ਫਾਜ਼ਿਲਕਾ - ਪਿੰਡ ਟੇਂਡੀਵਾਲਾ ਦੇ ਦਰਿਆ ਦਾ ਬੰਨ੍ਹ ਟੁੱਟਣ ਦੀ ਕਗਾਰ ’ਤੇ ਪਹੁੰਚ ਗਿਆ ਹੈ, ਜਿਸ ਦੀ ਮੁਰੰਮਤ ਕਰਨ ਲਈ ਪ੍ਰਸ਼ਾਸਨ ਦੇ ਅਧਿਕਾਰੀ ਮਸ਼ੀਨਾਂ ਲੈ ਕੇ ਦਰਿਆ ’ਤੇ ਪਹੁੰਚ ਗਏ ਹਨ। ਪ੍ਰਸ਼ਾਸਨ ਦੀ ਦੇਖ-ਰੇਖ ’ਚ ਖੇਤਾਂ ’ਚ ਬਣ ਰਹੇ ਬੰਨ੍ਹ ਦਾ ਕਿਸਾਨਾਂ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ, ਜਿਸ ਦੇ ਤਹਿਤ ਕਿਸਾਨਾਂ ਨੇ ਦੇਰ ਰਾਤ ਡੀ.ਸੀ.ਦਫਤਰ ਦੇ ਬਾਹਰ ਭਾਰਤੀ ਕਿਸਾਨ ਯੂਨੀਅਨ ਦੇ ਬੈਨਰ ਹੇਠ ਧਰਨਾ ਦਿੱਤਾ। ਧਰਨਾ ਦੇ ਰਹੇ ਕਿਸਾਨ ਬੰਨ੍ਹ ਦੇ ਕੰਮ ਨੂੰ ਰੋਕਣ ਲਈ ਆਪਣੇ ਹੱਥਾਂ ’ਚ ਡੀਜ਼ਲ ਦੀਆਂ ਬੋਤਲਾਂ ਲੈ ਕੇ ਗਏ। ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਖੇਤਾਂ ’ਚ ਬਣ ਰਹੇ ਬੰਨ੍ਹ ਦੇ ਕੰਮ ਨੂੰ ਨਾ ਰੋਕਿਆ ਗਿਆ ਤਾਂ ਉਹ ਡੀ.ਸੀ. ਦਫਤਰ ਦੇ ਬਾਹਰ ਆਪਣੇ ਉੱਤੇ ਡੀਜ਼ਲ ਪਾ ਕੇ ਖੁਦਕੁਸ਼ੀ ਕਰ ਲੈਣਗੇ। ਧਰਨਾ ਦੇ ਰਹੇ ਕਿਸਾਨਾਂ ਨੇ ਕਿਹਾ ਕਿ ਹੜ੍ਹ ਦੇ ਪਾਣੀ ਨਾਲ ਜੋ ਬਰਬਾਦੀ ਹੋਣੀ ਸੀ, ਉਹ ਹੋ ਗਈ। ਕਿਸਾਨਾਂ ਦੀ ਕੁਝ ਕੁ ਬਚੀ ਹੋਈ ਫਸਲ ਨੂੰ ਪ੍ਰਸ਼ਾਸਨ ਪੋਕ ਮਸ਼ੀਨਾਂ ਰਾਹੀਂ ਮਿੱਟੀ ਕੱਢ ਕੇ ਬਰਬਾਦ ਕਰ ਰਹਿ ਹੈ, ਜਿਸ ਨੂੰ ਕਿਸੇ ਵੀ ਕੀਮਤ ’ਤੇ ਹੋਣ ਨਹੀਂ ਦੇਣਗੇ।
ਕਿਸਾਨਾਂ ਦੇ ਪ੍ਰਦਰਸ਼ਨ ਕਰਨ ਦੀ ਸੂਚਨਾ ਮਿਲਣ ’ਤੇ ਪਹੁੰਚੀ ਪੁਲਸ ਅਧਿਕਾਰੀਆਂ ਨੇ ਕਿਸਾਨਾਂ ਨੂੰ ਸ਼ਾਂਤ ਕਰਦੇ ਹੋਏ ਉਨ੍ਹਾਂ ਦੇ ਹੱਥੋਂ ਡੀਜ਼ਲ ਦੀਆਂ ਬੋਤਲਾਂ ਖੋਹਣ ਦੀ ਕੋਸ਼ਿਸ਼ ਕੀਤੀ, ਜੋ ਉਨ੍ਹਾਂ ਨੇ ਦੇਣ ਤੋਂ ਸਾਫ ਇਨਕਾਰ ਕਰ ਦਿੱਤਾ। ਕਿਸਾਨ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਬੰਨ੍ਹ ਬਣਾਉਣਾ ਹੀ ਸੀ ਤਾਂ ਉਹ 10 ਦਿਨ ਪਹਿਲਾਂ ਬਣਾ ਲੈਂਦੇ। ਪਾਣੀ ਦਾ ਪੱਧਰ ਘੱਟ ਜਾਣ ’ਤੇ ਹੁਣ ਉਹ ਸਾਡੀਆਂ ਜ਼ਮੀਨਾਂ ਨੂੰ ਖਰਾਬ ਕਿਉਂ ਕਰ ਰਹੇ ਹਨ। ਇਸ ਮੌਕੇ ਪਹੁੰਚੇ ਕੈਂਟ ਥਾਣਾ ਪ੍ਰਭਾਰੀ ਦੇ ਇਚਾਰਜ ਪ੍ਰਵੀਨ ਕੁਮਾਰ ਨੇ ਕਿਹਾ ਕਿ ਲੋਕ ਡੀਜ਼ਲ ਦੀਆਂ ਬੋਤਲਾਂ ਲੈ ਕੇ ਧਰਨੇ ’ਤੇ ਬੈਠੇ ਹੋਏ ਹਨ ਪਰ ਉਹ ਉਨ੍ਹਾਂ ਨੂੰ ਸਮਝਾ ਰਹੇ ਹਨ ਕਿ ਉਹ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਇਸ ਸਬੰਧ ’ਚ ਗੱਲ ਜ਼ਰੂਰ ਕਰਨਗੇ।
ਕੈਪਟਨ ਅਮਰਿੰਦਰ ਸਿੰਘ ਨੇ ਵਿਧਾਇਕ ਰਜਨੀਸ਼ ਬੱਬੀ ਦੀ ਮੌਤ ’ਤੇ ਪ੍ਰਗਟਾਇਆ ਦੁੱਖ
NEXT STORY