ਜੈਤੋਂ (ਰਘੂਨੰਦਨ ਪਰਾਸ਼ਰ) : ਉੱਤਰੀ ਰੇਲਵੇ ਦੇ ਫਿਰੋਜ਼ਪੁਰ ਰੇਲ ਡਵੀਜ਼ਨ ਵੱਲੋਂ ਮੰਗਲਵਾਰ ਨੂੰ ਜਾਰੀ ਇੱਕ ਪ੍ਰੈਸ ਰਿਲੀਜ਼ 'ਚ ਕਿਹਾ ਗਿਆ ਹੈ ਕਿ ਫਿਰੋਜ਼ਪੁਰ ਡਵੀਜ਼ਨ ਦੀ ਟਿਕਟ ਚੈਕਿੰਗ ਟੀਮ ਰੇਲਗੱਡੀਆਂ 'ਚ ਅਣ-ਅਧਿਕਾਰਤ ਯਾਤਰੀਆਂ ਦੀ ਯਾਤਰਾ ਨੂੰ ਰੋਕਣ ਲਈ ਰੇਲਗੱਡੀਆਂ 'ਚ ਲਗਾਤਾਰ ਟਿਕਟ ਚੈਕਿੰਗ ਕਰ ਰਹੀ ਹੈ। ਨਵੰਬਰ 2025 'ਚ ਟਿਕਟ ਚੈਕਿੰਗ ਦੌਰਾਨ ਡਵੀਜ਼ਨ ਦੇ ਟਿਕਟ ਚੈਕਿੰਗ ਸਟਾਫ਼ ਅਤੇ ਮੁੱਖ ਟਿਕਟ ਇੰਸਪੈਕਟਰਾਂ ਨੇ ਕੁੱਲ 44,715 ਯਾਤਰੀਆਂ ਨੂੰ ਬਿਨਾਂ ਟਿਕਟ ਜਾਂ ਅਨਿਯਮਿਤ ਯਾਤਰਾ ਕਰਦੇ ਪਾਇਆ ਅਤੇ ਉਨ੍ਹਾਂ ਤੋਂ ਕਰੀਬ 3.16 ਕਰੋੜ ਜੁਰਮਾਨੇ ਇਕੱਠੇ ਕੀਤੇ। ਨਵੰਬਰ 2025 ਦੌਰਾਨ ਫਿਰੋਜ਼ਪੁਰ ਡਵੀਜ਼ਨ ਦਾ ਟਿਕਟ ਚੈਕਿੰਗ ਮਾਲੀਆ ਪਿਛਲੇ ਸਾਲ ਦੀ ਇਸੇ ਮਿਆਦ ਨਾਲੋਂ 10 ਫ਼ੀਸਦੀ ਵੱਧ ਅਤੇ ਹੈੱਡਕੁਆਰਟਰ, ਨਵੀਂ ਦਿੱਲੀ ਵਲੋਂ ਨਿਰਧਾਰਤ ਟੀਚੇ ਨਾਲੋਂ 24 ਫ਼ੀਸਦੀ ਵੱਧ ਸੀ।
ਸਫ਼ਾਈ ਬਣਾਈ ਰੱਖਣ ਅਤੇ ਜਨਤਾ ਨੂੰ ਸਟੇਸ਼ਨਾਂ 'ਤੇ ਕੂੜਾ ਸੁੱਟਣ ਤੋਂ ਰੋਕਣ ਅਤੇ ਸਫ਼ਾਈ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਡਵੀਜ਼ਨ ਦੇ ਮੁੱਖ ਸਟੇਸ਼ਨਾਂ 'ਤੇ ਨਿਯਮਤ ਜਾਂਚ ਕੀਤੀ ਜਾਂਦੀ ਹੈ। ਨਤੀਜੇ ਵਜੋਂ ਨਵੰਬਰ 'ਚ ਸਟੇਸ਼ਨ ਕੰਪਲੈਕਸ 'ਚ ਕੂੜਾ ਸੁੱਟਣ ਲਈ 380 ਯਾਤਰੀਆਂ ਤੋਂ 64,000 ਤੋਂ ਵੱਧ ਦੀ ਰਕਮ ਵਸੂਲੀ ਗਈ (ਕਚਰਾ ਸੁੱਟਣ ਵਿਰੋਧੀ ਐਕਟ ਦੇ ਤਹਿਤ)। ਡਵੀਜ਼ਨਲ ਰੇਲਵੇ ਮੈਨੇਜਰ, ਸੰਜੀਵ ਕੁਮਾਰ ਨੇ ਕਿਹਾ ਕਿ ਫਿਰੋਜ਼ਪੁਰ ਡਿਵਜ਼ਨ 'ਚ ਟਿਕਟ ਜਾਂਚ ਮੁਹਿੰਮਾਂ ਜਾਰੀ ਰਹਿਣਗੀਆਂ। ਟਿਕਟ ਜਾਂਚ ਦਾ ਮੁੱਖ ਮਕਸਦ ਰੇਲਵੇ ਟਿਕਟਾਂ ਦੀ ਵਿਕਰੀ 'ਚ ਸੁਧਾਰ ਕਰਨਾ ਅਤੇ ਬਿਨਾਂ ਟਿਕਟਾਂ ਦੇ ਯਾਤਰਾ ਕਰਨ ਵਾਲੇ ਯਾਤਰੀਆਂ ਤੋਂ ਜੁਰਮਾਨੇ ਵਸੂਲਣਾ ਹੈ, ਇਹ ਯਕੀਨੀ ਬਣਾਉਣਾ ਕਿ ਉਹ ਭਵਿੱਖ 'ਚ ਵੈਧ ਟਿਕਟਾਂ ਨਾਲ ਯਾਤਰਾ ਕਰ ਸਕਣ। ਸੀਨੀਅਰ ਡਵੀਜ਼ਨਲ ਕਮਰਸ਼ੀਅਲ ਮੈਨੇਜਰ ਪਰਮਦੀਪ ਸਿੰਘ ਸੈਣੀ ਨੇ ਕਿਹਾ ਕਿ ਇਹ ਪ੍ਰਾਪਤੀ ਡਵੀਜ਼ਨ ਦੇ ਟਿਕਟ ਜਾਂਚ ਸਟਾਫ਼ ਦੀ ਸਰਗਰਮੀ, ਸਮਰਪਣ ਅਤੇ ਨਿਰੰਤਰ ਯਤਨਾਂ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਅਨਿਯਮਿਤ ਯਾਤਰਾ ਅਤੇ ਕੂੜਾ ਸੁੱਟਣ ਨੂੰ ਰੋਕਣ ਲਈ ਰੇਲਵੇ ਯਾਤਰੀਆਂ ਨੂੰ ਨਿਰੰਤਰ
ਮੁਹਿੰਮਾਂ ਰਾਹੀਂ ਨਿਯਮਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ।
ਜਲੰਧਰ ਦੇ ਮਸ਼ਹੂਰ ਕਾਲਜ ਨੇੜੇ ਮਿਲੀ ਨੌਜਵਾਨ ਦੀ ਲਾਸ਼! CCTV ਖੰਗਾਲਣ ਲੱਗੀ ਪੁਲਸ
NEXT STORY