ਲੁਧਿਆਣਾ (ਰਾਜ) : ਮਤਰੇਏ ਪੁੱਤ ਦਾ ਕਤਲ ਕਰਨ ਤੋਂ ਬਾਅਦ ਲਾਸ਼ ਡਰੰਮ 'ਚ ਪਾ ਕੇ ਉੱਪਰ ਮਿੱਟੀ ਭਰ ਕੇ ਪਲਸਤਰ ਕਰਨ ਵਾਲੇ ਮਤਰੇਏ ਪਿਓ ਨੂੰ ਆਖ਼ਰ ਪੁਲਸ ਨੇ ਫੜ੍ਹ ਲਿਆ ਹੈ। ਮੁਲਜ਼ਮ ਵਿਵੇਕਾਨੰਦ ਮੰਡਲ ਹੈ, ਜੋ ਪਿਛਲੇ 8 ਮਹੀਨਿਆਂ ਤੋਂ ਪੁਲਸ ਨਾਲ ਅੱਖ-ਮਿਚੋਲੀ ਖੇਡ ਰਿਹਾ ਸੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਫ਼ਰਾਰ ਹੋ ਗਿਆ ਸੀ, ਉਦੋਂ ਤੋਂ ਪੁਲਸ ਉਸ ਦੀ ਭਾਲ ਕਰ ਰਹੀ ਸੀ। ਹੁਣ ਜਦੋਂ ਮੁਲਜ਼ਮ ਵਾਪਸ ਲੁਧਿਆਣਾ ਆਇਆ ਤਾਂ ਥਾਣਾ ਸਲੇਮ ਟਾਬਰੀ ਦੀ ਪੁਲਸ ਨੂੰ ਪਤਾ ਲੱਗ ਗਿਆ ਅਤੇ ਉਸ ਨੂੰ ਕਾਬੂ ਕਰ ਲਿਆ। ਪੁਲਸ ਨੇ ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕੀਤਾ, ਜਿੱਥੋਂ ਅਦਾਲਤ ਨੇ ਉਸ ਨੂੰ ਪੁਲਸ ਰਿਮਾਂਡ ’ਤੇ ਭੇਜਿਆ ਹੈ। ਜਾਣਕਾਰੀ ਦਿੰਦੇ ਹੋਏ ਏ. ਡੀ. ਸੀ. ਪੀ. ਰੁਪਿੰਦਰ ਕੌਰ ਸਰਾਂ ਅਤੇ ਐੱਸ. ਐੱਚ. ਓ. ਹਰਜੀਤ ਸਿੰਘ ਨੇ ਦੱਸਿਆ ਕਿ ਭੱਟੀਆਂ ਬੇਟ ਦੀ ਗੁਰੂ ਕਿਰਪਾ ਕਾਲੋਨੀ ’ਚ ਰਹਿਣ ਵਾਲੀ ਸਵਿਤਾ ਦੇਵੀ ਨੇ 17 ਦਸੰਬਰ, 2022 ਨੂੰ ਪੁਲਸ ਨੂੰ ਸੂਚਨਾ ਦਿੱਤੀ ਸੀ ਕਿ ਉਸ ਦੇ ਘਰ ਦੀ ਛੱਤ ’ਤੇ ਪਏ ਡਰੰਮ 'ਚ ਉਸ ਦੇ ਪੁੱਤ ਦੀ ਲਾਸ਼ ਪਈ ਹੈ, ਜਿਸ ਤੋਂ ਬਾਅਦ ਪੁਲਸ ਨੇ ਮੌਕੇ ’ਤੇ ਪੁੱਜੀ ਤਾਂ ਪਤਾ ਲੱਗਾ ਕਿ ਸਵਿਤਾ ਨੇ ਆਪਣੇ ਪਤੀ ਹਿੰਮਤ ਮੰਡਲ ਨੂੰ ਛੱਡ ਦਿੱਤਾ ਸੀ ਅਤੇ ਆਪਣੇ ਦਿਓਰ ਵਿਵੇਕਾਨੰਦ ਮੰਡਲ ਨਾਲ ਰਹਿਣ ਲੱਗ ਗਈ ਸੀ।
ਇਹ ਵੀ ਪੜ੍ਹੋ : ਨਸ਼ੇੜੀ ਪਿਓ ਤੇ ਧੀ ਦੀ ਲੜਾਈ 'ਚ ਇਹ ਸਭ ਵੀ ਹੋ ਜਾਵੇਗਾ, ਕਿਸੇ ਨੂੰ ਨਾ ਹੋਇਆ ਯਕੀਨ
