ਤੇ...

buffer zones  places of worship  america

ਅਮਰੀਕਾ ’ਚ ਪੂਜਾ ਸਥਾਨਾਂ ਦੇ ਆਲੇ-ਦੁਆਲੇ ‘ਬਫਰ ਜ਼ੋਨ’ ਬਣਾਉਣ ਸਬੰਧੀ ਬਿੱਲ ਪੇਸ਼

ampere magnus neo

ਲਾਂਚ ਹੋਇਆ ਨਵਾਂ ਇਲੈਕਟ੍ਰਿਕ ਸਕੂਟਰ, ਸਿੰਗਲ ਚਾਰਜ 'ਤੇ ਚੱਲੇਗਾ 118 ਕਿਲੋਮੀਟਰ

us embassy issued a security alert

ਮੈਕਸੀਕੋ ਸਥਿਤ ਅਮਰੀਕੀ ਦੂਤਾਵਾਸ ਨੇ ਸੁਰੱਖਿਆ ਚੇਤਾਵਨੀ ਕੀਤੀ ਜਾਰੀ

punjabi truck driver in canada

ਕੈਨੇਡਾ 'ਚ 16 ਮੌਤਾਂ ਦੇ ਜ਼ਿੰਮੇਵਾਰ ਪੰਜਾਬੀ ਟਰੱਕ ਡਰਾਈਵਰ ਦੀ ਡਿਪੋਰਟੇਸ਼ਨ 'ਤੇ...

mumbai man dispute

ਮੁੰਬਈ : ਪਹਿਲਾਂ ਪੁੱਛਿਆ ਧਰਮ ਫਿਰ ਮਾਰ'ਤਾ ਚਾਕੂ, ਹਮਲਾਵਰ ਨੇ ਕਲਮਾ ਸੁਣਾਉਣ ਨੂੰ...

baisakhi mela held in virginia

ਸਿੱਖ ਸੈਂਟਰ ਆਫ਼ ਵਰਜੀਨੀਆ ਰਾਜ ਦੇ ਸ਼ਹਿਰ ਮਨਾਸਸ ਵਿਖੇ ਕਰਵਾਇਆ ਗਿਆ 18ਵਾਂ...

floods in china

ਚੀਨ 'ਚ ਹੜ੍ਹ ਦਾ ਕਹਿਰ, ਸੁਰੱਖਿਅਤ ਥਾਵਾਂ 'ਤੇ ਭੇਜੇ ਗਏ ਸੈਂਕੜੇ ਲੋਕ

new panchayat decree for those getting love marriages

ਅੰਮ੍ਰਿਤਸਰ ਦੇ ਇਸ ਪਿੰਡ 'ਚ ਬਣੇ ਨਵੇਂ ਨਿਯਮ, ਲਵ ਮੈਰਿਜ ਕਰਾਉਣ ਵਾਲਿਆਂ ਲਈ...

canadian pr

ਹਜ਼ਾਰਾਂ ਕਾਮਿਆਂ ਨੂੰ ਮਿਲੇਗੀ ਕੈਨੇਡਾ ਦੀ PR! ਇਨ੍ਹਾਂ ਖੇਤਰਾਂ 'ਚ ਰਹਿਣ...

us restaurant incident

ਅਮਰੀਕਾ 'ਚ ਰੈਸਟੋਰੈਂਟ ਨੂੰ ਲੱਗ ਗਈ ਭਿਆਨਕ ਅੱਗ ! ਪੰਜਾਬੀ ਮਾਲਕ ਸਣੇ 2 ਦੀ...

terrible road accident in punjab

ਪੰਜਾਬ 'ਚ ਭਿਆਨਕ ਸੜਕ ਹਾਦਸਾ, ਟਰੱਕ ਤੇ ਐਕਟਿਵਾ ਦੀ ਟੱਕਰ ‘ਚ ਕੁੜੀ ਦੀ ਮੌਤ

actress preet singh shares traumatic assault incident at mumbai club

ਮਸ਼ਹੂਰ ਅਦਾਕਾਰਾ ਦਾ ਕਲੱਬ 'ਚ ਪੈ ਗਿਆ ਪੰਗਾ ! ਕੁੱਟ-ਕੁੱਟ ਤੋੜ'ਤਾ ਦੰਦ, ਮੂੰਹ...

rain storm alert weather next 3 days

Rain Alert: ਅਗਲੇ 3 ਦਿਨ ਅਹਿਮ! ਕਈ ਸੂਬਿਆਂ 'ਚ ਤੇਜ਼ ਹਨ੍ਹੇਰੀ-ਝੱਖੜ ਦੇ...

