ਮੁਕੇਰੀਆਂ (ਨਾਗਲਾ) - ਮੁਕੇਰੀਆਂ ਪੁਲਸ ਨੇ ਕਮੇਟੀਆਂ ਰਾਹੀਂ 1 ਕਰੋੜ 12 ਲੱਖ ਦੀ ਠੱਗੀ ਕਰਨ ਵਾਲੇ ਪਿਓ-ਪੁੱਤ ਵਿਰੁੱਧ ਧੋਖਾਦੇਹੀ ਕਰਨ ਅਤੇ ਧਮਕੀਆਂ ਦੇਣ ਦਾ ਕੇਸ ਦਰਜ ਕੀਤਾ ਹੈ। ਇਸ ਸਬੰਧੀ ਪੀੜਤ ਰਵਿੰਦਰ ਕੱਤਨਾ ਪੁੱਤਰ ਰੌਸ਼ਨ ਲਾਲ ਵਾਸੀ ਮੁਕੇਰੀਆਂ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਪਾਰਸ ਕੁਮਾਰ ਪੁੱਤਰ ਸੁਰਜੀਤ ਸਿੰਘ ਨਰਗੋਤਰਾ ਅਤੇ ਸੁਰਜੀਤ ਸਿੰਘ ਨਰਗੋਤਰਾ ਵਾਸੀ ਵਾਰਡ ਨੰ 8, ਰਾਜੀਵ ਕਲੋਨੀ ਤਹਿਸੀਲ ਮੁਕੇਰੀਆਂ ਜ਼ਿਲਾ ਹੁਸ਼ਿਆਰਪੁਰ ਨੇ ਮੈਨੂੰ ਮਾਰਚ 2023 ’ਚ ਅਪਰੋਚ ਕੀਤਾ ਕਿ ਸਾਡੇ ਨਾਲ ਕਮੇਟੀਆਂ (ਚਿੱਟ ਫੰਡ) ਪਾਈਆਂ ਜਾਣ।
ਇਹ ਵੀ ਪੜ੍ਹੋ- ਅਨਾਮਿਕਾ ਰਾਜੀਵ ਬਣੀ ਸਮੁੰਦਰੀ ਫੌਜ ਦੀ ਪਹਿਲੀ ਮਹਿਲਾ ਹੈਲੀਕਾਪਟਰ ਪਾਇਲਟ
ਅਤੇ ਮੈਂ ਇਨ੍ਹਾਂ ਦੇ ਕਹਿਣ ’ਤੇ ਕਮੇਟੀਆਂ ਵਿਚ ਸ਼ਾਮਿਲ ਹੋ ਗਿਆ ਅਤੇ ਇਨ੍ਹਾਂ ਨੇ ਮੇਰੇ ਪਾਸੋਂ ਮੇਰੇ ਸਾਰੇ ਕੁਨਬੇ ਦੀਆਂ 7-8 ਕਮੇਟੀਆਂ ਪੁਆ ਲਈਆਂ, ਜਿਸਦੀ ਰਕਮ ਤਕਰੀਬਨ 1 ਕਰੋੜ 12 ਲੱਖ ਰੁਪਏ ਬਣਦੀ ਹੈ। ਜੋ ਕਿ ਸਾਡੀ ਸਾਰੀ ਉਮਰ ਦੀ ਕਮਾਈ ਸੀ। ਅਪ੍ਰੈਲ ਮਹੀਨੇ ਵਿਚ ਮੇਰੀ ਅਤੇ ਮੇਰੇ ਰਿਸ਼ਤੇਦਾਰਾਂ ਦੀ ਲਾਸਟ ਕਮੇਟੀ (ਚਿੱਟ ਫੰਡ) ਦੀ ਕਿਸ਼ਤ ਦਿੱਤੀ ਸੀ। ਮੈਂ ਜਦੋਂ ਕਮੇਟੀ ਲੈਣ ਲਈ ਕਿਹਾ ਤਾਂ ਇਨ੍ਹਾਂ ਨੇ ਮੈਨੂੰ ਕਮੇਟੀ ਦੇਣ ਤੋਂ ਮਨ੍ਹਾ ਕਰ ਦਿੱਤਾ, ਕਿਉਂਕਿ ਪਾਰਸ ਕੁਮਾਰ ਕਹਿ ਰਿਹਾ ਸੀ ਕੀ ਮੈਨੂੰ ਘਾਟਾ ਪੈ ਗਿਆ ਹੈ ਤੇ ਮੈਂ ਹੁਣ ਤੁਹਾਡੇ ਪੈਸੇ ਨਹੀਂ ਦੇ ਸਕਦਾ।