ਸਵਿਤਾ ਦੇ ਦੋ ਪੁੱਤਰ ਸਨ, ਜਿਨ੍ਹਾਂ ’ਚੋਂ ਪਿਊਸ਼ ਵੱਡਾ ਪੁੱਤਰ ਸੀ, ਜਦੋਂ ਕਿ ਛੋਟਾ ਬੇਟਾ ਮੰਦਬੁੱਧੀ ਹੈ। ਪਿਊਸ਼ ਦਾ ਆਪਣੇ ਮਤਰੇਏ ਪਿਤਾ ਵਿਵੇਕਾਨੰਦ ਨਾਲ ਆਮ ਕਰ ਕੇ ਝਗੜਾ ਹੁੰਦਾ ਰਹਿੰਦਾ ਸੀ। 3 ਦਸੰਬਰ ਨੂੰ ਵੀ ਉਨ੍ਹਾਂ ਦਾ ਝਗੜਾ ਹੋਇਆ ਪਰ ਫਿਰ ਸ਼ਾਂਤ ਹੋ ਗਿਆ ਸੀ। ਇਸ ਤੋਂ ਬਾਅਦ ਸਵਿਤਾ ਦੇਵੀ ਆਪਣੀ ਭੈਣ ਦੇ ਘਰ ਚਲੀ ਗਈ। 5 ਦਸੰਬਰ ਨੂੰ ਉਸ ਨੇ ਆਪਣੇ ਪੁੱਤ ਨੂੰ ਕਾਲ ਕੀਤੀ ਤਾਂ ਪਿਊਸ਼ ਦਾ ਮੋਬਾਇਲ ਬੰਦ ਆ ਰਿਹਾ ਸੀ। ਫਿਰ ਉਸ ਨੇ ਆਪਣੇ ਪਤੀ ਵਿਵੇਦਾਨੰਦ ਤੋਂ ਪਿਊਸ਼ ਬਾਰੇ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਪਿਊਸ਼ ਦਿੱਲੀ ਆਪਣੇ ਦੋਸਤਾਂ ਨਾਲ ਕ੍ਰਿਕਟ ਮੈਚ ਖੇਡਣ ਦਾ ਕਹਿ ਗਿਆ ਗਿਆ ਹੈ। ਕਈ ਦਿਨ ਬੀਤ ਗਏ ਪਰ ਪਿਊਸ਼ ਦਾ ਕੁੱਝ ਪਤਾ ਨਹੀਂ ਲੱਗਾ। ਫਿਰ ਸਵਿਤਾ ਨੇ ਵਿਵੇਕਾਨੰਦ ਨੂੰ ਕਾਲ ਕੀਤੀ, ਜਿਸ ਤੋਂ ਬਾਅਦ ਵਿਵੇਕਾਨੰਦ ਨੇ ਕਿਹਾ ਕਿ ਉਹ ਦਿੱਲੀ ਜਾ ਕੇ ਪਿਊਸ਼ ਬਾਰੇ ਪਤਾ ਲਗਾ ਕੇ ਆਉਂਦਾ ਹੈ। ਇਸ ਤੋਂ ਬਾਅਦ ਵਿਵੇਦਾਨੰਦ ਘਰੋਂ ਨਿਕਲ ਗਿਆ ਪਰ ਉਹ ਵੀ ਵਾਪਸ ਨਹੀਂ ਆਇਆ। ਫਿਰ ਸਵਿਤਾ ਭੱਟੀਆਂ ਸਥਿਤ ਆਪਣੇ ਘਰ ਆ ਗਈ, ਜਿੱਥੇ ਉਸ ਨੇ ਆਪਣੇ ਪੁੱਤ ਦੀ ਭਾਲ ਕੀਤੀ, ਜਦੋਂ ਉਹ ਛੱਤ ’ਤੇ ਗਈ ਤਾਂ ਛੱਤ ’ਤੇ ਪਏ ਇਕ ਡਰੰਮ ’ਚੋਂ ਬਦਬੂ ਆ ਰਹੀ ਸੀ।
ਇਹ ਵੀ ਪੜ੍ਹੋ : ਭਾਰਤੀ ਖੇਤਰ 'ਚ 3 ਮਿੰਟ ਤੱਕ ਘੁੰਮਦਾ ਰਿਹਾ ਪਾਕਿਸਤਾਨੀ ਡਰੋਨ, ਸ਼ੱਕੀ ਇਲਾਕਿਆਂ ਨੂੰ ਕੀਤਾ ਗਿਆ ਸੀਲ
