ਲੁਧਿਆਣਾ (ਮਹੇਸ਼) : ਲੁਧਿਆਣਾ ਦੇ ਟਿੱਬਾ 'ਚ ਦਿਲ ਕੰਬਾਊ ਵਾਰਦਾਤ ਸਾਹਮਣੇ ਆਈ ਹੈ। ਇੱਥੇ ਇਕ ਪਿਓ ਵੱਲੋਂ ਆਪਣੇ ਜਵਾਨ ਪੁੱਤ ਨੂੰ ਜਿਊਂਦਾ ਸਾੜ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਸੁਧੀਰ ਕੁਮਾਰ (22) ਪ੍ਰਾਈਵੇਟ ਨੌਕਰੀ ਕਰਦਾ ਸੀ, ਜਦੋਂ ਕਿ ਉਸ ਦਾ ਪਿਤਾ ਰਮੇਸ਼ਵਰ ਪਾਲ ਸੁਰੱਖਿਆ ਮੁਲਾਜ਼ਮ ਹੈ। ਬੀਤੀ ਰਾਤ ਘਰ 'ਚ ਜੂਠੇ ਭਾਂਡਿਆਂ ਨੂੰ ਲੈ ਕੇ ਸੁਧੀਰ ਅਤੇ ਉਸ ਦੇ ਪਿਤਾ ਵਿਚਕਾਰ ਲੜਾਈ ਹੋ ਗਈ, ਜਿਸ ਤੋਂ ਬਾਅਦ ਸੁਧੀਰ ਛੱਤ 'ਤੇ ਚਲਾ ਗਿਆ।
ਇਹ ਵੀ ਪੜ੍ਹੋ : 'ਕੁਲਵਿਨ ਸਹਿਰਾ' ਬਣੇ ਐਸੋਚੇਮ ਪੰਜਾਬ ਕਾਊਂਸਿਲ ਦੇ ਚੇਅਰਮੈਨ
ਸੁਧੀਰ ਦਾ ਪਿਤਾ ਵੀ ਉਸ ਦੇ ਪਿੱਛੇ ਹੀ ਚਲਾ ਗਿਆ ਅਤੇ ਗੁੱਸੇ 'ਚ ਆਏ ਨੇ ਛੱਤ 'ਤੇ ਪਿਆ ਲੱਕੜੀ ਦਾ ਬਾਲਾ ਚੁੱਕ ਕੇ ਸੁਧੀਰ ਦੇ ਸਿਰ 'ਚ ਮਾਰ ਦਿੱਤਾ, ਜਿਸ ਤੋਂ ਬਾਅਦ ਸੁਧੀਰ ਬੇਸੁਧ ਹੋ ਗਿਆ। ਰਮੇਸ਼ਵਰ ਨੇ ਉਸ ਨੂੰ ਮਰਿਆ ਹੋਇਆ ਸਮਝ ਨੇੜੇ ਕੁਝ ਸਮਾਨ ਇਕੱਠਾ ਕਰਕੇ ਆਪਣੇ ਜਿਊਂਦੇ ਪੁੱਤ ਨੂੰ ਅੱਗ ਦੇ ਹਵਾਲੇ ਕਰ ਦਿੱਤਾ।
ਇਹ ਵੀ ਪੜ੍ਹੋ : ਸਿਹਤ ਮਹਿਕਮੇ ਦੇ ਪ੍ਰਬੰਧਾਂ ਦੀ ਖੁੱਲ੍ਹੀ ਪੋਲ, ਨਿਗਮ ਮੁਲਾਜ਼ਮਾਂ ਨੂੰ ਕੋਰੋਨਾ ਜਾਂਚ ਕੀਤੇ ਬਿਨਾਂ ਭੇਜਿਆ ਵਾਪਸ
ਜਦੋਂ ਗੁਆਂਢੀਆਂ ਨੇ ਰਮੇਸ਼ਵਰ ਦੇ ਘਰ 'ਚ ਅੱਗ ਦੀਆਂ ਲਪਟਾਂ ਦੇਖੀਆਂ ਤਾਂ ਰਮੇਸ਼ਵਰ ਕਹਿਣ ਲੱਗਾ ਕਿ ਉਸ ਨੇ ਪਲਾਸਟਿਕ ਦਾ ਸਮਾਨ ਸਾੜਿਆ ਹੈ ਪਰ ਲੋਕਾਂ ਨੂੰ ਸ਼ੱਕ ਹੋ ਗਿਆ, ਜਿਸ ਤੋਂ ਬਾਅਦ ਰਮੇਸ਼ਵਰ ਦੇ ਦੂਜੇ ਪੁੱਤ ਸੁਸ਼ੀਲ ਨੂੰ ਮੌਕੇ 'ਤੇ ਸੱਦਿਆ ਗਿਆ। ਇਸ ਦੌਰਾਨ ਇਸ ਖੌਫਨਾਕ ਵਾਰਦਾਤ ਦਾ ਖੁਲਾਸਾ ਹੋਇਆ। ਫਿਲਹਾਲ ਪੁਲਸ ਨੇ ਰਮੇਸ਼ਵਰ 'ਤੇ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਅਗਲੇਰੀ ਕਾਰਵਾਈ 'ਚ ਲੱਗ ਗਈ ਹੈ।
ਖਾਲਿਸਤਾਨ ਦੀ ਮੰਗ 'ਤੇ ਭੜਕੀ 'ਆਪ', ਕਿਹਾ-ਅਕਾਲੀ-ਭਾਜਪਾ ਦਾ ਦੋਗਲਾ ਚਿਹਰਾ ਆਇਆ ਸਾਹਮਣੇ (ਵੀਡੀਓ)
NEXT STORY