ਚੰਡੀਗੜ੍ਹ (ਸੁਸ਼ੀਲ) : ਸੀ. ਬੀ. ਆਈ. ਵਲੋਂ ਰਿਸ਼ਵਤ ਮਾਮਲੇ 'ਚ ਗ੍ਰਿਫ਼ਤਾਰ ਕੀਤੇ ਪੰਜਾਬ ਪੁਲਸ ਦੇ ਰੂਪਨਗਰ ਰੇਂਜ ਦੇ ਮੁਅੱਤਲ ਡੀ. ਆਈ. ਜੀ. ਹਰਚਰਨ ਸਿੰਘ ਭੁੱਲਰ ਨੂੰ ਮਿਲਣ ਲਈ ਉਨ੍ਹਾਂ ਦੇ ਪਿਤਾ ਮਹਿਲ ਸਿੰਘ ਬੁੜੈਲ ਜੇਲ੍ਹ ਪੁੱਜੇ। ਪੁੱਤਰ ਨੂੰ ਮਿਲਣ ਤੋਂ ਪਹਿਲਾਂ ਹੀ ਪਿਤਾ ਦੀਆਂ ਅੱਖਾਂ ਨਮ ਹੋ ਗਈਆਂ। ਉਨ੍ਹਾਂ ਨੇ ਬੁੜੈਲ ਜੇਲ੍ਹ ਅੰਦਰ ਪੁੱਤਰ ਨਾਲ ਮੁਲਾਕਾਤ ਕੀਤੀ।
ਇਹ ਵੀ ਪੜ੍ਹੋ : ਅੱਜ ਰਹੇਗੀ ਸਰਕਾਰੀ ਛੁੱਟੀ, ਸਕੂਲ-ਕਾਲਜ ਤੇ ਦਫ਼ਤਰ ਰਹਿਣਗੇ ਬੰਦ
ਇਸ ਤੋਂ ਇਲਾਵਾ ਅਜੇ ਤੱਕ ਪਰਿਵਾਰ ਦੇ ਕਿਸੇ ਹੋਰ ਮੈਂਬਰ ਦੇ ਹਰਚਰਨ ਸਿੰਘ ਭੁੱਲਰ ਨੂੰ ਮਿਲਣ ਦੀ ਜਾਣਕਾਰੀ ਨਹੀਂ ਮਿਲੀ ਹੈ। ਜਾਣਕਾਰੀ ਮੁਤਾਬਕ ਜਦੋਂ ਸੀ. ਬੀ. ਆਈ. ਨੇ ਭੁੱਲਰ ਨੂੰ ਚੰਡੀਗੜ੍ਹ ਅਦਾਲਤ 'ਚ ਪੇਸ਼ ਕੀਤਾ ਸੀ ਤਾਂ ਭੁੱਲਰ ਨੇ ਕਿਹਾ ਸੀ ਕਿ ਉਹ ਆਪਣੀ ਗੱਲ ਅਦਾਲਤ 'ਚ ਰੱਖਣਗੇ।
ਇਹ ਵੀ ਪੜ੍ਹੋ : ਤਿਉਹਾਰ ਵਾਲੇ ਦਿਨ ਪੰਜਾਬ 'ਚ ਗੋਲੀਆਂ ਦੀ ਤਾੜ-ਤਾੜ! ਪਟਾਕੇ ਵੇਚਦੇ ਨੌਜਵਾਨ 'ਤੇ...
ਜਿਸ ਕੇਸ 'ਚ ਉਨ੍ਹਾਂ ਨੂੰ ਫੜ੍ਹਿਆ ਗਿਆ ਹੈ, ਉਸ ਦੀ ਜਾਂਚ ਉਨ੍ਹਾਂ ਕੋਲ ਨਹੀਂ ਸੀ। ਭੁੱਲਰ ਲੰਬੇ ਸਮੇਂ ਤੋਂ ਟ੍ਰਾਈਸਿਟੀ 'ਚ ਤਾਇਨਾਤ ਰਹੇ ਹਨ। ਉਨ੍ਹਾਂ ਦਾ ਚੰਡੀਗੜ੍ਹ ਦੇ ਸੈਕਟਰ-40 'ਚ ਮਕਾਨ ਹੈ। ਇਸ ਤੋਂ ਇਲਾਵਾ ਖੰਨਾ 'ਚ ਵੀ ਉਨ੍ਹਾਂ ਦਾ ਇਕ ਫਾਰਮ ਹਾਊਸ ਹੈ। ਪਰਿਵਾਰ 'ਚ ਉਨ੍ਹਾਂ ਦੀ ਪਤਨੀ, ਇਕ ਬੇਟਾ ਅਤੇ ਬੇਟੀ ਅਤੇ ਪਿਤਾ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਤੁਹਾਡੀ ਇਕ ਛੋਟੀ ਜਿਹੀ ਗਲਤੀ ਨਾਲ ਰੁਕ ਸਕਦੀ ਹੈ ਦੌੜਦੀ ਹੋਈ Train, ਰੇਲਵੇ ਵਿਭਾਗ ਨੇ ਦਿੱਤਾ ਗੰਭੀਰ ਸੰਦੇਸ਼
NEXT STORY