ਉਸ ਡਰੰਮ ’ਤੇ ਪਲਸਤਰ ਕੀਤਾ ਹੋਇਆ ਸੀ। ਇਸ ਲਈ ਉਸ ਨੇ ਆਪਣੇ ਗੁਆਂਢੀਆਂ ਨੂੰ ਬੁਲਾਇਆ ਅਤੇ ਪਲਸਤਰ ਉਤਾਰਿਆ ਤਾਂ ਅੰਦਰੋਂ ਪਿਊਸ਼ ਦੀ ਗਲੀ-ਸੜੀ ਲਾਸ਼ ਮਿਲੀ, ਜਿਸ ਤੋਂ ਬਾਅਦ ਥਾਣਾ ਸਲੇਮ ਟਾਬਰੀ ਨੇ ਮੁਲਜ਼ਮ ਵਿਵੇਕਾਨੰਦ ਖ਼ਿਲਾਫ਼ ਕਤਲ ਅਤੇ ਲਾਸ਼ ਖੁਰਦ-ਬੁਰਦ ਕਰਨ ਦਾ ਕੇਸ ਦਰਜ ਕਰ ਲਿਆ ਸੀ। ਐੱਸ. ਐੱਚ. ਓ. ਹਰਜੀਤ ਸਿੰਘ ਨੇ ਦੱਸਿਆ ਕਿ ਪੁਲਸ ਉਸ ਸਮੇਂ ਤੋਂ ਵਿਵੇਕਾਨੰਦ ਨੂੰ ਲੱਭ ਰਹੀ ਸੀ। ਉਸ ਦੇ ਸਾਰੇ ਟਿਕਾਣਿਆਂ ’ਤੇ ਛਾਪਾ ਮਾਰਿਆ ਗਿਆ ਪਰ ਉਸ ਦਾ ਕੁੱਝ ਪਤਾ ਨਹੀਂ ਲੱਗ ਸਕਿਆ। ਪੁਲਸ ਨੇ ਦਿੱਲੀ ਅਤੇ ਝਾਰਖੰਡ ’ਚ ਵੀ ਛਾਪਾ ਮਾਰਿਆ ਪਰ ਮੁਲਜ਼ਮ ਫ਼ਰਾਰ ਚੱਲ ਰਿਹਾ ਸੀ। ਦੋ ਦਿਨ ਪਹਿਲਾਂ ਮੁਲਜ਼ਮ ਵਿਵੇਕਾਨੰਦ ਲੁਧਿਆਣਾ ਆਇਆ ਸੀ। ਇਸ ਦਾ ਪੁਲਸ ਨੂੰ ਪਤਾ ਲੱਗ ਗਿਆ, ਜਿਸ ਤੋਂ ਬਾਅਦ ਮੁਲਜ਼ਮ ਨੂੰ ਦਬੋਚ ਲਿਆ। ਮੁੱਢਲੀ ਪੁੱਛਗਿੱਛ ’ਚ ਮੁਲਜ਼ਮ ਨੇ ਦੱਸਿਆ ਕਿ ਉਹ ਪਹਿਲਾਂ ਦਿੱਲੀ ਗਿਆ ਸੀ। ਕੁੱਝ ਦਿਨ ਉੱਥੇ ਰਹਿਣ ਤੋਂ ਬਾਅਦ ਉਹ ਝਾਰਖੰਡ ਚਲਾ ਗਿਆ। ਹੁਣ ਉਸ ਨੂੰ ਇਹ ਲੱਗਾ ਸੀ ਕਿ ਮਾਮਲਾ ਸ਼ਾਂਤ ਹੋ ਗਿਆ ਹੈ। ਇਸ ਲਈ ਉਹ ਲੁਧਿਆਣਾ ਵਾਪਸ ਆ ਗਿਆ ਸੀ ਪਰ ਪੁਲਸ ਨੂੰ ਭਿਣਕ ਲੱਗ ਗਈ। ਇਸ ਲਈ ਫੜ੍ਹਿਆ ਗਿਆ। ਪੁਲਸ ਦਾ ਕਹਿਣਾ ਹੈ ਕਿ ਮੁਲਜ਼ਮ ਤੋਂ ਅਗਲੀ ਪੁੱਛਗਿੱਛ ਕੀਤੀ ਜਾ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਆਸ਼ਕ ਨਾਲ ਭੱਜ ਰਹੀ 2 ਬੱਚਿਆਂ ਦੀ ਮਾਂ ਰੰਗੇ ਹੱਥੀਂ ਫੜ੍ਹੀ, ਫਿਰ ਦੋਹਾਂ ਦਾ ਰੱਜ ਕੇ ਚੜ੍ਹਿਆ ਕੁਟਾਪਾ
NEXT STORY