ਰਈਆ (ਹਰਜੀਪ੍ਰੀਤ) : ਪਿਛਲੇ ਦਿਨੀਂ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਹੀ ਵੀਡੀਓ, ਜਿਸ ਵਿਚ ਕਸਬਾ ਰਈਆ ਵਿਖੇ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਕਾਲਜ ਦੇ ਸਾਹਮਣੇ ਫਲਾਈਓਵਰ ਦੇ ਹੇਠਾਂ ਆਪਣੇ ਛੋਟੇ ਭਰਾ ਤੇ ਮਾਤਾ ਨਾਲ ਖੋਖਾ ਲਾ ਕੇ ਚਾਹ ਵੇਚਣ ਦਾ ਕੰਮ ਕਰ ਵਾਲੀ ਲੜਕੀ ਵਲੋਂ ਕਥਿਤ ਤੌਰ ’ਤੇ ਝੂਠੀ ਹਮਦਰਦੀ ਲੈਣ ਖਾਤਰ ਆਪਣੇ ਪਿਓ ਨੂੰ ਕਥਿਤ ਤੌਰ ’ਤੇ ਨਸ਼ੇੜੀ ਦੱਸਣ ਦਾ ਉਸ ਸਮੇਂ ਅਸਲ ਸੱਚ ਸਾਹਮਣੇ ਆ ਗਿਆ ਜਦ ਖਡੂਰ ਸਾਹਿਬ ਨੇੜਲੇ ਪਿੰਡ ਦੀਨੇਵਾਲ ਦੇ ਵਸਨੀਕ ਉਸ ਦੇ ਪਿਤਾ ਨੇ ਕੈਮਰੇ ਅੱਗੇ ਆ ਕੇ ਭੁੱਬਾਂ ਮਾਰਦੇ ਹੋਏ ਆਪਣੇ ਬਾਰੇ ਜ਼ਿੰਦਾ ਨਾ ਹੋਣ ਅਤੇ ਨਸ਼ੇੜੀ ਦੱਸੇ ਜਾਣ ਦੀਆਂ ਖਬਰਾਂ ਦਾ ਖੰਡਨ ਕੀਤਾ। ਉਸ ਨੇ ਅਤੇ ਉਸ ਦੀ ਬਜ਼ੁਰਗ ਮਾਤਾ ਨੇ ਲੜਕੀ ਦੀ ਮਾਂ ’ਤੇ ਚਾਲ ਚੱਲਣ ਠੀਕ ਨਾ ਹੋਣ ਦੇ ਗੰਭੀਰ ਦੋਸ਼ ਲਾਉਂਦੇ ਹੋਏ ਕਿਹਾ ਕਿ ਉਹ ਕੁਝ ਸਾਲ ਪਹਿਲਾਂ ਮੈਨੂੰ ਅਤੇ ਮੇਰੀ ਅਪਾਹਜ ਮਾਤਾ ਨੂੰ ਇਸ ਹਾਲ ਵਿਚ ਛੱਡ ਗਈ ਸੀ ਤੇ ਮੇਰੇ ਬੱਚੇ ਵੀ ਨਾਲ ਲੈ ਗਈ ਸੀ। ਉਸ ਨੇ ਕਿਹਾ ਕਿ ਇਕ ਪਾਸੇ ਮੈਂ ਆਪਣੀ ਅਪਾਹਜ ਮਾਂ ਦੀ ਦੇਖ ਭਾਲ ਕਰ ਰਿਹਾ ਹਾਂ ਤੇ ਨਾਲ ਆਟੋ ਚਲਾ ਕੇ ਆਪਣੀ ਰੋਜ਼ੀ ਚਲਾ ਰਿਹਾ ਹਾਂ।
ਇਹ ਵੀ ਪੜ੍ਹੋ : ਪੰਜਾਬ 'ਚ ਵੱਡੀ ਘਟਨਾ, ਸ੍ਰੀ ਅਮਰਨਾਥ ਯਾਤਰਾ ਤੋਂ ਪਰਤੀ ਬੱਸ 'ਤੇ ਹਮਲਾ
