ਲੋਪੋਕੇ (ਸਤਨਾਮ)- ਪੁਲਸ ਚੌਕੀ ਕੱਕੜ ਅਧੀਨ ਆਉਂਦੇ ਪਿੰਡ ਸਾਰੰਗੜਾ ਵਿਖੇ ਛੱਪੜ ’ਚ ਡੁੱਬਣ ਕਾਰਨ ਇਕ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਸਾਹਿਬ ਸਿੰਘ (50) ਦੇ ਪੁੱਤਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੇ ਦਿਨ ਦੁਪਹਿਰ ਸਾਢੇ 3 ਵਜੇ ਦੇ ਕਰੀਬ ਸਾਡੀ ਮੱਝ ਘਰ ਨੇੜੇ ਦੇ ਛੱਪੜ ’ਚ ਵੜ ਗਈ।
ਇਹ ਵੀ ਪੜ੍ਹੋ-ਕਹਿਰ ਓ ਰੱਬਾ: ਅਮਰੀਕਾ 'ਚ ਦੋ ਭੈਣਾਂ ਦੇ ਇਕਲੌਤੇ ਭਰਾ ਦੀ ਮੌਤ
ਜਦੋਂ ਮੇਰੇ ਪਿਤਾ ਸਾਹਿਬ ਸਿੰਘ ਉਸ ਮੱਝ ਨੂੰ ਕੱਢਣ ਲਈ ਛੱਪੜ ’ਚ ਵੜੇ ਤਾਂ ਛੱਪੜ ’ਚ ਬੂਟੀ ਅਤੇ ਪਾਣੀ ਡੂੰਘਾ ਹੋਣ ਕਾਰਨ ਉਹ ਛੱਪੜ ’ਚੋਂ ਨਹੀਂ ਨਿਕਲ ਸਕੇ। ਆਸ-ਪਾਸ ਦੇ ਲੋਕਾਂ ਵੱਲੋਂ ਰੌਲਾ ਪਾਉਣ ’ਤੇ ਜਦੋਂ ਮੈਂ ਆਪਣੇ ਪਿਤਾ ਨੂੰ ਛੱਪੜ ’ਚੋਂ ਕੱਢਿਆ ਤਾਂ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ।
ਇਹ ਵੀ ਪੜ੍ਹੋ-ਪੰਜਾਬ ਦੇ ਸਕੂਲਾਂ 'ਚ ਮੁੜ ਛੁੱਟੀਆਂ ਦੇ ਵੱਧਣ ਨੂੰ ਲੈ ਕੇ ਵੱਡੀ ਖ਼ਬਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਹਿਰ ਦੇ ਪੁਲ਼ ਵਾਲੇ ਸ਼ਰਾਬ ਦੇ ਠੇਕੇ 'ਤੇ ਹੋ ਗਈ ਚੋਰੀ! ਡੇਢ ਲੱਖ ਦੀ ਸ਼ਰਾਬ ਚੋਰੀ
NEXT STORY