ਫਿਰੋਜ਼ਪੁਰ (ਸੰਨੀ ਚੋਪੜਾ) - ਫਿਰੋਜ਼ਪੁਰ ਦੀ ਬਸਤੀ ਟੈਂਕਾਂ ਵਾਲੀ 'ਚ ਐਤਵਾਰ ਨੂੰ 10 ਕਰੋੜ ਦੀ ਲਾਗਤ ਨਾਲ ਤਿਆਰ ਹੋਏ ਰੇਲਵੇ ਪੁਲ ਦੇ ਉਦਘਾਟਨ ਦੇ ਪ੍ਰੌਗਰਾਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਭਾਜਪਾ ਵਰਕਰ ਆਪਣੇ ਸੀਨੀਅਰ ਨੇਤਾਵਾਂ ਦੇ ਪੋਸਟਰ ਲਗਾ ਕੇ ਉਦਘਾਟਨ ਦੀਆਂ ਤਿਆਰੀਆਂ ਕਰ ਰਹੇ ਸਨ ਕਿ ਕਾਂਗਰਸ ਦੇ ਵਿਧਾਇਕ ਪਰਮਜੀਤ ਸਿੰਘ ਪਿੰਕੀ ਨੇ ਐਂਟਰੀ ਕੀਤੀ ਤੇ ਰਿਬਨ ਕੱਟ ਕੇ ਪੁਲ ਦਾ ਉਦਘਾਟਨ ਕਰ ਚਲਦੇ ਬਣੇ ਤੇ ਭਾਜਪਾ ਵਰਕਰ ਉਨ੍ਹਾਂ ਨੂੰ ਅਜਿਹਾ ਕਰਦੇ ਹੋਏ ਖੜ੍ਹੇ ਖਲੋਤੇ ਦੇਖਦੇ ਹੀ ਰਹਿ ਗਏ।
ਇਸ ਸਬੰਧ 'ਚ ਭਾਜਪਾ ਦਾ ਕਹਿਣਾ ਹੈ ਕਿ ਇਹ ਪ੍ਰਾਜੈਕਟ ਭਾਜਪਾ ਸਮੇਂ ਲਿਆਂਦਾ ਗਿਆ ਸੀ, ਜਿਸ ਨੂੰ 10 ਕਰੋੜ ਰੁਪਏ ਖਰਚ ਕਰਕੇ ਤਿਆਰ ਕੀਤਾ ਗਿਆ ਹੈ ਤੇ ਹੁਣ ਕਾਂਗਰਸ ਕਰੈਡਿਟ ਲੈਣ ਲਈ ਇਸ ਪ੍ਰਾਜੈਕਟ ਨੂੰ ਆਪਣਾ ਦੱਸ ਰਹੀ ਹੈ। ਦੱਸ ਦੇਈਏ ਕਿ ਕਾਂਗਰਸ ਦੇ ਵਿਧਾਇਕ ਤੇ ਭਾਜਪਾ ਦੇ ਨਗਰ ਕੌਂਸਲ ਪ੍ਰਧਾਨ ਇਸ ਪ੍ਰਾਜੈਕਟ ਨੂੰ ਲੈ ਕੇ ਇਕ ਦੂਸਰੇ 'ਤੇ ਨਿਸ਼ਾਨੇ ਸਾਧਦੇ ਰਹੇ ਪਰ ਰੇਲਵੇ ਵਿਭਾਗ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਇਹ ਪੁੱਲ ਸਭ ਦੇ ਸਹਿਯੋਗ ਨਾਲ ਬਣਿਆ ਹੈ।
ਸੁਖਬੀਰ ਨੂੰ ਸਮਝਾਉਣਾ ਵੱਡੇ ਬਾਦਲ ਦੇ ਵੱਸ ਦੀ ਗੱਲ ਨਹੀਂ (ਵੀਡੀਓ)
NEXT STORY