ਜਲਾਲਾਬਾਦ (ਸੇਤੀਆ): ਸਿਹਤ ਵਿਭਾਗ ਵਲੋਂ ਐਤਵਾਰ ਨੂੰ ਜਾਰੀ ਗਈ ਰਿਪੋਰਟ ਮੁਤਾਬਕ ਜ਼ਿਲ੍ਹੇ 'ਚ 7 ਨਵੇਂ ਕੇਸ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਇਨ੍ਹਾਂ 'ਚ ਖਾਸ ਕਰ ਜਲਾਲਾਬਾਦ ਨਾਲ ਸਬੰਧਤ ਕਾਂਗਰਸ ਪਾਰਟੀ ਦੇ ਸੂਬਾ ਸਪੋਕਸਮੈਨ ਰਾਜ ਬਖਸ਼ ਕੰਬੋਜ ਵੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਇਸ ਤੋਂ ਇਲਾਵਾ ਪਰਵਿੰਦਰ ਸਿੰਘ ਅਬੋਹਰ, ਸੰਤੋਸ਼ ਰਾਣੀ ਫਾਜ਼ਿਲਕਾ, ਛਿੰਦਰਪਾਲ ਕੌਰ ਪੱਤਰੇਵਾਲਾ, ਸੁਖਦੇਵ ਕੁਮਾਰ ਫਾਜ਼ਿਲਕਾ, ਅਨੀਤਾ ਰਾਣੀ ਫਾਜ਼ਿਲਕਾ ਵੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ।
ਇਹ ਵੀ ਪੜ੍ਹੋ: ਜ਼ਹਿਰੀਲੀ ਸ਼ਰਾਬ ਦੇ ਕਹਿਰ ਤੋਂ ਬਾਅਦ ਸਰਗਰਮ ਹੋਈ ਪੁਲਸ, ਜਲਾਲਾਬਾਦ ਵਿਖੇ ਵੱਡੀ ਮਾਤਰਾ 'ਚ ਲਾਹਨ ਬਰਾਮਦ
ਇਹ ਜਾਣਕਾਰੀ ਸਿਹਤ ਵਿਭਾਗ ਦੇ ਮਾਸ ਮੀਡੀਆ ਅਨਿਲ ਧਾਮੂ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ 'ਚ ਕੁੱਲ 108 ਕੇਸ ਐਕਟਿਵ ਹੋ ਗਏ ਹਨ। ਉਧਰ ਸਿਹਤ ਵਿਭਾਗ ਨੇ ਨਿਰਦੇਸ਼ ਜਾਰੀ ਕੀਤੇ ਹਨ ਇਨ੍ਹਾਂ ਨਾਲ ਸੰਪਰਕ 'ਚ ਆਉਣ ਵਾਲੇ ਲੋਕ ਖੁਦ ਨੂੰ ਏਕਾਂਤਵਾਸ ਕਰ ਲੈਣ ਤੇ ਸਿਹਤ ਵਿਭਾਗ ਨੂੰ ਵੀ ਜਣਕਾਰੀ ਦੇਣ ਤਾਂ ਜੋ ਉਨ੍ਹਾਂ ਦੀ ਸੈਂਪਲਿੰਗ ਹੋ ਸਕੇ। ਉਧਰ ਜਲਾਲਾਬਾਦ ਨਾਲ ਸਬੰਧਤ ਸੂਬਾ ਸਪੋਕਸਮੈਨ ਰਾਜ ਬਖਸ਼ ਕੰਬੋਜ ਦੇ ਕੋਰੋਨਾ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਕਾਂਗਰਸੀ ਖੇਮੇ 'ਚ ਬੇਚੈਨੀ ਹੈ ਕਿਉਂਕਿ ਰਾਜ ਬਖਸ਼ ਕੰਬੋਜ ਦਾ ਰੋਜਾਨਾ ਕਈ ਲੋਕਾਂ ਦੇ ਨਾਲ ਸੰਪਰਕ ਰਹਿੰਦਾ ਹੈ।
ਅੰਮ੍ਰਿਤਸਰ ਜ਼ਿਲ੍ਹੇ 'ਚ ਹੋਰ ਮਾਰੂ ਹੋਇਆ ਕੋਰੋਨਾ, 4 ਮਰੀਜ਼ਾਂ ਦੀ ਮੌਤ, 55 ਨਵੇਂ ਮਾਮਲੇ ਆਏ ਸਾਹਮਣੇ
NEXT STORY