ਬਠਿੰਡਾ: ਐੱਫ ਸੀ.ਆਈ ਨੇ ਸਟਾਕ ਦੀ ਮੌਜੂਦਗੀ ’ਚ ਸ਼ਿਕਾਇਤਾਂ ਮਿਲਣ ਉਪਰੰਤ ਸ਼ੈਲਰਾਂ ’ਚ ਪਏ ਚਾਵਲਾਂ ਦੀ ਜਾਂਚ ਕਰਨ ਦੇ ਹੁਕਮ ਜਾਰੀ ਕੀਤੇ ਹਨ। ਐੱਫ.ਸੀ.ਆਈ. ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਸਬੰਧ ’ਚ ਬਹੁਤ ਸਾਰੀਆਂ ਸ਼ਿਕਾਇਤਾਂ ਮਿਲੀਆਂ ਸਨ ਕਿ ਸਟਾਫ਼ ਵਲੋਂ ਦੱਸੇ ਗਏ ਸਟਾਕ ਅਤੇ ਸ਼ੈਲਰਾਂ ’ਚ ਮੌਜੂਦ ਮਾਲ ਦਰਮਿਆਨ ਕਾਫ਼ੀ ਫਰਕ ਮੌਜੂਦ ਹੈ। ਇਸ ਨੂੰ ਧਿਆਨ ’ਚ ਰੱਖਦਿਆਂ ਵੱਖ-ਵੱਖ ਥਾਵਾਂ ’ਤੇ ਪਏ ਸਟਾਕ ਦੀ ਨਿੱਜੀ ਪੜਤਾਲ ਕਰਨ ਅਤੇ ਉਸ ਦੀ ਪਾਰਦਸ਼ਤਾ ਨੂੰ ਯਕੀਨੀ ਬਣਾਉਣ ਲਈ ਵੀਡੀਓ ਗ੍ਰਾਫੀ ਕਰਨ ਦੇ ਆਦੇਸ਼ ਵੀ ਜਾਰੀ ਕੀਤੇ ਹਨ।
ਐੱਫ ਸੀ.ਆਈ. ਵਲੋਂ ਇਸ ਜਾਂਚ ਦੇ ਆਦੇਸ਼ ਸਾਰੇ ਜ਼ਿਲ੍ਹਿਆਂ ’ਚ 1 ਜੂਨ ਤੋਂ ਜਾਂਚ ਕਰਨ ਲਈ ਦਿੱਤੇ ਗਏ ਸਨ ਪਰ ਹੁਣ ਤੱਕ ਕੁੱਝ ਥਾਵਾਂ ’ਤੇ ਇਸ ਸੰਬੰਧ ’ਚ ਅਮਲ ਸ਼ੁਰੂ ਹੋ ਸਕਿਆ ਹੈ। ਅਧਿਕਾਰੀਆਂ ਨੇ ਜ਼ਿਲ੍ਹਿਆਂ ਦੇ ਫ਼ੂਡ ਸਪਲਾਈ ਕੰਟਰੋਲਰਾਂ ਨੂੰ ਕਿਹਾ ਹੈ ਕਿ ਉਹ ਸ਼ੈਲਰਾਂ ’ਚ ਮੌਜੂਦ ਧਾਨ, ਚਾਵਲ ਦੀ 31 ਮਈ ਤੱਕ ਮੌਜੂਦਗੀ ਦੇ ਆਂਕੜੇ ਪੇਸ਼ ਕੀਤੇ ਜਾਣ। ਐੱਫ.ਸੀ.ਆਈ. ਵਲੋਂ ਇਹ ਵੀ ਕਿਹਾ ਗਿਆ ਹੈ ਕਿ ਇਸ ਸਟਾਕ ਦੀ ਆਉਣ ਵਾਲੇ 2 ਦਿਨਾਂ ’ਚ ਮੁਕੰਮਲ ਜਾਂਚ ਕੀਤੀ ਜਾਵੇ।
ਬਲੈਕ ਫੰਗਸ ਬਾਰੇ ਅਫਵਾਹਾਂ ਫੈਲਾਉਣ ਜਾਂ ਅਧੂਰੀ ਜਾਣਕਾਰੀ ਦੇਣ ’ਤੇ ਹੋਵੇਗੀ ਸਖ਼ਤ ਕਾਰਵਾਈ
NEXT STORY