ਫਾਜ਼ਿਲਕਾ (ਸੁਨੀਲ ਨਾਗਪਾਲ) - ਜਲਾਲਾਬਾਦ ਦੇ ਪਿੰਡ ਬੰਦੀ ਵਾਲਾ ਵਿਖੇ ਵਹਿੰਦੀ ਨਦੀ 'ਚ ਪੱਕਾ ਪੁਲ ਨਾ ਹੋਣ ਕਾਰਨ ਲੋਕ ਨਿਤ ਆਪਣੀ ਜਾਨ ਜੌਖਿਮ 'ਚ ਪਾਉਣ ਲਈ ਮਜ਼ਬੂਰ ਹੋ ਰਹੇ ਹਨ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਈਰਲ ਹੋ ਰਹੀ ਹੈ। ਦੱਸ ਦੇਈਏ ਕਿ ਇਸ ਪੁਲ ਰਾਹੀਂ ਸਕੂਲ ਜਾ ਰਹੀ ਇਕ ਵਿਦਿਆਰਥਣ ਆਰਜ਼ੀ ਪੁਲ ਤੋਂ ਪੈਰ ਫਿਸਲਣ ਕਾਰਨ ਹੇਠਾਂ ਡਿੱਗ ਗਈ, ਜਿਸ ਕਾਰਨ ਇਲਾਕੇ 'ਚ ਤਰਥਲੀ ਮਚ ਗਈ। ਗਨੀਮਤ ਇਹ ਰਹੀ ਕਿ ਬੱਚੀ ਦੇ ਡਿੱਗਣ ਦੀ ਆਵਾਜ਼ ਸੁਣ ਕੇ ਆਲੇ-ਦੁਆਲੇ ਖੜ੍ਹੇ ਲੋਕਾਂ ਨੇ ਮੌਕੇ 'ਤੇ ਬੱਚੀ ਨੂੰ ਬਾਹਰ ਕੱਢ ਲਿਆ, ਜਿਸ ਕਾਰਨ ਉਸ ਦੀ ਜਾਨ ਬਚ ਗਈ।

ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਸਰਕਾਰ ਵਲੋਂ ਨਦੀ 'ਤੇ ਪੱਕਾ ਪੁੱਲ ਬਣਾਉਣ ਲਈ ਠੇਕੇਦਾਰ ਨੂੰ ਕੰਮ ਸੌਂਪਿਆ ਗਿਆ ਸੀ ਪਰ ਉਹ ਕੰਮ ਅੱਧ ਵਿਚਾਲੇ ਹੀ ਛੱਡ ਕੇ ਚਲਾ ਗਿਆ, ਜਿਸ ਤੋਂ ਬਾਅਦ ਪਿੰਡ ਦੇ ਲੋਕ ਆਰਜ਼ੀ ਪੁੱਲ ਬਣਾ ਕੇ ਆਪਣਾ ਸਮਾਂ ਲੰਘਾ ਰਹੇ ਹਨ।

ਦੱਸਣਯੋਗ ਹੈ ਕਿ ਉਂਝ ਇਹ ਕੋਈ ਪਹਿਲੀ ਵੀਡੀਓ ਨਹੀਂ, ਜਿਸ 'ਚ ਬੱਚੇ ਆਪਣੀ ਜਾਨ ਜੌਖਿਮ 'ਚ ਪਾ ਕੇ ਸਕੂਲ ਜਾਂਦੇ ਦਿਖਾਈ ਦਿੱਤੇ ਹੋਣ। ਇਸ ਤੋਂ ਪਹਿਲਾਂ ਵੀ ਕਈ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆ ਚੁੱਕੀਆਂ ਹਨ। ਇਥੇ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਗਰੀਬਾਂ ਦਾ ਸਾਥ ਦੇਣ ਦੇ ਨਾਅਰੇ ਲਗਾਉਣ ਵਾਲੀਆਂ ਸਰਕਾਰਾਂ ਜ਼ਮੀਨੀ ਹਕੀਕਤ ਤੋਂ ਮੂੰਹ ਕਿਉਂ ਫੇਰ ਲੈਂਦੀਆਂਹਨ। ਫਿਲਹਾਲ ਇਸ ਘਟਨਾ ਤੋਂ ਬਾਅਦ ਪਿੰਡ ਵਾਸੀਆਂ ਨੇ ਸਰਕਾਰ ਤੇ ਪ੍ਰਸ਼ਾਸਨ ਅੱਗੇ ਗੁਹਾਰ ਲਗਾਈ ਹੈ ਕਿ ਉਨ੍ਹਾਂ ਦੀ ਸਮੱਸਿਆ ਦਾ ਜਲਦ ਹਲ ਕੀਤਾ ਜਾਵੇ।
ਵਿਆਹੁਤਾ ਨੂੰ ਤੰਗ ਪ੍ਰੇਸ਼ਾਨ ਕਰਨ ਵਾਲੇ ਪਤੀ ਅਤੇ ਸਹੁਰੇ ਖਿਲਾਫ ਮਾਮਲਾ ਦਰਜ
NEXT STORY