ਫਗਵਾੜਾ (ਜਲੋਟਾ )-ਫਗਵਾੜਾ ਦੇ ਸੰਘਣੀ ਆਬਾਦੀ ਵਾਲੇ ਹਦੀਆਬਾਦ ਇਲਾਕੇ ਵਿਚ ਸੇਂਟ ਸੋਲਜਰ ਕਾਲਜ ਨੇੜੇ ਕਾਲਜ ਵਿਚ ਪ੍ਰਧਾਨਗੀ ਦੀ ਚੋਣ ਨੂੰ ਲੈ ਕੇ ਹੋਏ ਝਗੜੇ ਦੇ ਸਬੰਧ 'ਚ ਪੁਲਸ ਨੇ ਡੇਢ ਦਰਜਨ ਤੋਂ ਵੱਧ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਦੱਸ ਦੇਈਏ ਕਿ ਉਕਤ ਘਟਨਾ ਨੂੰ ਲੈ ਕੇ ਲੋਕਾਂ ਵਿਚ ਭਾਰੀ ਡਰ ਅਤੇ ਦਹਿਸ਼ਤ ਦਾ ਮਾਹੌਲ ਹੈ ਅਤੇ ਇਲਾਕੇ ਵਿਚ ਦਿਨ-ਦਿਹਾੜੇ ਹੋਈ ਸ਼ਰੇਆਮ ਗੁੰਡਾਗਰਦੀ ਦੀ ਚਰਚਾ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਲੋਕਾਂ ਨੇ ਦੱਸਿਆ ਕਿ ਜਦੋਂ ਇਹ ਸਭ ਹੋਇਆ ਤਾਂ ਕਈ ਮੋਟਰਸਾਈਕਲਾਂ ਅਤੇ ਇਕ ਫਾਰਚੂਨਰ ਵਾਹਨ ਦੀ ਵੀ ਹਮਲਾਵਰਾਂ ਨੇ ਹਥਿਆਰਾਂ ਆਦਿ ਦੀ ਵਰਤੋਂ ਕਰ ਭੰਨਤੋੜ ਕੀਤੀ, ਜਿਸ ਨਾਲ ਇਹ ਸਾਰੇ ਵਾਹਨ ਬੁਰੀ ਤਰ੍ਹਾਂ ਨਾਲ ਨੁਕਸਾਨੇ ਗਏ ਹਨ। ਲੋਕ ਸਵਾਲ ਕਰ ਰਹੇ ਹਨ ਕਿ ਫਗਵਾੜਾ ਦੀ ਪੁਲਸ ਬਿਨਾਂ ਕਿਸੇ ਕਾਰਨ ਗੁੰਡਾਗਰਦੀ ਕਰਕੇ ਦਹਿਸ਼ਤ ਫ਼ੈਲਾਉਣ ਵਾਲਿਆਂ ਪ੍ਰਤੀ ਆਖਿਰ ਦਿਆਲੂ ਰਵੱਈਆ ਕਿਉਂ ਅਪਣਾ ਰਹੀ ਹੈ ਅਤੇ ਇਹੋਂ ਜਿਹਾ ਕੀ ਕਾਰਨ ਹੈ ਕਿ ਜ਼ਿਲ੍ਹਾ ਕਪੂਰਥਲਾ ਦਾ ਐੱਸ. ਐੱਸ. ਪੀ. ਦਫ਼ਤਰ ਇਲਾਕੇ ਵਿਚ ਅਮਨ ਸ਼ਾਂਤੀ ਭੰਗ ਕਰਨ ਵਾਲੇ ਅਜਿਹੇ ਗੁੰਡਾ ਅਨਸਰਾਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕਿਉਂ ਨਹੀਂ ਕਰ ਰਿਹਾ ਹੈ?
