ਫਿਰੋਜ਼ਪੁਰ (ਕੁਮਾਰ) - ਫਿਰੋਜ਼ਪੁਰ ਨਾਰਕੋਟਿਕ ਸੈਲ ਦੀ ਪੁਲਸ ਨੇ ਇੰਸਪੈਕਟਰ ਪਰਮਜੀਤ ਸਿੱਘ ਅਤੇ ਏ.ਐੱਸ.ਆਈ. ਮੰਗਲ ਸਿੰਘ ਦੀ ਅਗਵਾਈ ’ਚ ਇਕ ਕਥਿਤ ਤਸਕਰ ਨੂੰ 5 ਗ੍ਰਾਮ ਹੈਰੋਇਨ ਸਣੇ ਗ੍ਰਿਫਤਾਰ ਕਰਨ ਨੂੰ ਸਫਲਤਾ ਹਾਸਲ ਕੀਤੀ ਹੈ। ਬਰਾਮਦ ਕੀਤੀ ਗਈ ਹੈਰੋਇਨ ਦੀ ਕੌਮਾਂਤਰੀ ਬਾਜ਼ਾਰ ’ਚ ਕੀਮਤ 5 ਕਰੋੜ ਤੋਂ ਵੱਧ ਦੀ ਦੱਸੀ ਜਾ ਰਹੀ ਹੈ। ਐੱਸ.ਪੀ. ਇੰਨਵੈਸਟੀਗੇਸ਼ਨ ਫਿਰੋਜ਼ਪੁਰ ਅਜੈ ਰਾਜ ਸਿੰਘ ਦੀ ਅਗਵਾਈ ’ਚ ਨਾਰਕੋਟਿਕ ਸੈਲ ਦੀ ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਬੂਟਾ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਪਿੰਡ ਸੇਠਾਂ ਵਾਲਾ ਹੈਰੋਇਨ ਵੇਚਣ ਦਾ ਕੰਮ ਕਰਦਾ ਹੈ। ਉਕਤ ਵਿਅਕਤੀ ਨੂੰ ਪਾਕਿ ਤਸਕਰਾਂ ਵਲੋਂ ਹੈਰੋਇਨ ਭੇਜੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਬੂਟਾ ਸਿੰਘ ਦੇ ਘਰ ਦੀ ਛਾਪੇਮਾਰੀ ਕਰਦੇ ਉਨ੍ਹਾਂ ਨੇ ਉਸ ਦੇ ਬੈੱਡ ਹੇਠੋਂ ਵਾਲੀ ਜ਼ਮੀਨ ਪੁੱਟ ਕੇ ਹੈਰੋਇਨ ਬਰਾਮਦ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਦੋਸ਼ੀ ਦੇ ਖਿਲਾਫ ਐੱਨ.ਡੀ.ਪੀ. ਐੱਸ.ਐਕਟ ਅਧੀਨ ਥਾਣਾ ਮਮਦੋਟ ਵਿਖੇ ਮੁਕਦਮਾ ਦਰਜ ਕਰ ਦਿੱਤਾ ਗਿਆ ਹੈ, ਜਿਸ ਨੂੰ ਪੁਲਸ ਰਿਮਾਂਡ ’ਤੇ ਲਿਆ ਜਾਵੇਗਾ। ਰਿਮਾਂਡ ਦੌਰਾਨ ਪੁਲਸ ਨੇ ਉਕਤ ਮੁਲਜ਼ਮ ਤੋਂ ਹੋਰ ਨਸ਼ਾ ਮਿਲਣ ਦੀ ਸੰਭਾਵਨਾ ਜਤਾਈ ਹੈ।
ਕਾਂਗਰਸ ਪ੍ਰਧਾਨ ਦੇ ਪੁੱਤ ਦੀ ਗੁੰਡਾਗਰਦੀ, ਦੁੱਧ ਵਪਾਰੀ ’ਤੇ ਹਮਲਾ ਕਰ ਕੱਟੀ ਉਂਗਲੀ
NEXT STORY