ਇਥੇ ਵਰਨਣਯੋਗ ਹੈ ਕਿ ਇਸ ਲੜਕੀ ਦੀ ਇਹ ਵੀਡੀਓ ਵਾਇਰਲ ਹੋਣ ’ਤੇ ਵੱਡੇ ਪੱਧਰ ਲੋਕ ਉਸ ਦੀ ਮਦਦ ਲਈ ਅੱਗੇ ਆਏ। ਅੰਮ੍ਰਿਤਸਰ ਸ਼ਹਿਰ ਦੇ ਸੋਸ਼ਲ ਵਰਕਰ ਮਨਦੀਪ ਸਿੰਘ ਮੰਨਾ ਨੇ ਖੁਦ ਰਈਆ ਆ ਕੇ ਇਸ ਲੜਕੀ ਨੂੰ ਇਕ ਲੱਖ ਰੁਪਏ ਦੀ ਸਹਾਇਤਾ ਦਿੱਤੀ। ਇਸ ਮੌਕੇ ਮਨਦੀਪ ਸਿੰਘ ਨੇ ਕਿਹਾ ਕਿ ਜੋ ਇਸ ਪਰਿਵਾਰ ਵਿਚ ਸ਼ਬਦੀ ਜੰਗ ਚੱਲ ਰਹੀ ਹੈ, ਉਹ ਮੰਦਭਾਗੀ ਹੈ। ਉਨ੍ਹਾਂ ਦੱਸਿਆ ਅੱਜ ਮੈਨੂੰ ਇਸ ਲੜਕੀ ਦੀ ਦਾਦੀ ਦਾ ਵੀ ਫੋਨ ਆਇਆ ਸੀ। ਮੇਰਾ ਚੂਲਾ ਟੁੱਟਾ ਹੋਇਆ ਹੈ ਤੇ ਉਸ ਨੇ ਵੀ ਮਦਦ ਦੀ ਮੰਗ ਕੀਤੀ। ਇਸ ਲਈ ਮੈਂ ਉਸ ਨੂੰ ਵੀ ਅੱਜ ਇੱਕ ਲੱਖ ਰੁਪਏ ਦੀ ਸਹਾਇਤਾ ਦੇ ਕੇ ਆਇਆ ਹਾਂ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਮਾਜ ਸੇਵੀ ਅੱਗੇ ਆਏ ਤੇ ਇਸ ਲੜਕੀ ਨੂੰ ਨਕਦ ਸਹਾਇਤਾ ਦੇ ਨਾਲ ਘਰੇਲੂ ਵਰਤੋਂ ਦਾ ਸਾਮਾਨ ਵੀ ਲੈ ਕੇ ਦਿੱਤਾ ਗਿਆ ।
ਇਹ ਵੀ ਪੜ੍ਹੋ : ਸੀਨੀਅਰ ਅਕਾਲੀ ਆਗੂ ਦੇ ਪੁੱਤ ਦੀ ਮਿਲੀ ਲਾਸ਼, ਸਾਲ ਪਹਿਲਾਂ ਹੋਇਆ ਸੀ ਵਿਆਹ
ਵੀਡੀਓ ਵਾਇਰਲ ਹੋਣ ਤੋਂ ਬਾਅਦ ਇਸ ਦੀ ਚਾਹ ਦੀ ਸੇਲ ਵੀ ਵਾਹ-ਵਾਹ ਹੋ ਗਈ। ਦੱਸਿਆ ਜਾਂਦਾ ਹੈ ਕਿ ਅੱਜ ਉਸ ਨੇ ਆਪਣੇ ਪਿਤਾ ਬਾਰੇ ਕੀਤੀਆਂ ਟਿੱਪਣੀਆਂ ਬਾਰੇ ਕਿਹਾ ਕਿ ਮੈਂ ਉਨ੍ਹਾਂ ਦੇ ਮਰੇ ਹੋਣ ਸੰਬੰਧੀ ਕੁਝ ਨਹੀਂ ਕਿਹਾ ਤੇ ਨਸ਼ੇੜੀ ਦੱਸੇ ਜਾਣ ’ਤੇ ਮੁਆਫੀ ਮੰਗਦੀ ਹਾਂ। ਲੜਕੀ ਵਲੋਂ ਆਪਣੇ ਪਿਤਾ ਬਾਰੇ ਕੀਤੀਆਂ ਟਿੱਪਣੀਆਂ ਤੋਂ ਕੁਝ ਲੋਕ ਖਫ਼ਾ ਵੀ ਨਜ਼ਰ ਆਏ ਤੇ ਉਹ ਦਿੱਤੀ ਗਈ ਸਹਾਇਤਾ ਰਾਸ਼ੀ ਵਾਪਸ ਕਰਨ ਦੀ ਮੰਗ ਕਰ ਰਹੇ ਸਨ।
ਇਹ ਵੀ ਪੜ੍ਹੋ : ਪੰਜਾਬ 'ਚ ਫਿਰ ਵੱਡੀ ਵਾਰਦਾਤ, ਵਿਆਹ ਤੋਂ ਕੁਝ ਦਿਨ ਪਹਿਲਾਂ 21 ਸਾਲਾ ਨੌਜਵਾਨ ਦਾ ਕਤਲ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਚੰਡੀਗੜ੍ਹ 'ਚ ਟਰੇਨ ਦਾ ਸਫ਼ਰ ਕਰਨ ਵਾਲਿਆਂ ਲਈ ਅਹਿਮ ਖ਼ਬਰ, ਇਹ ਪਲੇਟਫਾਰਮ ਨੰਬਰ ਰਹੇਗਾ ਬੰਦ
NEXT STORY