ਇਹ ਵੀ ਪੜ੍ਹੋ- ਫਿਰ ਜਲੰਧਰ ਦਾ ਇਹ ਨੈਸ਼ਨਲ ਹਾਈਵੇਅ ਹੋ ਗਿਆ ਜਾਮ, ਆਵਾਜਾਈ ਠੱਪ, ਯਾਤਰੀ ਪਰੇਸ਼ਾਨ
ਇਸੇ ਦੌਰਾਨ ਪੁਲਸ ਥਾਣਾ ਸਤਨਾਮਪੁਰਾ ਵਿਖੇ ਦਰਜ ਪੁਲਸ ਕੇਸ ਵਿਚ ਕੁੱਟਮਾਰ ਦਾ ਸ਼ਿਕਾਰ ਹੋਏ ਸ਼ਿਕਾਇਤਕਰਤਾ ਦਿਲਪ੍ਰੀਤ ਸਿੰਘ ਪੁੱਤਰ ਕੁਲਵਿੰਦਰ ਸਿੰਘ ਵਾਸੀ ਰਾਜਾ ਗਾਰਡਨ ਕਲੋਨੀ (ਧਿਆਨ ਸਿੰਘ ਕਲੋਨੀ) ਹਦੀਆਬਾਦ ਜੋ ਖ਼ੁਦ ਨੂੰ ਆਮ ਆਦਮੀ ਪਾਰਟੀ ਦਾ ਨੇਤਾ ਦੱਸ ਸਿਹਾ ਹੈ ਨੇ ਦੋਸ਼ ਲਾਇਆ ਹੈ ਕਿ ਉਸ ਦੀ ਅਤੇ ਉਸ ਦੇ ਪਿਤਾ ਦੀ ਦੋਸ਼ੀ ਗੁਰਦਵਾਰ ਸਿੰਘ ਉਰਫ਼ ਅਮਰ ਪੁੱਤਰ ਸੁਰਿੰਦਰ ਸਿੰਘ ਵਾਸੀ ਦਰਵੇਸ਼ ਪਿੰਡ, ਰਮਨ ਬੈਂਸ ਵਾਸੀ ਨਾਰੰਗਸ਼ਾਹਪੁਰ, ਡੇਵਿਡ ਵਾਸੀ ਹਦੀਆਬਾਦ ਸਮੇਤ ਮੌਕੇ 'ਤੇ ਇਨ੍ਹਾਂ ਨਾਲ ਮੌਜੂਦ ਰਹੇ ਕਰੀਬ 15 ਤੋਂ 20 ਅਣਪਛਾਤੇ ਹਥਿਆਰਬੰਦ ਸਾਥੀਆਂ ਨੇ ਉਨ੍ਹਾਂ 'ਤੇ ਬੇਰਹਿਮੀ ਨਾਲ ਹਮਲਾ ਕਰ ਦਿੱਤਾ।
ਇਹ ਵੀ ਪੜ੍ਹੋ- ਜਲੰਧਰ 'ਚ ਵੱਡੀ ਵਾਰਦਾਤ, ਮੋਟਰਸਾਈਕਲ ਸਵਾਰ ਨੌਜਵਾਨ ’ਤੇ ਕਰ ਦਿੱਤੀ ਫਾਇਰਿੰਗ
ਇਸ ਦੌਰਾਨ ਉਨਾਂ ਦੀ ਫਾਰਚੂਨਰ ਗੱਡੀ ਸਮੇਤ ਕਈ ਮੋਟਰਸਾਈਕਲਾਂ ਆਦਿ ਦੀ ਵਿਰੋਧੀ ਧਿਰ ਵੱਲੋਂ ਭੰਨਤੋੜ ਕੀਤੀ ਗਈ ਹੈ। ਦਿਲਪ੍ਰੀਤ ਸਿੰਘ ਨੇ ਪੁਲਸ ਨੂੰ ਦੱਸਿਆ ਹੈ ਕਿ ਉਹ ਆਮ ਆਦਮੀ ਪਾਰਟੀ ਦਾ ਵਾਰਡ ਸਕੱਤਰ ਹੈ ਅਤੇ ਉਸ ਦੀ ਡਿਊਟੀ ਮੌਕੇ 'ਤੇ ਪ੍ਰਬੰਧ ਕਰਨ ਲਈ ਲਗਾਈ ਗਈ ਸੀ। ਦਿਲਪ੍ਰੀਤ ਸਿੰਘ ਦੀ ਸ਼ਿਕਾਇਤ 'ਤੇ ਪੁਲਸ ਨੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਪਰ ਖ਼ਬਰ ਲਿਖੇ ਜਾਣ ਤੱਕ ਸਾਰੇ ਮੁਲਜ਼ਮ ਪੁਲਸ ਗ੍ਰਿਫ਼ਤਾਰੀ ਤੋਂ ਬਾਹਰ ਚਲ ਰਹੇ ਹਨ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਦੌਰਾਨ ਵਿਰੋਧੀ ਧਿਰ ਦੇ ਕਰੀਬੀ ਸੂਤਰਾਂ ਨੇ ਦਿਲਪ੍ਰੀਤ ਸਿੰਘ ਵੱਲੋਂ ਲਗਾਏ ਜਾ ਰਹੇ ਸਾਰੇ ਦੋਸ਼ਾਂ ਨੂੰ ਗਲਤ ਅਤੇ ਝੂਠਾ ਕਰਾਰ ਦਿੰਦੇ ਹੋਏ ਪੁਲਸ ਥਾਣਾ ਸਤਨਾਮਪੁਰਾ ਵਿਖੇ ਰਜਿਸਟਰ ਕੀਤੇ ਗਏ ਪੁਲਸ ਕੇਸ ਸਬੰਧੀ ਖ਼ੁਦ ਨੂੰ ਬੇਕਸੂਰ ਦੱਸਿਆ ਹੈ।
ਇਹ ਵੀ ਪੜ੍ਹੋ- DGP ਗੌਰਵ ਯਾਦਵ ਵੱਲੋਂ ਸ਼ਹੀਦਾਂ ਦੇ ਪਰਿਵਾਰਾਂ ਦਾ ਸਨਮਾਨ, ਨਸ਼ਿਆਂ 'ਤੇ ਕਾਬੂ ਪਾਉਣ ਲਈ ਬਣਾਈ ਰਣਨੀਤੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ
ਮੋਗਾ 'ਚ ਟਲੀ ਵੱਡੀ ਵਾਰਦਾਤ, ਡੀਜੀਪੀ ਨੇ ਖੁਦ ਕੀਤਾ ਟਵੀਟ
NEXT STORY