ਹੁਸ਼ਿਆਰਪੁਰ (ਰਾਕੇਸ਼)- ਕਰਵਾਚੌਥ ਵਾਲੇ ਦਿਨ ਚੱਕੋਵਾਲ ਬ੍ਰਾਹਮਣਾ ਵਿਖੇ ਪਿਓ-ਪੁੱਤ ਦੇ ਬੇਰਹਿਮੀ ਨਾਲ ਗੋਲ਼ੀਆਂ ਮਾਰ ਕੇ ਕੀਤੇ ਗਏ ਕਤਲ ਦੇ ਮਾਮਲੇ 'ਚ ਹੁਸ਼ਿਆਰਪੁਰ ਪੁਲਸ ਨੇ ਮੁੱਖ ਮੁਲਜ਼ਮ ਸੁਖਵਿੰਦਰ ਸੁੱਖੀ ਨੂੰ ਮੁਕਾਬਲੇ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਹੈ।
ਜਾਣਕਾਰੀ ਦਿੰਦੇ ਹੋਏ ਐੱਸ.ਪੀ. ਸਰਬਜੀਤ ਸਿੰਘ ਬਾਹੀਆ ਨੇ ਦੱਸਿਆ ਕਿ ਪੁਲਸ ਸੁਖਵਿੰਦਰ ਸੁੱਖੀ ਅਤੇ ਉਸ ਦੇ ਇਕ ਹੋਰ ਸਾਥੀ ਨੂੰ ਰਾਊਂਡਅਪ ਕਰ ਰਹੀ ਸੀ। ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਮੁਲਜ਼ਮ ਹਰਗੜ੍ਹ ਚੋਅ ਦੇ ਨੇੜੇ ਦੇਖਿਆ ਗਿਆ ਹੈ। ਪੁਲਸ ਨੇ ਮੁਲਜ਼ਮ ਨੂੰ ਹਰਗੜ੍ਹ ਪਿੰਡ ਦੇ ਚੋਅ ਦੇ ਕੋਲ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਪੁਲਸ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੇ ਜਵਾਬ ’ਚ ਪੁਲਸ ਨੇ ਵੀ ਗੋਲੀਆਂ ਚਲਾਈਆਂ, ਜਿਸ ਕਾਰਨ ਮੁਲਜ਼ਮ ਜ਼ਖਮੀ ਹੋ ਗਿਆ।
ਇਹ ਵੀ ਪੜ੍ਹੋ- ਘਰ ਦੇ ਨਵੇਂ 'ਚਿਰਾਗ' ਨੂੰ ਦੇਖਣ ਹਸਪਤਾਲ ਗਏ ਪਿਓ-ਪੁੱਤ 'ਤੇ ਵਰ੍ਹਿਆ ਗੋ.ਲ਼ੀਆਂ ਦਾ ਮੀਂਹ, ਦੋਵਾਂ ਦੀ ਹੋਈ ਦਰਦਨਾਕ ਮੌਤ
ਉਨ੍ਹਾਂ ਨੇ ਦੱਸਿਆ ਕਿ ਮੁਲਜ਼ਮ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਸਾਬੀ ਨਾਲ ਇਨ੍ਹਾਂ ਦੀ ਦੁਸ਼ਮਣੀ ਸੀ ਅਤੇ ਦੋਵਾਂ ਨੇ ਕਈ ਮਾਮਲਿਆਂ ’ਚ ਇਕ-ਦੂਜੇ ਦੇ ਖਿਲਾਫ ਕਰਾਸ ਪਰਚੇ ਵੀ ਦਰਜ ਕਰਵਾਏ ਸਨ। ਇਸ ਦੌਰਾਨ ਪੁਲਸ ਨੇ ਆਖ਼ਰ ਪਿਓ-ਪੁੱਤ ਨੂੰ ਮਾਰਨ ਵਾਲੇ ਮੁਲਜ਼ਮ ਨੂੰ ਕਾਬੂ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ 'ਚ 1,500 ਤੋਂ ਵੱਧ ਥਾਈਂ ਸਾੜੀ ਗਈ ਪਰਾਲੀ, ਅੰਮ੍ਰਿਤਸਰ ਦੇ ਖੇਤਾਂ 'ਚ ਲੱਗੀ ਸਭ ਤੋਂ ਵੱਧ ਅੱਗ
NEXT STORY