ਫਾਜ਼ਿਲਕਾ (ਸੁਨੀਲ) : ਫਾਜ਼ਿਲਕਾ 'ਚ ਇਨਸਾਨੀਅਤ ਨੂੰ ਸ਼ਰਮਸਾਰ ਕਰਦਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇਕ ਔਰਤ ਨਾਲ 2 ਵਿਅਕਤੀਆਂ ਵਲੋਂ ਮਦਦ ਦੇਣ ਦੇ ਬਹਾਨੇ ਜਬਰ-ਜ਼ਨਾਹ ਕੀਤਾ ਗਿਆ। ਪੀੜਤਾ ਮੁਤਾਬਕ ਉਹ ਐਕਟਿਵਾ 'ਤੇ ਪੂਜਾ ਦਾ ਸਾਮਾਨ ਜਲ ਪ੍ਰਵਾਹ ਕਰਨ ਜਾ ਰਹੀ ਸੀ ਕਿ ਰਸਤੇ 'ਚ ਉਸ ਦੀ ਐਕਟਿਵਾ ਖਰਾਬ ਹੋ ਗਈ। ਇਸ ਦੌਰਾਨ ਦੋ ਵਿਅਕਤੀਆਂ ਨੇ ਉਸ ਨੂੰ ਮਦਦ ਦੀ ਪੇਸ਼ਕਸ਼ ਕੀਤੀ। ਔਰਤ ਵੱਲੋਂ ਮਦਦ ਲੈਣ ਤੋਂ ਇਨਕਾਰ ਕਰਨ 'ਤੇ ਦੋਵੇਂ ਵਿਅਕਤੀ ਉਸ ਨੂੰ ਜ਼ਬਰੀ ਖਿੱਚ ਕੇ ਇਕ ਢਾਣੀ 'ਤੇ ਬਣੇ ਕਮਰੇ 'ਚ ਲੈ ਗਏ, ਜਿਥੇ ਉਸ ਨਾਲ ਦਰਿੰਦਗੀ ਦੀਆਂ ਹੱਦਾਂ ਪਾਰ ਕੀਤੀਆਂ।
ਪੀੜਤ ਮਹਿਲਾ ਨੇ ਦੱਸਿਆ ਕਿ ਦੋਵਾਂ ਦੋਸ਼ੀਆਂ ਨੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਹਨ। ਪੀੜਤਾ ਨੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਉਥੇ ਹੀ ਜਲਾਲਾਬਾਦ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਮਹਿੰਦਰ ਸਿੰਘ ਔਰਤ ਨੂੰ ਇਨਸਾਫ ਦਿਵਾਉਣ ਲਈ ਅੱਗੇ ਆਏ ਹਨ। ਮਹਿੰਦਰ ਸਿੰਘ ਨੇ ਇਸ ਮਾਮਲੇ 'ਚ ਪੁਲਸ ਦੀ ਢਿੱਲੀ ਕਾਰਗੁਜ਼ਾਰੀ 'ਤੇ ਸਵਾਲ ਚੁੱਕੇ ਹਨ।
ਦੂਜੇ ਪਾਸੇ ਐੱਸ. ਐੱਚ.ਓ. ਬਲਬੀਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਵਲੋਂ ਪੀੜਤਾ ਦੇ ਬਿਆਨਾਂ ਦੇ ਆਧਾਰ 'ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਬਿਨਾਂ ਸ਼ੱਕ ਦੋਸ਼ੀਆਂ ਵੱਲੋਂ ਕੀਤਾ ਗਿਆ ਅਪਰਾਧ ਮਾਫੀ ਦੇ ਲਾਇਕ ਨਹੀਂ ਹੈ। ਲੋੜ ਹੈ ਦੋਸ਼ੀਆਂ ਨੂੰ ਸ਼ਖ਼ਤ ਤੋਂ ਸ਼ਖਤ ਸਜਾ ਦੇਣ ਦੀ ਤਾਂ ਜੋ ਇਨ੍ਹਾਂ ਨੂੰ ਦਿੱਤੀ ਸਜ਼ਾ ਹੋਰਾਂ ਲਈ ਸਬਕ ਬਣ ਸਕੇ।
ਪਤੰਗ ਨੇ ਲਈ ਇਕਲੌਤੇ ਪੁੱਤ ਦੀ ਜਾਨ, ਲਾਸ਼ ਦੇਖ ਮਾਂ ਬੋਲੀ, 'ਉੱਠ ਜਾ 'ਨਵੀ' ਤੇਰੇ ਸਾਹ ਚੱਲ ਰਹੇ ਨੇ'
NEXT STORY