ਇਹ ਵੀ ਪੜ੍ਹੋ- 40 ਸਾਲਾ ਤੱਕ ਔਰਤਾਂ ਨਾਲ ਜਬਰ-ਜ਼ਨਾਹ ਦੇ ਦੋਸ਼ 'ਚ 91 ਸਾਲਾ ਕੈਨੇਡੀਅਨ ਅਰਬਪਤੀ ਗ੍ਰਿਫਤਾਰ
ਪੀੜਤ ਰਵਿੰਦਰ ਕਤਨਾ ਨੇ ਦੱਸਿਆ ਕਿ 2 ਮਈ ਨੂੰ 2024 ਨੂੰ ਜਦੋਂ ਇਨ੍ਹਾਂ ਤੋਂ ਪੈਸਿਆਂ ਦੀ ਮੰਗ ਕਰਨ ਗਏ ਤਾਂ ਪਾਰਸ ਕੁਮਾਰ ਨੇ ਪੈਸੇ ਦੇਣ ਤੋਂ ਸਾਫ ਮਨ੍ਹਾ ਕਰ ਦਿੱਤਾ ਅਤੇ ਸਾਨੂੰ ਗਾਲ੍ਹਾਂ ਕੱਢਦੇ ਹੋਏ ਧੱਕੇ ਮਾਰ ਕੇ ਦਫਤਰ ਤੋਂ ਬਾਹਰ ਕੱਢ ਦਿੱਤਾ। ਥਾਣਾ ਮੁਖੀ ਪ੍ਰਮੋਦ ਕੁਮਾਰ ਨੇ ਦੱਸਿਆ ਕਿ ਪੜਤਾਲ ਉਪਰੰਤ ਮੁਕੇਰੀਆਂ ਪੁਲਸ ਨੇ ਧਾਰਾ 420,406 ਦੇ ਅਧੀਨ ਪਾਰਸ ਕੁਮਾਰ ਨਰਗੋਤਰਾ ਪੁੱਤਰ ਸੁਰਜੀਤ ਸਿੰਘ ਨਰਗੋਤਰਾ, ਸੁਰਜੀਤ ਸਿੰਘ ਨਰਗੋਤਰਾ ਪੁੱਤਰ ਟੋਡਰ ਮੱਲ ਵਾਸੀਆਨ ਵਾਰਡ ਨੰਬਰ 8 ਰਾਜੀਵ ਕਾਲੋਨੀ ਮੁਕੇਰੀਆਂ ਜ਼ਿਲਾ ਹੁਸ਼ਿਆਰਪੁਰ ਦੇ ਖਿਲਾਫ ਕੇਸ ਦਰਜ ਕੀਤਾ ਹੈ ।
ਇਹ ਵੀ ਪੜ੍ਹੋ- ਦੋ ਟਰੱਕਾਂ ਦੀ ਜ਼ਬਰਦਸਤ ਟੱਕਰ ਤੋਂ ਬਾਅਦ ਲੱਗੀ ਅੱਗ, 5 ਲੋਕ ਜ਼ਿੰਦਾ ਸੜੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸੁਖਬੀਰ ਬਾਦਲ ਨੇ ਪਾਰਟੀ ਵਰਕਰਾਂ ਨਾਲ ਕੀਤੀ ਮੀਟਿੰਗ, ਕਿਹਾ- 'ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਨਾ ਹੋਵੋ ਨਿਰਾਸ਼...'
NEXT STORY