8 hours of power outage

8 ਘੰਟੇ ਬਿਜਲੀ ਬੰਦ! ਭਲਕੇ ਮੂੰਹ ਹਨ੍ਹੇਰੇ 'ਤੋਂ ਹੀ ਲੱਗ ਜਾਏਗਾ ਲੰਬਾ Power Cut

cheated on a girl after marrying her for love and becoming a mother

ਹੈਰਾਨੀਜਨਕ : 4 ਔਰਤਾਂ ਨੂੰ ਵਿਆਹ ਕੇ ਛੱਡਿਆ, ਪੰਜਵੀਂ ਨਾਲ ਲਵ ਮੈਰਿਜ, ਜਦੋਂ 6ਵੀਂ...

dispute breaks out between ritu nooran and ex husband

ਰੀਤੂ ਨੂਰਾਂ ਤੇ ਐਕਸ ਪਤੀ ਵਿਚਾਲੇ ਛਿੜਿਆ ਵਿਵਾਦ! ਵੀਡੀਓ ਜਾਰੀ ਕਰਕੇ ਦਿੱਤੀ ਵੱਡੀ...

big uproar in jalandhar politics congress divided into 3 factions

ਜਲੰਧਰ ਦੀ ਸਿਆਸਤ 'ਚ ਵੱਡੀ ਹਲਚਲ! ਅੰਦਰੂਨੀ ਕਲੇਸ਼ ਆਇਆ ਸਾਹਮਣੇ, 3 ਧੜਿਆਂ ’ਚ ਵੰਡੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਪੰਜਾਬ ਦੀਆਂ ਖਬਰਾਂ
    • murder in nabha  murder of a young man
      ਪੰਜਾਬ 'ਚ ਖੌਫਨਾਕ ਵਾਰਦਾਤ, ਪਹਿਲਾਂ ਫੋਨ ਕਰਕੇ ਘੁਰੋਂ ਬੁਲਾਇਆ ਮੁੰਡਾ, ਫਿਰ ਕਰ...
    • ludhiana businessman video
      'ਮੇਰੇ ਮੱਥੇ 'ਚ ਗੋਲ਼ੀ ਮਾਰ ਦਿਓ...' ਫੁੱਟ-ਫੁੱਟ ਕੇ ਰੋਇਆ ਲੁਧਿਆਣਾ ਦਾ...
    • 2 drones and 1 kg heroin recovered near the border in tarn taran
      ਤਰਨਤਾਰਨ ਵਿਖੇ ਸਰਹੱਦ ਨੇੜਿਓਂ 2 ਡਰੋਨ ਤੇ 1 ਕਿਲੋ ਹੈਰੋਇਨ ਬਰਾਮਦ
    • transgender woman appeals to change name in school records
      ਟਰਾਂਸਜੈਂਡਰ ਔਰਤ ਨੇ ਸਕੂਲ ਰਿਕਾਰਡ ’ਚ ਨਾਂ ਬਦਲਣ ਦੀ ਕੀਤੀ ਅਪੀਲ, ਹਾਈਕੋਰਟ ਨੇ...
    • warning of rain thunderstorm and lightning in punjab
      ਪੰਜਾਬ 'ਚ ਮੀਂਹ-ਤੂਫ਼ਾਨ ਤੇ ਬਿਜਲੀ ਚਮਕਣ ਦੀ ਚਿਤਾਵਨੀ, ਇਨ੍ਹਾਂ ਜ਼ਿਲ੍ਹਿਆਂ ਦੇ...
    • happy lohat joins bjp
      ਸ਼੍ਰੋਮਣੀ ਅਕਾਲੀ ਦਲ ਨੂੰ ਝਟਕਾ! ਭਾਜਪਾ 'ਚ ਸ਼ਾਮਲ ਹੋਇਆ ਇਹ ਆਗੂ
    • kapurthala police solve two blind murder cases  important revelations
      ਕਪੂਰਥਲਾ ਪੁਲਸ ਨੇ ਸੁਲਝਾਏ ਦੋ ਅੰਨ੍ਹੇ ਕਤਲ ਕੇਸ, ਹੋਏ ਅਹਿਮ ਖ਼ੁਲਾਸੇ
    • big reshuffle transfers of 96 judicial officers of punjab see full details
      ਵੱਡਾ ਫੇਰਬਦਲ! ਪੰਜਾਬ ਦੇ 96 ਨਿਆਇਕ ਅਧਿਕਾਰੀਆਂ ਦੇ ਕੀਤੇ ਤਬਾਦਲੇ, ਵੇਖੋ ਪੂਰਾ...
    • tarun chugh on raghav chadha
      ਰਾਘਵ ਚੱਢਾ ਸਮੇਤ 7 ਰਾਜ ਸਭਾ ਮੈਂਬਰ ‘ਆਪ’ ਵਿਚ ਘੁਟਨ ਮਹਿਸੂਸ ਕਰ ਰਹੇ ਸੀ : ਤਰੁਣ...
    • fatehjang bajwa exclusive interview
      ਹਰਭਜਨ ਸਿੰਘ ਨੇ ਖੇਡ ਸਦਕਾ ਪੂਰੀ ਦੁਨੀਆ ’ਚ ਰੌਸ਼ਨ ਕੀਤਾ ਨਾਂ, ਗੱਦਾਰ ਕਹਿਣਾ ਜਾਇਜ਼...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +