ਤਪਾ ਮੰਡੀ (ਸ਼ਾਮ,ਗਰਗ): ਫਾਰ ਸਿੱਖ ਲਾਈਟ ਇਨਫੈਨਟਰੀ ਆਰਮੀ ਦੇ ਸਿਪਾਹੀ ਜਸਮਨ ਸਿੰਘ (22) ਪੁੱਤਰ ਅਵਤਾਰ ਵਾਸੀ ਢਿੱਲਵਾਂ ਦੇ ਅਰੁਣਾਚਲ ਪ੍ਰਦੇਸ਼ ’ਚ ਇੱਕ ਕੈਂਟਰ ਪਲਟਣ ਨਾਲ ਮੌਤ ਹੋਣ ਨਾਲ ਪਿੰਡ ‘ਚ ਸੋਗ ਦੀ ਲਹਿਰ ਫੈਲ ਗਈ ਹੈ। ਸ਼ਹੀਦ ਹੋਏ ਫੌਜੀ ਜਸਮਨ ਦੇ ਪਿਤਾ ਅਵਤਾਰ ਸਿੰਘ ਅਤੇ ਮਾਤਾ ਮਨਜੀਤ ਕੌਰ ਨੇ ਰੌਂਦੇ ਕੁਰਲਾਉਂਦੇ ਦੱਸਿਆ ਕਿ ਉਨ੍ਹਾਂ ਆਪਣੇ ਪੁੱਤਰ ਨੂੰ ਮਿਹਨਤ ਮਜ਼ਦੂਰੀ ਕਰਕੇ ਪੜ੍ਹਾ ਕੇ ਢਾਈ ਸਾਲ ਪਹਿਲਾਂ ਫੌਜ ’ਚ ਬਤੌਰ ਸਿਪਾਹੀ ਭਰਤੀ ਕਰਵਾਇਆ ਸੀ।
ਇਹ ਵੀ ਪੜ੍ਹੋ: ਮਲੇਸ਼ੀਆ 'ਚ ਪੰਜਾਬੀ ਨੌਜਵਾਨ ਦੀ ਮੌਤ, ਗ਼ਰੀਬ ਪਰਿਵਾਰ 'ਤੇ ਟੁੱਟਾ ਦੁੱਖਾਂ ਦਾ ਪਹਾੜ
ਫੌਜੀ ਜਸਮਨ ਸਿੰਘ ਲਗਭਗ ਸਵਾ ਮਹੀਨਾਂ ਪਹਿਲਾਂ ਉਹ ਪਿੰਡ ’ਚ ਢਿੱਲਵਾਂ ’ਚ ਛੁੱਟੀ ਤੇ ਆ ਕੇ ਆਪਣੇ ਮਾਤਾ-ਪਿਤਾ, ਭੈਣ ਮਨਪ੍ਰੀਤ ਕੌਰ, ਭਰਾ ਲਖਵੀਰ ਸਿੰਘ, ਭਰਜਾਈ ਅਮਨਦੀਪ ਕੌਰ ਅਤੇ ਬੱਚੇ ਨੂੰ ਬੜੇ ਲਾਡਾਂ ਨਾਲ ਮਿਲ ਕੇ ਗਿਆ ਸੀ ਪਰ ਉਸ ਨੂੰ ਇਹ ਨਹੀਂ ਸੀ ਪਤਾ ਕਿ ਡੇਢ ਮਹੀਨੇ ਬਾਅਦ ਆਪਣੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਨਿਵਾਸੀਆਂ ਨੂੰ ਕਦੇ ਨਹੀਂ ਮਿਲ ਸਕੇਗਾ। ਹੋਇਆ ਇੰਝ ਕਿ ਉਹ ਆਪਣੇ ਸਾਥੀਆਂ ਨਾਲ ਇੱਕ ਕੈਂਟਰ ’ਤੇ ਸਵਾਰ ਹੋ ਕੇ ਆਪਣੇ ਸਾਥੀਆਂ ਨਾਲ ਪਹਾੜਾਂ ’ਤੇ ਚੜ੍ਹ ਰਹੇ ਸੀ। ਅਚਾਨਕ ਕੈਂਟਰ ਦੇ ਪਲਟ ਜਾਣ ਕਾਰਨ ਉਹ (ਜਸਮਨ ਸਿੰਘ) ਅਤੇ ਉਸ ਦੇ ਇੱਕ ਸਾਥੀ ਦੀ ਮੌਤ ਹੋ ਗਈ, ਜਦ ਉਸ ਦੀ ਮੌਤ ਦੀ ਸੂਚਨਾ ਪਿੰਡ ’ਚ ਉਸ ਦੇ ਪਰਿਵਾਰਿਕ ਮੈਂਬਰਾਂ ਨੂੰ ਆਈ ਤਾਂ ਸਾਰੇ ਪਿੰਡ ’ਚ ਹੀ ਸੋਗ ਦੀ ਲਹਿਰ ਫੈਲ ਗਈ ਹੈ। ਪਰਿਵਾਰਕ ਮੈਂਬਰਾਂ ਅਨੁਸਾਰ ਸ਼ਹੀਦ ਫੌਜੀ ਦਾ ਅੰਤਿਮ ਸੰਸਕਾਰ 16 ਜੁਲਾਈ ਨੂੰ ਪਿੰਡ ’ਚ ਸਰਕਾਰੀ ਸਨਮਾਨਾਂ ਨਾਲ ਕੀਤਾ ਜਾਵੇਗਾ। ਇਸ ਮੌਕੇ ਕੈਪਟਨ ਅਵਤਾਰ ਸਿੰਘ, ਸਰਪੰਚ ਗੁਰਜੰਟ ਸਿੰਘ, ਸਾਬਕਾ ਸਰਪੰਚ ਟੋਕ ਸਿੰਘ, ਫੌਜੀ ਲਛਮਣ ਸਿੰਘ, ਸ਼ੇਰਾ ਸਿੰਘ ਪੰਚ ਪਾਲਾ ਸਿੰਘ,ਨਛੱਤਰ ਸਿੰਘ ਆਦਿ ਪਿੰਡ ਨਿਵਾਸੀ ਹਾਜ਼ਰ ਸਨ।
ਇਹ ਵੀ ਪੜ੍ਹੋ: ਕਿਸਾਨ ਬਿਨਾਂ ਸ਼ਰਤ ਗੱਲਬਾਤ ਲਈ ਤਿਆਰ, ਹੁਣ ਕੇਂਦਰ ਵੀ ਬਿਨਾਂ ਸ਼ਰਤ ਗੱਲਬਾਤ ਲਈ ਕਰੇ ਪਹਿਲ : ਦਾਦੂਵਾਲ
ਹੁਸ਼ਿਆਰਪੁਰ ਵਿਖੇ ਕਾਰ ’ਚ ਘੁੰਮਣ ਲਈ ਨਿਕਲੇ ਦੋਸਤਾਂ ਨਾਲ ਵਾਪਰਿਆ ਭਿਆਨਕ ਹਾਦਸਾ, 4 ਨੌਜਵਾਨਾਂ ਦੀ ਮੌਤ
NEXT STORY