ਫਾਜ਼ਿਲਕਾ (ਲੀਲਾਧਰ) : ਗੋਰਵ ਯਾਦਵ ਡਾਇਰੈਕਟਰ ਜਨਰਲ ਪੁਲਸ ਅਤੇ ਡਿਪਟੀ ਇੰਸਪੈਕਟਰ ਜਨਰਲ, ਫਿਰੋਜਪੁਰ ਰੇਂਜ ਦੇ ਦਿਸ਼ਾ-ਨਿਰਦੇਸ਼ਾਂ ਹੇਠ ਫਾਜ਼ਿਲਕਾ ਜ਼ਿਲ੍ਹਾ ਪੁਲਸ ਵੱਲੋਂ ਮਾੜੇ ਅਨਸਰਾਂ ਦੇ ਖ਼ਿਲਾਫ ਸਖ਼ਤੀ ਨਾਲ ਕਾਰਵਾਈ ਕੀਤੀ ਜਾ ਰਹੀ ਹੈ। ਮਿਤੀ 03.10.2025 ਨੂੰ ਵਿਜੈ ਕੁਮਾਰ ਵਾਸੀ ਅਬੋਹਰ ਨੇ ਪੁਲਸ ਨੂੰ ਸੂਚਨਾ ਦਿੱਤੀ ਕਿ 21.09.2025 ਤੋਂ ਉਸ ਨੂੰ ਵੱਖ-ਵੱਖ ਨੰਬਰਾਂ ਤੋਂ ਨਾਮਾਲੂਮ ਵਿਅਕਤੀਆਂ ਨੇ ਫੋਨ ਕਰਕੇ ਆਪਣੇ ਆਪ ਨੂੰ ਲਾਰੈਂਸ ਬਿਸ਼ਨੋਈ ਦੱਸ ਕੇ ਫਿਰੌਤੀ ਦੀ ਮੰਗ ਕੀਤੀ। ਰਕਮ ਨਾ ਦੇਣ ਦੀ ਸੂਰਤ ਵਿਚ ਸ਼ੂਟਰ ਭੇਜ ਕੇ ਉਸ ਉਪਰ ਅਤੇ ਉਸ ਦੇ ਲੜਕੇ ਨੂੰ ਮਾਰਨ ਦੀ ਧਮਕੀ ਦਿੱਤੀ ਗਈ।
ਸੂਚਨਾ ਮਿਲਣ 'ਤੇ ਤੁਰੰਤ ਥਾਣਾ ਸਿਟੀ 1 ਅਬੋਹਰ ਵਿਖੇ ਮੁਕੱਦਮਾ ਦਰਜ ਕਰਕੇ ਮੁੱਖ ਅਫਸਰਾਂ ਵੱਲੋਂ ਤਫਤੀਸ਼ ਸ਼ੁਰੂ ਕੀਤੀ ਗਈ। ਕੁਝ ਹੀ ਘੰਟਿਆਂ ਵਿਚ ਫਾਜ਼ਿਲਕਾ ਪੁਲਸ ਨੇ ਸੋਨੂੰ ਸੋਨੀ ਪੁੱਤਰ ਬਲਦੇਵ ਸੋਨੀ ਵਾਸੀ ਗਲੀ ਨੰਬਰ 4, ਦੁਰਗਾ ਨਗਰੀ, ਅਬੋਹਰ ਨੂੰ ਕਪਾਹ ਮੰਡੀ ਅਬੋਹਰ ਤੋਂ ਗ੍ਰਿਫਤਾਰ ਕੀਤਾ। ਤਫਤੀਸ਼ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਦੋਸ਼ੀ ਨੇ ਵਿਜੈ ਕੁਮਾਰ ਤੋਂ ਇਲਾਵਾ ਹੋਰ ਲੋਕਾਂ ਤੋਂ ਵੀ ਫਿਰੌਤੀਆਂ ਮੰਗੀਆਂ। ਮੁਕੱਦਮੇ ਦੀ ਤਫਤੀਸ਼ ਜਾਰੀ ਹੈ। ਇਸ ਤੋਂ ਇਲਾਵਾ ਦੋਸ਼ੀ ਨੇ ਵਿਕਰਮ ਨਾਮ ਦੇ ਵਿਅਕਤੀ ਤੋਂ 25 ਲੱਖ ਰੁਪਏ ਫਿਰੌਤੀ ਮੰਗਣ ਦੇ ਕੇ ਇਕ ਹੋਰ ਮੁਕੱਦਮਾ ਨੰਬਰ 160 ਮਿਤੀ 03.10.2025 ਅਧੀਨ ਧਾਰਾ 308(2), 135(3) ਬੀ.ਐੱਨ.ਐੱਸ. ਥਾਣਾ ਸਿਟੀ ਫਾਜ਼ਿਲਕਾ ਵਿਖੇ ਦਰਜ ਕਰਵਾਇਆ ਹੈ।
ਪਹਿਲਾਂ ਈ-ਰਿਕਸ਼ਾ ਦੀ ਟੱਕਰ ਤੇ ਫ਼ਿਰ ਟਰੱਕ ਨੇ ਦਰੜਿਆ, ਮੋਟਰਸਾਈਕਲ ਚਾਲਕ ਦੀ ਦਰਦਨਾਕ ਮੌਤ
NEXT STORY